
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਲੁਧਿਆਣਾ: ਲੁਧਿਆਣਾ( Ludhiana) ਬੁੱਢੇਵਾਲ ਰੋਡ ਉਪਰ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਇੱਕ ਧਾਗਾ ਮਿੱਲ( thread mill) ਵਿਚ ਭਿਆਨਕ ਅੱਗ ਲੱਗ ਗਈ। ਅੱਗ ( fire) ਇੰਨੀ ਭਿਆਨਕ ਸੀ ਕਿ ਉਸ ਨੂੰ ਬੁਝਾਉਣ ਲਈ ਤਕਰੀਬਨ ਤਕਰੀਬਨ ਸੱਤ ਘੰਟੇ ਲੱਗੇ।
Terrible fire at Ludhiana's thread mill
ਅੱਗ ਇੰਨੀ ਭਿਆਨਕ ਸੀ ਕਿ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਸਾਰੀ ਮਸ਼ੀਨਰੀ ਵੀ ਅੱਗ ਦੇ ਨਾਲ ਸੜ ਗਈ। ਫਾਇਰ ਬ੍ਰਿਗੇਡ ( fire brigade) ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਢੇਵਾਲ ਰੋਡ ਉਪਰ ਧਾਗਾ ਮਿੱਲ ਨੂੰ ਅੱਗ ( fire) ਲੱਗ ਗਈ । ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਤਕਰੀਬਨ 8 ਵਜੇ ਮਿਲੀ ਅਤੇ ਹੁਣ ਤੱਕ ਤਕਰੀਬਨ 50 ਤੋਂ 60 ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਹਨ।
Terrible fire at Ludhiana's thread mill
ਇਹ ਵੀ ਪੜ੍ਹੋ: ਲੜਕੀ ਨੇ ਜਲੰਧਰ ਦੇ ASI 'ਤੇ ਲਗਾਏ ਗੰਭੀਰ ਆਰੋਪ, ਕਿਹਾ- 'ਸਰੀਰਕ ਸੰਬੰਧ ਬਣਾਉਣ ਲਈ ਪਾ ਰਿਹਾ ਸੀ ਦਬਾਅ
ਬੇਸ਼ੱਕ ਬਿਲਡਿੰਗ ਸੜ ਕੇ ਪੂਰੀ ਤਰ੍ਹਾਂ ਸਵਾਹ ਹੋ ਚੁੱਕੀ ਹੈ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਧਾਗਾ ਮਿੱਲ( thread mill) ਹੋਣ ਕਾਰਨ ਅੱਗ ਬਹੁਤ ਤੋਜ਼ੀ ਨਾਲ ਫੈਲੀ ਪਰ ਹੁਣ ਤਕਰੀਬਨ ਅੱਗ ਉਪਰ 90% ਕਾਬੂ ਪਾਇਆ ਜਾ ਚੁੱਕਾ ਹੈ।
Terrible fire at Ludhiana's thread mill
ਇਹ ਵੀ ਪੜ੍ਹੋ: ਦੇਸ਼ ਵਿਚ ਕੋਰੋਨਾ ਦੇ 91 ਹਜ਼ਾਰ ਨਵੇਂ ਮਾਮਲੇ, 3,403 ਲੋਕਾਂ ਦੀ ਮੌਤ
ਉਥੇ ਹੀ ਫ਼ੈਕਟਰੀ ਮਾਲਕ( Owner of thread mill) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਤਕਰੀਬਨ 8 ਵਜੇ ਪਤਾ ਲੱਗਿਆ ਸੀ ਉਹ ਜਲਦਬਾਜ਼ੀ ਵਿਚ ਪਹੁੰਚੇ ਉਨ੍ਹਾਂ ਨੇ ਦੇਖਿਆ ਕਿ ਇਥੇ ਅੱਗ ਲੱਗੀ ਹੋਈ ।
Owner of thread mill
ਬੇਸ਼ੱਕ ਫਾਇਰ ਬ੍ਰਿਗੇਡ ( fire brigade ਦੀਆਂ ਗੱਡੀਆਂ ਦੁਆਰਾ ਅੱਗ ਕਾਬੂ ਪਾ ਲਿਆ ਗਿਆ ਹੈ ਪਰ ਮਾਲੀ ਨੁਕਸਾਨ ਕਾਫੀ ਜ਼ਿਆਦਾ ਹੋਇਆ ਅਤੇ ਬਿਲਡਿੰਗ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਹੈ । ਅੱਗ ਲੱਗਣ ਦੇ ਕਾਰਨ ਦਾ ਸਪਸ਼ਟ ਪਤਾ ਨਹੀਂ ਚੱਲ ਸਕਿਆ ।