
ਮੋਟਰਸਾਈਕਲ ਮਿਲਿਆ ਪਰ ਨਹੀਂ ਲੱਗਾ ਅਰਸ਼ਦੀਪ ਦਾ ਕੋਈ ਸੁਰਾਗ਼
ਲੜਕੇ ਦੀ ਮੌਤ ਦਾ ਖ਼ਦਸ਼ਾ
ਸ਼ਾਹਕੋਟ : ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕਈ ਇਲਾਕਿਆਂ ਤੋਂ ਦੁਖਦ ਖਬਰਾਂ ਮਿਲ ਰਹੀਆਂ ਹਨ। ਤਾਜ਼ਾ ਜਾਣਕਾਰੀ ਸ਼ਾਹਕੋਟ ਇਲਾਕੇ ਤੋਂ ਹੈ ਜਿਥੇ ਪਿੰਡ ਮੁੰਡੀ ਚੋਲਿਆਂ ਵਿਖੇ ਇਕ ਨੌਜੁਆਨ ਪਾਣੀ ਵਿਚ ਰੁੜ੍ਹ ਗਿਆ ਹੈ।
ਇਹ ਵੀ ਪੜ੍ਹੋ: ਮਾਂ ਦੇ ਰਹੀ ਸੀ ਪ੍ਰੀਖਿਆ ਤੇ ਮਹਿਲਾ ਕਾਂਸਟੇਬਲ ਨੇ ਕੀਤੀ ਬੱਚੇ ਦੀ ਦੇਖਭਾਲ
ਮਿਲੀ ਜਾਣਕਾਰੀ ਅਨੁਸਾਰ ਇਲਾਕੇ ਵਿਚ ਮੀਂਹ ਕਾਰਨ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਅਤੇ ਬੀਤੀ ਰਾਤ ਮੰਡਾਲਾ ਨੇੜੇ ਇਕ ਨੌਜੁਆਨ ਪਾਣੀ ਵਿਚ ਡੁੱਬ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਲੜਕਾ ਅਪਣਾ ਮੋਟਰਸਾਈਕਲ ਰੁੜ੍ਹਨ ਤੋਂ ਬਚਾਅ ਰਿਹਾ ਸੀ ਕਿ ਤੇਜ਼ ਪਾਣੀ ਦੀ ਚਪੇਟ ਵਿਚ ਆਉਣ ਕਾਰਨ ਖ਼ੁਦ ਵੀ ਰੁੜ੍ਹ ਗਿਆ।
ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ
ਲੜਕੇ ਦੀ ਭਾਲ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤਾਂ ਮਿਲ ਗਿਆ ਹੈ ਪਰ ਅਰਸ਼ਦੀਪ ਸਿੰਘ ਦਾ ਕੋਈ ਵੀ ਸੁਰਾਗ਼ ਨਹੀਂ ਲੱਗਾ। ਅਜਿਹੀ ਸਥਿਤੀ ਵਿਚ ਨੌਜੁਆਨ ਦੀ ਮੌਤ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।