
ਹਰਿਆਣਾ ਪੁਲਿਸ ਦੀ ਹਿਰਾਸਤ ’ਚੋਂ 2 ਫਰਵਰੀ 2020 ਨੂੰ ਫਰਾਰ ਹੋਇਆ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ ਇਕ ਵਾਰ ਫਿਰ ਚਰਚਾ ਵਿਚ ਹੈ।
ਨਵੀਂ ਦਿੱਲੀ: ਛਤਰਾਲ ਸਟੇਡੀਅਮ ਵਿਚ ਹੋਈ ਪਹਿਲਵਾਨ ਸਾਗਰ ਧਨਖੜ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਪਹਿਲਵਾਨ ਸੁਸ਼ੀਲ ਕੁਮਾਰ (Sushil Kumar) ਪੁਲਿਸ ਹਿਰਾਸਤ ਵਿਚ ਹਨ। ਇਸ ਦੌਰਾਨ ਹਰਿਆਣਾ (Haryana) ਪੁਲਿਸ ਦੀ ਹਿਰਾਸਤ ’ਚੋਂ 2 ਫਰਵਰੀ 2020 ਨੂੰ ਫਰਾਰ ਹੋਇਆ ਗੈਂਗਸਟਰ ਸੰਦੀਪ ਉਰਫ ਕਾਲਾ ਜਠੇੜੀ (Kala Jatheri)ਇਕ ਵਾਰ ਫਿਰ ਚਰਚਾ ਵਿਚ ਹੈ। ਦਰਅਸਲ ਪਹਿਲਵਾਨ ਸੁਸ਼ੀਲ ਕੁਮਾਰ ਗੈਂਗਸਟਰ ਕਾਲਾ ਜਠੇੜੀ ਦੇ ਨਿਸ਼ਾਨੇ ’ਤੇ ਆ ਗਿਆ ਹੈ। ਕਾਲਾ ਜਠੇੜੀ ਇਕ ਅਜਿਹਾ ਗੈਂਗਸਟਰ ਹੈ ਜੋ ਬਿਲਕੁਲ ਨਵੀਂ ਕਿਸਮ ਦਾ ਗੈਂਗ ਚਲਾ ਰਿਹਾ ਹੈ। ਉਹ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਅਪਣੇ ਗੈਂਗ ਦਾ ਪ੍ਰਚਾਰ ਕਰਦਾ ਹੈ ਅਤੇ ਉਸ ਦੇ ਚੰਗੇ ਫੋਲੋਅਰਜ਼ ਵੀ ਹਨ।
Kala Jatheri
ਹੋਰ ਪੜ੍ਹੋ: 16 ਸਾਲਾ ਬੱਚੇ ’ਤੇ ਗਰਮ ਸਰੀਏ ਤੇ ਚਿਮਟੇ ਨਾਲ ਤਸ਼ੱਦਦ ਕਰਦਾ ਸੀ ਡੇਰਾ ਸੰਚਾਲਕ, ਕੀਤਾ ਗ੍ਰਿਫ਼ਤਾਰ
ਹਰਿਆਣਾ ਵਿਚ ਕੇਬਲ ਓਪਰੇਟਰ (Cable operator) ਦਾ ਕੰਮ ਕਰਨ ਵਾਲੇ ਕਾਲਾ ਜਠੇੜੀ ਨੇ ਅਪਰਾਧ ਦੀ ਦੁਨੀਆਂ ਵੱਲ ਰੁਖ ਕੀਤਾ ਅਤੇ ਗੈਂਗ ਚਲਾਉਣ ਲੱਗਿਆ। ਪਿਛਲੇ ਸਾਲ ਹਰਿਆਣਾ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲਿਆ ਸੀ ਪਰ ਉਹ ਪੁਲਿਸ ਦੀ ਹਿਰਾਸਤ ਵਿਚੋਂ ਭੱਜ ਕੇ ਦੁਬਈ (Dubai) ਪਹੁੰਚ ਗਿਆ। ਉਹ ਦੁਬਈ ਤੋਂ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਚਲਾ ਰਿਹਾ ਹੈ। ਖ਼ਬਰਾਂ ਅਨੁਸਾਰ ਸੁਸ਼ੀਲ ਕੁਮਾਰ ਨੇ 4 ਮਈ ਨੂੰ ਦਿੱਲੀ ਦੇ ਛਤਰਾਲ ਸਟੇਡੀਅਮ ਵਿਚ ਜਠੇੜੀ ਦੇ ਭਤੀਜੇ ਸੋਨੂੰ ਮਹਾਲ ਨਾਲ ਵੀ ਕੁੱਟਮਾਰ ਕੀਤੀ ਅਤੇ ਉਹ ਗੈਂਗ ਦੇ ਨਿਸ਼ਾਨੇ ’ਤੇ ਆ ਗਿਆ। ਇਹੀ ਕਾਰਨ ਹੈ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਸੁਰਖੀਆਂ ਵਿਚ ਹੈ।
Sushil Kumar
ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ
ਕਾਲਾ ਜਠੇੜੀ ਦਾ ਪਿਛੋਕੜ
ਸੋਨੀਪਤ (Sonipat) ਜ਼ਿਲ੍ਹੇ ਦੇ ਜਠੇੜੀ ਪਿੰਡ ਵਿਚ ਪੈਦਾ ਹੋਇਆ ਸੰਦੀਪ ਜ਼ਿਲ੍ਹੇ ਵਿਚ ਕੇਬਲ ਅਪਰੇਟਰ ਦਾ ਕੰਮ ਕਰਦਾ ਸੀ ਪਰ ਅਚਾਨਕ ਉਸ ਦੇ ਮਨ ਵਿਚ ਅਮੀਰ ਬਣਨ ਦੀ ਲਲਕ ਪੈਦਾ ਹੋਈ ਅਤੇ ਉਸ ਨੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ। ਉਸ ਦਾ ਨੈੱਟਵਰਕ ਦਿੱਲੀ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਝਾਰਖੰਡ ਵਿਚ ਫੈਲਿਆ ਹੋਇਆ ਸੀ। ਸਾਲ 2009 ਵਿਚ ਉਸ ਨੇ ਰੋਹਤਕ ਵਿਚ ਲੁੱਟ ਦੌਰਾਨ ਪਹਿਲੀ ਹੱਤਿਆ ਕੀਤੀ। ਪੁਲਿਸ ਮੁਤਾਬਕ ਉਸ ਦੀ ਉਮਰ 35-36 ਸਾਲ ਹੈ ਅਤੇ ਉਹ 12ਵੀਂ ਪਾਸ ਹੈ।
Kala Jatheri
ਹੋਰ ਪੜ੍ਹੋ: ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ BJP 'ਚ ਸ਼ਾਮਲ ਨਹੀਂ ਹੋਵਾਂਗਾ: ਸਿੱਬਲ
ਪੁਲਿਸ ਨੇ ਕਾਲਾ ਜਠੇੜੀ ’ਤੇ ਰੱਖਿਆ ਸੀ 7 ਲੱਖ ਦਾ ਇਨਾਮ
ਇਸ ਤੋਂ ਇਕ ਸਾਲ ਬਾਅਦ ਕੀਤੀ ਗਈ ਇਕ ਹੋਰ ਹੱਤਿਆ ਦੇ ਮਾਮਲੇ ਵਿਚ ਸੋਨੀਪਤ ਕੋਰਟ (Sonepat Court) ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਉਸ ਨੂੰ ਗੁਰੂਗ੍ਰਾਮ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ। ਪਿਛਲੇ ਸਾਲ ਕੇਸ ਦੀ ਸੁਣਵਾਈ ਲਈ ਜਦੋਂ ਉਸ ਨੂੰ ਫਰੀਦਾਬਾਦ ਕੋਰਟ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਨੇ ਵੈਨ ਉੱਤੇ ਹਮਲਾ ਕਰ ਦਿੱਤਾ ਅਤੇ ਕਾਲਾ ਜਠੇੜੀ ਭੱਜ ਨਿਕਲਿਆ। ਪੁਲਿਸ ਨੇ ਉਸ ਉੱਤੇ 7 ਲੱਖ ਦਾ ਇਨਾਮ ਵੀ ਐਲਾਨਿਆ ਸੀ।
Lawrence Bishnoi
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......
ਸਲਮਾਨ ਖ਼ਾਨ ਨੂੰ ਦੇ ਚੁੱਕਿਆ ਧਮਕੀ
ਇਹ ਉਹੀ ਗਿਰੋਹ ਹੈ ਜਿਸ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ (Salman Khan) ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਦਰਅਸਲ ਲਾਰੈਂਸ ਬਿਸ਼ਨੋਈ ਗੈਂਗ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਦਾ ਨਾਮ ਆਉਣ ਤੋ ਨਰਾਜ਼ ਹੈ। ਜਦੋਂ ਜਠੇੜੀ ਨੂੰ 2 ਫਰਵਰੀ 2020 ਨੂੰ ਸੁਣਵਾਈ ਲਈ ਫਰੀਦਾਬਾਦ ਕੋਰਟ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਥੀ ਰਾਜ ਕੁਮਾਰ ਉਰਫ ਰਾਜੂ ਨੇ ਵੈਨ ਉੱਤੇ ਹਮਲਾ ਕੀਤਾ। ਰਾਜੂ ਥਾਈਲੈਂਡ ਤੋਂ ਬਿਸ਼ਨੋਈ ਗੈਂਗ ਦਾ ਸੰਚਾਲਨ ਕਰ ਰਿਹਾ ਸੀ। ਉਸੇ ਮਹੀਨੇ ਰਾਜੂ ਨੂੰ ਹਰਿਆਣਾ ਪੁਲਿਸ ਭਾਰਤ ਲਿਆਉਣ ਵਿਚ ਸਫਲ ਰਹੀ ਸੀ। ਪੁਲਿਸ ਮੁਤਾਬਕ ਰਾਜੂ 2017 ਵਿਚ ਜ਼ਮਾਨ ਉੱਤੇ ਰਿਹਾਅ ਹੋਣ ਤੋਂ ਬਾਅਦ ਥਾਈਲੈਂਡ ਭੱਜ ਗਿਆ ਸੀ।
ਰਾਜੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਸ਼ਨੋਈ ਗੈਂਗ ਦੀ ਕਮਾਨ ਕਾਲਾ ਜਠੇੜੀ ਨੇ ਸੰਭਾਲੀ ਅਤੇ ਇਸ ਦਾ ਕੰਟਰੋਲ ਰੂਮ ਥਾਈਲੈਂਡ ਤੋਂ ਦੁਬਈ ਸ਼ਿਫਟ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ 4 ਮਈ ਨੂੰ ਛਤਰਾਲ ਸਟੇਡੀਅਮ ਵਿਚ ਸੁਸ਼ੀਲ ਕੁਮਾਰ ਨੇ ਜਠੇੜੀ ਦੀ ਭਤੀਜੇ ਸੋਨੂੰ ਮਾਹਲ ਨੂੰ ਕਥਿਤ ਤੌਰ ’ਤੇ ਕੁੱਟਿਆ ਸੀ। ਇਸ ਤੋਂ ਬਾਅਦ ਕਾਲਾ ਜਠੇੜੀ ਨੇ ਸੁਸ਼ੀਲ ਕੁਮਾਰ ਨੂੰ ਨਿਸ਼ਾਨਾ ਬਣਾਇਆ ਸੀ।
Kala Jatheri
ਹੋਰ ਪੜ੍ਹੋ: ਲੜਕੀ ਨੇ ਜਲੰਧਰ ਦੇ ASI 'ਤੇ ਲਗਾਏ ਗੰਭੀਰ ਆਰੋਪ, ਕਿਹਾ- 'ਸਰੀਰਕ ਸੰਬੰਧ ਬਣਾਉਣ ਲਈ ਪਾ ਰਿਹਾ ਸੀ ਦਬਾਅ
ਜਠੇੜੀ ਨੇ ਫੇਸਬੁੱਕ ਉੱਤੇ 16 ਅਪ੍ਰੈਲ ਨੂੰ ਆਖਰੀ ਪੋਸਟ ਸਾਂਝੀ ਕੀਤੀ ਸੀ, ਜਿਸ ਵਿਚ ਉਸ ਨੇ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਵੱਲੋਂ ਉਸ ਦੇ ਗੈਂਗ ਦੇ ਕੁਝ ਮੈਂਬਰਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਪੋਸਟ ਜ਼ਰੀਏ ਅਪਣੇ ਫੋਲੋਅਰਜ਼ ਨੂੰ ਇਹ ਮੈਸੇਜ ਵਾਇਰਲ ਕਰਨ ਲਈ ਕਿਹਾ ਸੀ ਕਿ ਗੈਂਗ ਦੇ ਮੈਂਬਰਾਂ ਦੀ ਗ੍ਰਿਫ਼ਤਾਰੀ ਦੀ ਸੀਸੀਟੀਵੀ ਫੁਟੇਜ ਮੌਜੂਦ ਹੈ, ਉਹਨਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ। ਐਸਟੀਐਫ ਅਧਿਕਾਰੀਆਂ ਦਾ ਕਿਹਣਾ ਹੈ ਕਿ ਉਹ ਐਨਕਾਊਂਟਰ ਦੇ ਡਰ ਤੋਂ ਵਾਰ-ਵਾਰ ਇਹ ਰਣਨੀਤੀ ਅਪਣਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਇਹਨਾਂ ਸੋਸ਼ਲ ਮੀਡੀਆਂ ਅਕਾਊਂਟਸ ਨੂੰ ਚਲਾਉਣ ਵਾਲੇ ਜ਼ਿਆਦਾਤਰ ਲੋਕਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ।