
ਦਿੱਲੀ ਦੇ ਰੋਹਿਣੀ ਸਥਿਤ ਹਸਪਤਾਲ ’ਚ ਲੱਗੀ ਅੱਗ, ਇਕ ਮਰੀਜ਼ ਦੀ ਮੌਤ
ਨਵੀਂ ਦਿੱਲੀ, 11 ਜੂਨ : ਦਿੱਲੀ ਦੇ ਰੋਹਿਣੀ ਸਥਿਤ ਇਕ ਹਸਪਤਾਲ ਦੇ ਆਈ. ਸੀ. ਯੂ. ਵਾਰਡ ’ਚ ਸਨਿਚਰਵਾਰ ਯਾਨੀ ਕਿ ਅੱਜ ਸਵੇਰੇ ਅੱਗ ਲੱਗ ਗਈ, ਜਿਸ ਕਾਰਨ ਇਕ ਮਰੀਜ਼ ਦੀ ਮੌਤ ਹੋਣ ਹੋ ਗਈ। ਫ਼ਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਮੁਤਾਬਕ ਰੋਹਿਣ ਸਥਿਤੀ ਬ੍ਰਹਮਾ ਸ਼ਕਤੀ ਹਸਪਤਾਲ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗਣ ਦੀ ਸੂਚਨਾ ਸਵੇਰੇ 5 ਵਜੇ ਮਿਲੀ। ਇਸ ਤੋਂ ਬਾਅਦ ਮੌਕੇ ’ਤੇ ਫ਼ਾਇਰ ਬ੍ਰਿਗੇਡ ਦੀਆਂ 9 ਗੱਡੀਆਂ ਭੇਜੀਆਂ ਗਈਆਂ।
ਦਿੱਲੀ ਫ਼ਾਇਰ ਬ੍ਰਿਗੇਡ ਸੇਵਾ ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ ਕਿ ਇਕ ਮਰੀਜ਼ ਨੂੰ ਛੱਡ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਇਕ 64 ਸਾਲਾ ਮਰੀਜ਼ ਵੈਂਟੀਲੇਟਰ ’ਤੇ ਸੀ ਅਤੇ ਉਸ ਆਕਸੀਜਨ ਸਪਲਾਈ ਬੰਦ ਹੋਣ ਕਾਰਨ ਉਸਦੀ ਮੌਤ ਹੋ ਗਈ। ਇਹ ਮਰੀਜ਼ ਪ੍ਰੇਮ ਨਗਰ ਨਿਵਾਸੀ ਹੋਲੀ ਗੁਰਦੇ ਦਾ ਮਰੀਜ਼ ਸੀ। ਉਸਨੂੰ ਅੱਗ ’ਚੋਂ ਬਾਹਰ ਕੱਢ ਲਿਆ ਗਿਆ ਸੀ ਪਰੰਤੂ ਆਕਸੀਜਨ ਦੀ ਸਪਲਾਈ ਬੰਦੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਅਤੁਲ ਗਰਗ ਨੇ ਅਨੁਸਾਰ ਹਸਪਤਾ ਵਿਚ ਅੱਗ ਬੁਝਾਉਣ ਵਾਲਾ ਕੋਈ ਉਪਕਰਣ ਮੌਜੂਦ ਨਹੀਂ ਸੀ ਅਤੇ ਅੱਗ ਲੱਗਣ ਸਮੇਂ ਬਾਹਰ ਜਾਣ ਦਾ ਦਰਵਾਜ਼ਾ ਬੰਦ ਸੀ। ਉਨ੍ਹਾਂ ਕਿਹਾ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 285, 287 ਅਤੇ 304 ਏ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। (ਪੀਟੀਆਈ)