ਸੜਕ 'ਤੇ ਜਾਂਦੇ ਮੋਟਰਸਾਈਕਲ ਸਵਾਰ 'ਤੇ ਡਿੱਗੀ ਅਸਮਾਨੀ ਬਿਜਲੀ

By : GAGANDEEP

Published : Jun 11, 2021, 3:57 pm IST
Updated : Jun 11, 2021, 4:31 pm IST
SHARE ARTICLE
Lightning strikes motorcyclists on the road
Lightning strikes motorcyclists on the road

ਭਿਆਨਕ ਹਾਦਸੇ 'ਚ ਬਜ਼ੁਰਗ ਦੀਆਂ ਦੋਵੇਂ ਲੱਤਾਂ ਝੁਲਸੀਆਂ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਹਲਕਾ ਖੰਨਾ ਅਧੀਨ ਪੈਂਦੇ ਪਿੰਡ ਇਕਲੋਹਾ 'ਚ ਵੀਰਵਾਰ ਰਾਤ ਆਈ ਹਨ੍ਹੇਰੀ ਦੌਰਾਨ ਆਸਮਨੀ ਬਿਜਲੀ (Lightning strikes)  ਡਿੱਗਣ ਕਾਰਨ ਸੜਕ 'ਤੇ ਜਾਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ।

Lightning strikes motorcyclists on the roadLightning strikes motorcyclists on the road

ਇਸ ਹਾਦਸੇ 'ਚ ਮੋਟਰਸਾਈਕਲ( Motorcycle)  'ਤੇ ਸਵਾਰ ਇਕ ਬਜ਼ੁਰਗ ਬੁਰੀ ਤਰ੍ਹਾਂ ਝੁਲਸ ਗਿਆ। ਦਿਲ ਨੂੰ ਕੰਬਾ ਕੇ ਰੱਖ ਦੇਣ ਵਾਲੀ ਇਸ ਘਟਨਾ ਦੀ ਇਕ ਵੀਡੀਓ( Video)  ਵਾਇਰਲ ਹੋ ਰਹੀ ਹੈ, ਜਿਸ 'ਚ ਸੜਕ ਵਿਚਕਾਰ ਅੱਗ ਦੀਆਂ ਉੱਚੀ-ਉੱਚੀ ਲਪਟਾਂ ਉੱਠ ਰਹੀਆਂ ਹਨ।

Tarsem LalTarsem Lal

 

ਇਹ ਵੀ ਪੜ੍ਹੋ: ਦੂਸਰੇ ਬੈਂਕਾਂ ਦੇ ATM ਤੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਲੱਗੇਗਾ ਇੰਨਾ ਚਾਰਜ

 

ਕੁਝ ਲੋਕ ਮੋਟਰਸਾਈਕਲ( Motorcycle)  ਨੂੰ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕਰਦੇ  ਹਨ ਪਰ ਅੱਗ ( fire) ਇੰਨੀ ਭਿਆਨਕ ਸੀ ਕਿ ਕੁਝ ਮਿੰਟਾਂ 'ਚ ਹੀ ਪੂਰਾ ਮੋਟਰਸਾਈਕਲ( Motorcycle  ਸੜ ਕੇ ਸੁਆਹ ਹੋ ਗਿਆ।

Tarsem LalTarsem Lal

 

ਇਹ ਵੀ ਪੜ੍ਹੋ: ਤੇਜ਼ ਹਨ੍ਹੇਰੀ ਤੇ ਝੱਖੜ ਨੇ ਕੀਤਾ ਲੱਖਾਂ ਦਾ ਨੁਕਸਾਨ

 

ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਬਜ਼ੁਰਗ ਤਰਸੇਮ ਲਾਲ( Tarsem Lal)  ਨੇ ਦੱਸਿਆ ਕਿ ਉਹ ਬੀਤੀ ਰਾਤ ਚਕੋਹੀ ਤੋਂ ਆਪਣੇ ਪਿੰਡ ਇਕਲੋਹਾ ਪਰਤ ਰਿਹਾ ਸੀ। ਤੇਜ਼ ਮੀਂਹ( Rain)  ਅਤੇ ਹਨ੍ਹੇਰੀ ਦੌਰਾਨ ਉਸ ਉੱਪਰ ਅਸਮਾਨੀ ਬਿਜਲੀ ਡਿੱਗ ਗਈ। ਇਸ ਹਾਦਸੇ 'ਚ ਬਜ਼ੁਰਗ ਦੀਆਂ ਦੋਵੇਂ ਲੱਤਾਂ ਝੁਲਸ ਗਈਆਂ ਅਤੇ ਸਿਰ 'ਚ ਵੀ ਸੱਟ ਵੱਜੀ।

Tarsem Lal's sonTarsem Lal's son

ਜ਼ਖ਼ਮੀ ਬਜ਼ੁਰਗ ਦੇ ਪੁੱਤਰ ਹੇਮਰਾਜ ਨੇ ਦੱਸਿਆ ਕਿ ਅਸਮਾਨੀ ਬਿਜਲੀ ਸਿੱਧੀ ਮੋਟਰਸਾਈਕਲ ਦੀ ਟੈਂਕੀ ਉੱਤੇ ਡਿੱਗੀ, ਜਿਸ ਕਾਰਨ ਤੁਰੰਤ ਅੱਗ ਲੱਗ ਗਈ। 

ਪਿਛਲੇ ਕਈ ਦਿਨ ਤੋਂ ਪੰਜਾਬ 'ਚ ਭਿਆਨਕ ਗਰਮੀ ਪੈ ਰਹੀ ਹੈ ਪਰ ਬੀਤੇ ਦਿਨੀਂ ਪਏ ਮੀਂਹ ਮਗਰੋਂ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਇਹ ਕੁਦਰਤੀ ਕਹਿਰ ਪਿੰਡ ਇਕਲੋਹਾ ਦੇ ਪਰਿਵਾਰ ਲਈ ਆਫ਼ਤ ਬਣ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement