
ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾਦਸਾ
ਮੋਗਾ : ਆਏ ਦਿਨ ਵਾਪਰਦੇ ਸੜਕ ਹਾਦਸਿਆਂ ਵਿਚ ਕਈ ਜਾਨਾਂ ਜਾਂਦੀਆਂ ਹਨ। ਤਾਜ਼ਾ ਜਾਣਕਾਰੀ ਮੋਗਾ ਦੇ ਤਲਵੰਡੀ ਭਾਈ ਤੋਂ ਮਿਲੀ ਹੈ ਜਿਥੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜੁਆਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਦੀਪ ਸਿੰਘ ਬਰਾੜ ਵਜੋਂ ਹੋਈ ਹੈ ਅਤੇ ਉਸ ਦੀ ਉਮਰ ਮਹਿਜ਼ ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜ਼ਹਿਰੀਲੀ ਚੀਜ਼ ਖਾਣ ਨਾਲ 6 ਦੁਧਾਰੂ ਪਸ਼ੂਆਂ ਦੀ ਮੌਤ, ਕਿਸਾਨ ਗੁਰਦਿਆਲ ਸਿੰਘ ਦਾ ਹੋਇਆ ਲੱਖਾਂ ਦਾ ਨੁਕਸਾਨ
ਪ੍ਰਾਪਤ ਵੇਰਵਿਆਂ ਅਨੁਸਾਰ ਸੁਖਦੀਪ ਸਿੰਘ ਚੋਟੀਆਂ ਕਲਾਂ ਦਾ ਰਹਿਣ ਵਾਲਾ ਸੀ ਅਤੇ ਤਲਵੰਡੀ ਭਾਈ ਦੇ ਹਰਾਜ ਰੋਡ ’ਤੇ ਇਕ ਸੈਲਰ ’ਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਆਪਣੇ ਪਿੰਡ ਨੂੰ ਪਰਤ ਰਿਹਾ ਸੀ ਕਿ ਤਲਵੰਡੀ ਭਾਈ ਦੀ ਛੀਨਾ ਕਾਲੋਨੀ ਨੇੜੇ ਲੱਕੜਾਂ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ।
ਪ੍ਰਵਾਰ ਨੇ ਅਪਣੇ ਪੁੱਤਰ ਸੁਖਦੀਪ ਸਿੰਘ ਦੇ ਸਿਰ ਸਿਹਰਾ ਬੰਨ੍ਹ ਕੇ ਨਮ ਅੱਖਾਂ ਨਾਲ ਅਲਵਿਦਾ ਕਿਹਾ। ਜਵਾਨ ਪੁੱਤ ਦੀ ਮੌਤ ਨਾਲ ਜਿਥੇ ਪ੍ਰਵਾਰ ਸਦਮੇ ਵਿਚ ਹੈ ਉਥੇ ਹੀ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।