ਸੀਨੀਅਰ ਅਫਸਰਾਂ ਨੇ ਪੰਜਾਬੀ ਫੌਜੀ ਨਾਲ ਕੀਤਾ ਅਣਮਨੁੱਖੀ ਤਸ਼ੱਦਦ, ਤਸਵੀਰਾਂ ਵਾਇਰਲ 
Published : Jul 11, 2021, 3:41 pm IST
Updated : Jul 11, 2021, 3:41 pm IST
SHARE ARTICLE
Kulwinder Singh
Kulwinder Singh

ਕੁਲਵਿੰਦਰ ਸਿੰਘ 6 ਸਿੱਖ ਰੈਜ਼ੀਮੈਂਟ ਦਿੱਲੀ ਵਿਚ ਬਤੌਰ ਸਿਪਾਹੀ ਦੇਸ਼ ਦੀ ਸੇਵਾ ਨਿਭਾਅ ਰਿਹਾ ਸੀ

ਲਹਿਰਾਗਾਗਾ (ਟੋਨੀ ਸ਼ਰਮਾ) : ਭਾਰਤੀ ਫ਼ੌਜ ਦੀ 6 ਸਿੱਖ ਰੈਜ਼ੀਮੈਂਟ ਦਿੱਲੀ ਵਿਚ ਬਤੌਰ ਸਿਪਾਹੀ ਦੇਸ਼ ਦੀ ਸੇਵਾ ਨਿਭਾਅ ਰਹੇ ਨਜ਼ਦੀਕੀ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ 24 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਦੇ ਮਾਪਿਆਂ ਪਿਤਾ ਜਗਤਾਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੇ ਨਾਲ ਨਾਲ ਕਾਮਰੇਡ ਰੋਹੀ ਸਿੰਘ ਨੇ ਫੌਜ ਦੇ ਉੱਚ ਅਧਿਕਾਰੀਆਂ ’ਤੇ ਕੁਲਵਿੰਦਰ ਸਿੰਘ ’ਤੇ ਅਣਮਨੁੱਖੀ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ ,ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਤੀ ਪੱਤਰ ਭੇਜ ਕੇ ਮੁਲਜ਼ਮ ਫੌਜੀ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਹੋਰ ਵੀ ਪੜ੍ਹੋ -  ਦੁਖਦਾਈ ਖ਼ਬਰ: ਕਿਸਾਨੀ ਅੰਦੋਲਨ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ

Photo

ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਪਿਤਾ ਜਗਤਾਰ ਸਿੰਘ ਅਤੇ ਕਾਮਰੇਡ ਰੋਹੀ ਸਿੰਘ ਨੇ ਕੁਲਵਿੰਦਰ ਸਿੰਘ ’ਤੇ ਹੋਏ ਤਸ਼ੱਦਦ ਦੀਆਂ ਤਸਵੀਰਾਂ ਦਿਖਾਉਂਦਿਆਂ ਦੱਸਿਆ ਕਿ ਲਗਭਗ ਚਾਰ ਸਾਲ ਪਹਿਲਾਂ ਕੁਲਵਿੰਦਰ ਸਿੰਘ ਫ਼ੌਜ ਵਿਚ ਭਰਤੀ ਹੋਇਆ ਸੀ ਪਰ ਦਿੱਲੀ 6 ਸਿੱਖ ਰੈਜ਼ੀਮੈਂਟ ਵਿਚ ਆਉਣ ਤੋਂ ਬਾਅਦ ਉੱਥੇ ਦੇ ਸੀ. ਓ. ਤੇ ਹੋਰ ਅਧਿਕਾਰੀਆਂ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।

Photo

ਇਹ ਵੀ ਪੜ੍ਹੋ -  ਪੰਜਾਬ ਵਾਸੀਆਂ ਨੂੰ ਮਿਲੀ ਤਪਦੀ ਗਰਮੀ ਤੋਂ ਰਾਹਤ! ਪਠਾਨਕੋਟ ਸਣੇ ਕਈ ਜ਼ਿਲਿ੍ਆਂ ‘ਚ ਹੋਈ ਬਾਰਿਸ਼

ਇਸ ਦੇ ਚੱਲਦੇ ਉਹ ਪਿੰਡ ਵਾਪਸ ਆ ਗਿਆ ਪਰ ਉਸ ਨੂੰ ਮਾਪਿਆਂ ’ਤੇ ਪਿੰਡ ਵਾਸੀਆਂ ਨੇ ਵਾਪਸ ਡਿਊਟੀ ’ਤੇ ਭੇਜ ਦਿੱਤਾ। ਜਿੱਥੇ ਉਸ ਨੂੰ 28 ਦਿਨਾਂ ਦੀ ਜੇਲ੍ਹ ਅਤੇ ਉਸ ਦੀ ਚੌਦਾਂ ਦਿਨ ਦੀ ਤਨਖਾਹ ਕੱਟੀ ਗਈ ਪਰ ਬਾਵਜੂਦ ਇਸ ਦੇ ਅਧਿਕਾਰੀਆਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ 1 ਜੁਲਾਈ 2021 ਨੂੰ ਕੁਲਵਿੰਦਰ ਸਿੰਘ ਦੇ ਹੱਥਕੜੀ ਲਗਾ ਕੇ ਦਰੱਖਤ ਨਾਲ ਬੰਨ੍ਹ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਦੋਂ ਤੱਕ ਕੁਲਵਿੰਦਰ ਸਿੰਘ ਬੇਹੋਸ਼ ਨਹੀਂ ਹੋਇਆ ਉਸ ਨਾਲ ਕੁੱਟਮਾਰ ਹੁੰਦੀ ਰਹੀ ਅਤੇ ਗੰਭੀਰ ਹਾਲਤ ਵਿਚ ਲਹੂ ਲੁਹਾਣ ਉਸ ਨੂੰ ਦਿੱਲੀ ਦੇ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜੋ ਹੁਣ ਜ਼ੇਰੇ ਇਲਾਜ ਹੈ।

Photo

ਪਤਾ ਲੱਗਣ ’ਤੇ ਜਦੋਂ ਉਹ ਦਿੱਲੀ ਮਿਲਣ ਗਏ ਤਾਂ ਸੀ. ਓ. ਨੇ ਧਮਕੀ ਦਿੰਦੇ ਕਿਹਾ ਕਿ ਸ਼ੁਕਰ ਹੈ ਤੁਹਾਡੇ ਲੜਕੇ ਦੀ ਜਾਨ ਬਚ ਗਈ, ਨਹੀਂ ਤਾਂ ਇਸ ਨੂੰ ਅਸੀਂ ਮਾਰ ਕੇ ਦਫਨਾ ਦੇਣਾ ਸੀ, ਤੁਸੀਂ ਫ਼ੌਜ ਦਾ ਕੁਝ ਨਹੀਂ ਕਰ ਸਕਦੇ। ਬਹੁਤ ਮੁਸ਼ਕਿਲ ਨਾਲ ਹਸਪਤਾਲ ਵਿਚ ਅੱਤਿਆਚਾਰ ਦਾ ਸ਼ਿਕਾਰ ਹੋਏ ਕੁਲਵਿੰਦਰ ਸਿੰਘ ਨਾਲ ਮਿਲਾਇਆ ਗਿਆ ਤਾਂ ਉਸ ਨੇ ਆਪਣੇ ਨਾਲ ਹੋਏ ਅੱਤਿਆਚਾਰ ਦੀ ਸਾਰੀ ਹੱਡਬੀਤੀ ਦੱਸੀ ਅਤੇ ਕਿਹਾ ਕਿ ਸੈਨਾ ਪੁਲਿਸ ਤੇ ਸਿਵਲ ਪੁਲਿਸ ਕੈਂਟ ਵਿਚ ਬਿਆਨ ਦਰਜ ਹੋ ਚੁੱਕੇ ਹਨ ਪਰ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਹੋ ਰਹੀ।

Kulwinder Singh Kulwinder Singh

ਕੁਲਵਿੰਦਰ ਸਿੰਘ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਸ ਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ ਇਸ ਲਈ ਉਕਤ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੇਰੇ ਪੁੱਤ ਦੀ ਬਦਲੀ ਕਿਸੇ ਹੋਰ ਯੂਨਿਟ ਵਿਚ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਪੁੱਤ ਦੇਸ਼ ਦੀ ਸੇਵਾ ਕਰਨ ਲਈ ਭਰਤੀ ਹੋਇਆ ਸੀ ਪਰ ਕੁਝ ਅਧਿਕਾਰੀਆਂ ਵੱਲੋਂ ਉਸ ਨੂੰ ਇੰਨਾ ਤੰਗ ਪ੍ਰੇਸ਼ਾਨ ਕੀਤਾ ਗਿਆ, ਉਸ ਉੱਪਰ ਤਸ਼ੱਦਦ ਕੀਤਾ ਗਿਆ।

PhotoKulwinder Singh 

ਉਨ੍ਹਾਂ ਕਿਹਾ ਕਿ ਜੋ ਤਸਵੀਰਾਂ ਮੇਰੇ ਪੁੱਤ ’ਤੇ ਤਸ਼ੱਦਦ ਦੀਆਂ ਵਾਇਰਲ ਹੋਈਆਂ ਹਨ, ਉਸ ਸਬੰਧੀ ਉੱਚ ਅਧਿਕਾਰੀਆਂ ਵੱਲੋਂ ਹੋਰਨਾਂ ਸਿਪਾਹੀਆਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਫੌਜ ਵਿਚ ਭਰਤੀ ਹੋਣ ਵਾਲੇ ਪੰਜਾਬੀ ਨੌਜਵਾਨਾਂ  ਉੱਪਰ ਇਹੀ ਤਸ਼ੱਦਦ ਹੁੰਦਾ ਰਹੇਗਾ ਤਾਂ ਫਿਰ ਫੌਜ ਵਿਚ ਭਰਤੀ ਕੌਣ ਹੋਵੇਗਾ? ਇਸ ਲਈ ਭਾਰਤ ਸਰਕਾਰ ਨੂੰ ਉਕਤ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਠੋਸ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement