
ਪਰਵਾਰ ਨੂੰ ਬਲ ਬਖਸ਼ਣ ਦੀ ਕੀਤੀ ਅਰਦਾਸ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਸਾਲ ਦੇ ਮਾਸੂਮ ਫ਼ਤਹਿਵੀਰ ਸਿੰਘ ਦੀ ਮੌਤ ’ਤੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵੀਟ ਵਿਚ ਕੈਪਟਨ ਨੇ ਲਿਖਿਆ ਹੈ ਕਿ ਮਾਸੂਮ ਫ਼ਤਿਹਵੀਰ ਦੀ ਮੌਤ ਦੀ ਖ਼ਬਰ ਬਹੁਤ ਹੀ ਅਸਹਿ ਹੈ, ਵਾਹਿਗੁਰੂ ਉਸ ਦੇ ਪਰਵਾਰ ਨੂੰ ਹੌਂਸਲਾ ਰੱਖਣ ਦਾ ਬਲ ਬਖਸ਼ੇ।
ਇਸ ਦੇ ਨਾਲ ਹੀ ਕੈਪਟਨ ਨੇ ਟਵੀਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਸਾਰੇ ਡੀਸੀ ਅਫ਼ਸਰਾਂ ਤੋਂ ਸੂਬੇ ਵਿਚ ਖੁੱਲ੍ਹੇ ਬੋਰਵੈੱਲਾਂ ਦੀ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਦਰਦਨਾਕ ਹਾਦਸੇ ਦੁਬਾਰਾ ਨਾ ਵਾਪਰਨ ਤੇ ਇਨ੍ਹਾਂ ਤੋਂ ਬਚਾਅ ਕੀਤਾ ਜਾ ਸਕੇ।
Fatehveer
ਦੱਸਣਯੋਗ ਹੈ ਕਿ ਸੁਨਾਮ ਨੇੜੇ ਪਿੰਡ ਭਗਵਾਨਪੁਰਾ ’ਚ ਬੀਤੇ ਵੀਰਵਾਰ ਨੂੰ 2 ਸਾਲਾਂ ਮਾਸੂਮ ਫ਼ਤਹਿਵੀਰ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਪਿਆ ਸੀ। ਉਸ ਨੂੰ ਮੰਗਲਵਾਰ ਸਵੇਰੇ 5.15 ਵਜੇ ਰੱਸੀਆਂ ਤੇ ਕੁੰਡੀਆਂ ਦੀ ਮਦਦ ਨਾਲ ਉਸੇ ਬੋਰਵੈੱਲ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ਵਿਚ ਡਿੱਗਿਆ ਸੀ। ਬਾਹਰ ਕੱਢਣ ਮਗਰੋਂ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਫ਼ਤਿਹਵੀਰ ਨੂੰ ਮ੍ਰਿਤਕ ਐਲਾਨ ਦਿਤਾ।