ਪੰਜਾਬ ਪੁਲਿਸ ਵੱਲੋਂ ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਪਠਾਨਕੋਟ ਤੋਂ ਗ੍ਰਿਫ਼ਤਾਰ
Published : Jun 11, 2020, 7:29 pm IST
Updated : Jun 11, 2020, 7:29 pm IST
SHARE ARTICLE
Photo
Photo

ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਨਾਕਾਮ

ਚੰਡੀਗੜ੍ਹ, 11 ਜੂਨ : ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਨਿਵਾਸੀ  ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਦੋ ਕਾਰਕੁੰਨਾਂ ਦੀ ਗ੍ਰਿਫ਼ਤਾਰੀ ਨਾਲ ਅੱਤਵਾਦੀ ਹਮਲਿਆਂ ਨੂੰ ਅੰਜ਼ਾਮ ਦੇਣ ਲਈ ਵਾਦੀ ਵਿੱਚ ਹਥਿਆਰਾਂ ਦੀ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੰਨਾਂ ਸ਼ੱਕੀ ਅੱਤਵਾਦੀਆਂ ਪਾਸੋਂ 10 ਹੈਂਡ ਗ੍ਰਨੇਡ, 1 ਏ.ਕੇ. 47 ਰਾਈਫਲ ਅਤੇ 2 ਮੈਗਜ਼ੀਨ ਅਤੇ 60 ਅਣਚੱਲੇ ਕਾਰਤੂਸ ਬਰਾਮਦ ਕੀਤੇ ਗਏ। ਇਨ੍ਹਾਂ ਸ਼ੱਕੀ ਅੱਤਵਾਦੀਆਂ ਦੀ ਪਛਾਣ ਆਮਿਰ ਹੁਸੈਨ ਵਾਨੀ (26 ਸਾਲ), ਵਾਸੀ ਹਫ਼ਸਰਮਲ ਜ਼ਿਲ੍ਹਾ ਸ਼ੋਪੀਆਂ ਅਤੇ ਵਸੀਮ ਹਸਨ ਵਾਨੀ (27 ਸਾਲ) ਵਾਸੀ ਸ਼ਰਮਲ ਪੁਲੀਸ ਥਾਣਾ  ਜੈਨਾਪੋਰਾ, ਜ਼ਿਲ੍ਹਾ ਸ਼ੋਪੀਆਂ ਵਜੋਂ ਹੋਈ ਹੈ।
ਇਨਾਂ ਦੋਵੇਂ ਅੱਤਵਾਦੀਆਂ ਨੂੰ ਪਠਾਨਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੋ ਆਟੋਮੈਟਿਕ ਹਥਿਆਰਾਂ ਅਤੇ ਹੈਂਡ ਗ੍ਰਨੇਡਾਂ ਦੀ ਪੰਜਾਬ ਤੋਂ ਕਸ਼ਮੀਰ ਵਾਦੀ ਵਿੱਚ ਹਥਿਆਰਾਂ ਦੀ ਸਰਗਰਮੀ ਨਾਲ ਤਸਕਰੀ ਵਿੱਚ ਸ਼ਾਮਲ ਸਨ।

photophoto

ਪਠਾਨਕੋਟ ਪੁਲਿਸ ਨੇ ਪੁਲੀਸ ਥਾਣਾ ਸਦਰ ਖੇਤਰ ਵਿੱਚ ਅੰਮ੍ਰਿਤਸਰ-ਜੰਮੂ ਹਾਈਵੇਅ ਉੱਤੇ ਇੱਕ ਨਾਕੇ 'ਤੇ ਇੱਕ ਟਰੱਕ ਨੂੰ ਫੜ੍ਹਿਆ ਹੈ ਜਿਸਦਾ ਰਜਿਸਟ੍ਰੇਸ਼ਨ ਨੰਬਰ ਜੇਕੇ -03-ਸੀ -7383 ਹੈ। ਵੇਰਵੇ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਟਰੱਕ ਦੀ ਤਲਾਸ਼ੀ ਉਪਰੰਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ। ਮੁਲਜ਼ਮਾਂ ਨੇ ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ਼ਫਾਕ ਅਹਿਮਦ ਡਾਰ ਉਰਫ ਬਸ਼ੀਰ ਅਹਿਮਦ ਖ਼ਾਨ, ਜੋ ਜੰਮੂ ਤੇ ਕਸ਼ਮੀਰ ਵਿੱਚ ਸਿਪਾਹੀ ਰਹਿ ਚੁੱਕਿਆ ਹੈ, ਵੱਲੋਂ ਪੰਜਾਬ ਤੋਂ ਇਹ ਹਥਿਆਰਾਂ ਦੀ ਖੇਪ ਲਿਆਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਮੌਜੂਦਾ ਸਮੇਂ ਕਸ਼ਮੀਰ ਵਾਦੀ ਵਿਚ ਲਸ਼ਕਰ-ਏ-ਤੋਇਬਾ ਦਾ ਇਹ ਸਰਗਰਮ ਅੱਤਵਾਦੀ ਇਸ਼ਫਾਕ ਡਾਰ ਸਾਲ 2017 ਵਿਚ ਪੁਲਿਸ ਵਿੱਚੋਂ ਭਗੌੜਾ ਹੋ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਦੋਹਾਂ ਅੱਤਵਾਦੀਆਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ ਨੇੜੇ ਮਕਬੂਲਪੁਰ-ਵਾਲਾ ਰੋਡ 'ਤੇ ਪਹਿਲਾਂ ਤੋਂ ਤੈਅ ਕੀਤੀ ਜਗ੍ਹਾ 'ਤੇ ਅੱਜ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਤੋਂ ਇਹ ਖੇਪ ਪ੍ਰਾਪਤ ਕੀਤੀ ਸੀ।

photophoto

ਡੀਜੀਪੀ ਅਨੁਸਾਰ ਉਨ੍ਹਾਂ ਨੇ ਫਿਰ ਇਸ ਟਰੱਕ ਵਿਚ ਖੇਪ ਨੂੰ ਲੁਕਾ ਦਿੱਤਾ ਸੀ ਜਿਸਨੂੰ ਉਹ ਦਿਖਾਵੇ ਦੇ ਤੌਰ 'ਤੇ ਅੰਮ੍ਰਿਤਸਰ ਦੀ ਸਬਜ਼ੀ ਮੰਡੀ 'ਚੋਂ ਫਲ 'ਤੇ ਸਬਜ਼ੀਆਂ ਲੱਦਣ ਦੇ ਉਦੇਸ਼ ਨਾਲ ਲੈ ਕੇ ਗਏ ਸਨ। ਆਮਿਰ ਹੁਸੈਨ ਵਾਨੀ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਟਰੱਕ ਵਿਚ ਪੰਜਾਬ ਦੇ ਪਿਛਲੇ ਗੇੜਿਆਂ ਦੌਰਾਨ ਆਪਣੇ ਸੰਚਾਲਕਾਂ ਇਸ਼ਫਾਕ ਅਹਿਮਦ ਡਾਰ ਅਤੇ ਡਾ. ਰਮੀਜ਼ ਰਾਜਾ, ਜੋ ਇਸ ਸਮੇਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਰਕੇ ਜੰਮੂ-ਕਸ਼ਮੀਰ ਦੀ ਇਕ ਜੇਲ੍ਰ ਵਿਚ ਬੰਦ ਹਨ, ਦੇ ਇਸ਼ਾਰੇ 'ਤੇ  20 ਲੱਖ ਰੁਪਏ ਦੀ ਹਵਾਲਾ ਮਨੀ ਇਕੱਠੀ ਕੀਤੀ ਹੈ। ਆਮਿਰ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਅੰਮ੍ਰਿਤਸਰ ਦੀਆਂ ਪਿਛਲੀਆਂ ਯਾਤਰਾਵਾਂ ਦੌਰਾਨ ਉਸਨੇ ਦੋ ਹਥਿਆਰਬੰਦ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਦੇ  ਅੱਤਵਾਦੀਆਂ ਨੂੰ ਪੰਜਾਬ ਤੋਂ ਵਾਦੀ ਲਿਆਂਦਾ ਸੀ। ਇਤਫਾਕਨ, ਦੋਵੇਂ ਆਦਮੀ ਹੁਣ ਮਰ ਚੁੱਕੇ ਹਨ।

punjab policepunjab police

ਉਨ੍ਹਾ ਦੀ ਪਛਾਣ ਆਮਿਰ ਦੁਆਰਾ ਹਿਜ਼ਬੁਲ ਮੁਜਾਹਿਦੀਨ ਦੇ ਸੱਦਾਮ ਅਹਿਮਦ ਪੱਡਾਰ ਪੁੱਤਰ ਫਾਰੂਕ ਅਹਿਮਦ ਪੱਡਾਰ ਵਾਸੀ ਹੇਪ, ਜ਼ਿਲ੍ਹਾ ਪੁਲਵਾਮਾ ਅਤੇ ਲਸ਼ਕਕਰ-ਏ-ਤੋਇਬਾ ਦੇ ਜਸੀਮ ਅਹਿਮਦ ਸ਼ਾਹ ਪੁੱਤਰ ਗੁਲਾਮ ਅਹਿਮਦ ਸ਼ਾਹ ਵਾਸੀ ਮਲਨਾਰ ਜ਼ਿਲ੍ਹਾਂ ਪੁਲਵਾਮਾ ਵਜੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਸੀਮ ਸ਼ਾਹ ਨੂੰ ਗੁਰਦਾਸਪੁਰ ਬਾਈਪਾਸ, ਬਟਾਲਾ ਨੇੜੇ ਇੱਕ ਕਸ਼ਮੀਰੀ ਹੋਟਲ ਤੋਂ ਏ.ਕੇ.-47 ਅਤੇ ਗ੍ਰਨੇਡ ਸਮੇਤ ਕਾਬੂ ਕੀਤਾ ਗਿਆਾ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਇੰਨਾ ਦੋਸ਼ੀਆਂ ਖ਼ਿਲਾਫ਼ ਅਸਲਾ ਕਾਨੂੰਨ ਦੀ ਧਾਰਾ 25/54/59, ਐਕਸਪਲੋਸਿਵ ਸਬਸਟਾਂਸਿਜ਼ ਸੋਧ ਐਕਟ 2001 ਦੀ ਧਾਰਾ 3/4/5 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 13, 17, 18, 18-ਬੀ, 20 ਤਹਿਤ  ਐਫ.ਆਈ.ਆਰ., ਪੁਲੀਸ ਥਾਣਾ ਸਦਰ ਪਠਾਨਕੋਟ ਵਿਖੇ ਦਰਜ ਕਰ ਲਈ ਗਈ ਹੈ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਸਹਿਯੋਗ ਨਾਲ ਲਸ਼ਕਰ-ਏ-ਤੋਇਬਾ ਦੇ ਇਸ ਨੈਟਵਰਕ ਅਤੇ ਪੰਜਾਬ ਵਿਚ ਉਨ੍ਹਾਂ ਦੀਆਂ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

Punjab PolicePunjab Police

ਸ੍ਰੀ ਗੁਪਤਾ ਅਨੁਸਾਰ ਆਮਿਰ ਅਤੇ ਵਸੀਮ ਦੀ ਗ੍ਰਿਫਤਾਰੀ ਨਾਲ ਹੋਏ ਖੁਲਾਸਿਆਂ ਤੋਂ ਪਤਾ ਚੱਲਦਾ ਹੈ ਕਿ ਪਾਕਿ ਆਈਐਸਆਈ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਸਰਹੱਦ ਪਾਰੋਂ ਪੰਜਾਬ ਅਤੇ ਅੱਗੇ ਕਸ਼ਮੀਰ ਵਾਦੀ ਵਿੱਚ ਹਥਿਆਰਾਂ ਦੀਆਂ ਖੇਪਾਂ ਦੀ ਤਸਕਰੀ ਅਤੇ ਅੱਤਵਾਦੀਆਂ ਦੀ ਘੁਸਪੈਠ ਕਰ ਰਿਹਾ ਹੈ। ਇਸ ਤੋਂ ਪਹਿਲਾਂ, 25 ਅਪ੍ਰੈਲ, 2020 ਨੂੰ, ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਦੇ ਇਕ ਹੋਰ ਨੌਜਵਾਨ ਹਿਲਾਲ ਅਹਿਮਦ ਵਾਗੇ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਪਿਛਲੇ ਦਿਨੀਂ ਮਾਰੇ ਗਏ ਹਿਜ਼ਬੁਲ ਮੁਜਾਹਾਦੀਨ ਦੇ ਕਮਾਂਡਰ ਰਿਆਜ਼ ਅਹਿਮਦ ਨਾਇਕੂ ਦੇ ਨਿਰਦੇਸ਼ਾਂ 'ਤੇ ਅੰਮ੍ਰਿਤਸਰ ਤੋਂ ਡਰੱਗ ਮਨੀ ਲੈਣ ਲਈ  ਆਇਆ ਸੀ। ਹਿਲਾਲ ਅਹਿਮਦ ਨੇ ਡਰੱਗ ਮਨੀ ਲਿਜਾਣ ਲਈ ਇੱਕ ਟਰੱਕ ਦੀ ਵਰਤੋਂ ਕੀਤੀ ਸੀ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement