
ਫਿਰੋਜ਼ਪੁਰ-ਜ਼ੀਰਾ ਮੁੱਖ ਮਾਰਗ ’ਤੇ ਪਰਿਵਾਰ ਸਮੇਤ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ ਬੇਅੰਤ ਸਿੰਘ ਦੀ ਲਾਸ਼ ਮਿਲ ਗਈ ਹੈ
ਫਿਰੋਜ਼ਪੁਰ: ਬੀਤੇ ਦਿਨ ਫਿਰੋਜ਼ਪੁਰ-ਜ਼ੀਰਾ ਮੁੱਖ ਮਾਰਗ ’ਤੇ ਪਰਿਵਾਰ ਸਮੇਤ ਖ਼ੁਦਕੁਸ਼ੀ (Suicide) ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ (Teacher) ਬੇਅੰਤ ਸਿੰਘ ਦੀ ਲਾਸ਼ ਮਿਲ ਗਈ ਹੈ ਜਦਕਿ ਉਸ ਦੇ 8 ਸਾਲਾ ਪੁੱਤਰ ਦੀ ਭਾਲ ਹਾਲੇ ਵੀ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅਧਿਆਪਕ ਦੀ ਲਾਸ਼ ਰਾਜਸਥਾਨ ਫੀਡਰ ਨਹਿਰ ਦੇ ਘੱਲ ਖੁਰਦ ਪੁਲ ਨੇੜਿਓਂ ਮਿਲੀ ਹੈ।
Beant Singh
ਹੋਰ ਪੜ੍ਹੋ: ਕੇਬਲ ਓਪਰੇਟਰ ਤੋਂ ਗੈਂਗਸਟਰ ਬਣੇ ਕਾਲਾ ਜਠੇੜੀ ਦੇ ਨਿਸ਼ਾਨੇ 'ਤੇ ਕਿਉਂ ਆਇਆ ਪਹਿਲਵਾਨ ਸੁਸ਼ੀਲ ਕੁਮਾਰ?
ਜ਼ਿਕਰਯੋਗ ਹੈ ਕਿ ਬੀਤੇ ਦਿਨ ਇਕ ਅਧਿਆਪਕ (Teacher) ਵੱਲੋਂ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਅਧਿਆਪਕ ਦੇ ਨਾਲ ਮੋਟਰਸਾਈਕਲ ’ਤੇ ਉਸ ਦੀ ਪਤਨੀ ਅਤੇ ਦੋ ਬੱਚੇ ਸਵਾਰ ਸਨ।
Teacher and his Son
ਹੋਰ ਪੜ੍ਹੋ: 16 ਸਾਲਾ ਬੱਚੇ ’ਤੇ ਗਰਮ ਸਰੀਏ ਤੇ ਚਿਮਟੇ ਨਾਲ ਤਸ਼ੱਦਦ ਕਰਦਾ ਸੀ ਡੇਰਾ ਸੰਚਾਲਕ, ਕੀਤਾ ਗ੍ਰਿਫ਼ਤਾਰ
ਗੋਤੇਖੋਰਾਂ ਦੀ ਮਦਦ ਨਾਲ ਅਧਿਆਪਕ ਦੀ ਪਤਨੀ ਵੀਰਜੀਤ ਕੌਰ (34) ਅਤੇ ਰਹਿਮਤ ਕੌਰ (7 ਮਹੀਨੇ) ਨੂੰ ਮੌਕੇ ’ਤੀ ਨਹਿਰ ਵਿਚੋਂ ਕੱਢ ਲਿਆ ਗਿਆ ਸੀ ਜਦਕਿ ਅਧਿਆਪਕ ਬੇਅੰਤ ਸਿੰਘ ਅਤੇ ਉਸ ਦਾ 8 ਸਾਲਾ ਪੁੱਤਰ ਗੁਰਬਖ਼ਸ਼ ਸਿੰਘ ਲਾਪਤਾ ਸਨ, ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਹੁਣ ਬੇਅੰਤ ਸਿੰਘ ਦੀ ਲਾਸ਼ ਵੀ ਮਿਲ ਗਈ।