ਗੁਰੂ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਦੀ ਬਹਾਲੀ ਬਾਦਲਾਂ ਦੀ ਹਾਰ: ਸਰਨਾ
Published : Jun 8, 2018, 4:33 pm IST
Updated : Jun 8, 2018, 4:33 pm IST
SHARE ARTICLE
Paramjit Sarna & Harwinder Sarna
Paramjit Sarna & Harwinder Sarna

ਗੁਰੂ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਦੀ ਬਹਾਲੀ ਬਾਦਲਾਂ ਦੀ ਹਾਰ: ਸਰਨਾ

ਨਵੀਂ ਦਿੱਲੀ, 7 ਜੂਨ (ਅਮਨਦੀਪ ਸਿੰਘ): ਵਿਵਾਦਾਂ ਵਿਚ ਘਿਰੇ ਰਹੇ ਗੁਰੂ ਹਰਿਕ੍ਰਿਸ਼ਨ ਹਸਪਤਾਲ, ਗੁਰਦਵਾਰਾ ਬਾਲਾ ਸਾਹਿਬ ਨੂੰ ਚਲਾਉਣ ਲਈ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਸਾਲ 2007 ਵਿਚ ਕਾਇਮ ਕੀਤੇ ਗਏ ਗੁਰੂ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਨੂੰ ਦਿੱਲੀ ਹਾਈ ਕੋਰਟ ਵਲੋਂ ਮੁੜ ਬਹਾਲ ਕਰਨ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅਪਣੀ ਮਿਸਾਲੀ ਜਿੱਤ ਤੇ ਬਾਦਲਾਂ ਦੀ ਕਰਾਰੀ ਹਾਰ ਦਸਿਆ ਹੈ।

Harwinder Singh SarnaHarwinder Singh Sarnaਜਦ 2013 ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਬਾਦਲ ਦਲ ਕੋਲ ਚਲਾ ਗਿਆ ਸੀ, ਉਦੋਂ ਅਪ੍ਰੈਲ 2013 ਵਿਚ ਹੇਠਲੀ ਜ਼ਿਲ੍ਹਾ ਅਦਾਲਤ ਵਿਚ ਅਕਾਲੀ ਅਹੁਦੇਦਾਰ ਕੁਲਦੀਪ ਸਿੰਘ ਭੋਗਲ ਵਲੋਂ ਦਾਖ਼ਲ ਕੀਤੇ ਗਏ ਮੁਕੱਦਮੇ ਪਿੱਛੋਂ ਇਸੇ ਟਰੱਸਟ ਨੂੰ ਗ਼ੈਰ-ਕਾਨੂੰਨੀ ਆਖ ਕੇ ਰੱਦ ਕਰ ਦਿਤਾ ਗਿਆ ਸੀ।

ਅੱਜ ਇਥੇ ਸਰਨਾ ਭਰਾਵਾਂ ਨੇ ਕਿਹਾ ਹੁਣ ਦਿੱਲੀ ਹਾਈ ਕੋਰਟ ਵਲੋਂ ਜੋ ਫ਼ੈਸਲਾ ਦਿਤਾ ਗਿਆ ਹੈ ਕਿ ਹਸਪਤਾਲ ਚਲਾਉਣ ਲਈ ਸਾਡੇ ਵਲੋਂ ਪਿਛੋਕੜ ਵਿਚ ਕਾਇਮ ਕੀਤਾ ਗਿਆ ਧਾਰਮਕ ਟਰੱਸਟ ਗ਼ੈਰ-ਕਾਨੂੰਨੀ ਨਹੀਂ ਸੀ, ਹੁਣ ਬਾਦਲ ਦਲ ਸੰਗਤ ਨੂੰ ਸਪੱਸ਼ਟ ਕਰੇ ਕਿ ਕਿਉਂ ਸਾਡੇ ਵਿਰੁਧ ਪਿਛਲੇ ਕਈ ਸਾਲਾਂ ਤੋਂ ਹਸਪਤਾਲ ਵੇਚਣ ਦਾ ਪ੍ਰਾਪੇਗੰਢਾ ਕੀਤਾ ਗਿਆ

Paramjit Singh Sarna Paramjit Singh Sarnaਤੇ ਹੁਣ ਸਾਢੇ ਪੰਜ ਸਾਲ ਤੋਂ ਦਿੱਲੀ ਗੁਰਦਵਾਰਾ ਕਮੇਟੀ ਦਾ ਪ੍ਰਬੰਧ ਚਲਾਉਣ ਦੇ ਬਾਵਜੂਦ ਕਿਉਂ ਹਸਪਤਾਲ ਨੂੰ ਸ਼ੁਰੂ ਨਹੀਂ ਕਰ ਸਕਿਆ? ਉਨ੍ਹਾਂ ਕਿਹਾ ਕਿ ਜਦ ਅਸੀਂ ਕੋਈ ਅਪਰਾਧ ਹੀ ਨਹੀਂ ਕੀਤਾ ਤਾਂ ਅਸੀਂ ਕਿਉਂ ਡਰੀਏ? ਉਨ੍ਹਾਂ ਮੰਗ ਕੀਤੀ ਕਿ ਦਿੱਲੀ ਦੇ ਸੇਵਾਮੁਕਤ ਜੱਜਾ ਜਾਂ ਵਿਦਿਅਕ ਮਾਹਰਾਂ ਦੀ ਕਮੇਟੀ ਕਾਇਮ ਹੋਵੇ ਜੋ ਇਹ ਪੜਤਾਲ ਕਰ ਕੇ ਸਾਰਾ ਸੱਚ ਸਿੱਖਾਂ ਸਾਹਮਣੇ ਰੱਖਣ ਕਿ ਆਖ਼ਰ ਕਿਉਂ ਬਾਦਲ ਦਲ ਨੇ ਹਸਪਤਾਲ ਨੂੰ ਚਲਣ ਨਹੀਂ ਦਿਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement