Mohali News : ਕੇਂਦਰ ਸਰਕਾਰ ਨੇ SC,BC ਜਾਅਲੀ ਸਰਟੀਫਿਕੇਟਾਂ ਦੇ ਮਾਮਲੇ ’ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

By : BALJINDERK

Published : Jul 11, 2024, 7:31 pm IST
Updated : Jul 11, 2024, 7:31 pm IST
SHARE ARTICLE
ਮੋਰਚੇ ’ਤੇ ਬੈਠੇ ਆਗੂ ਗੱਲਬਾਤ ਕਰਦੇ ਹੋਏ
ਮੋਰਚੇ ’ਤੇ ਬੈਠੇ ਆਗੂ ਗੱਲਬਾਤ ਕਰਦੇ ਹੋਏ

Mohali News : SC,BC ਮਹਾਂ ਪੰਚਾਇਤ ਨੇ ਕੇਂਦਰ ਸਰਕਾਰ ਦਾ ਜਾਅਲੀ ਸਰਟੀਫਿਕੇਟਾਂ ਨੂੰ ਲੈ ਕੇ ਖੜਕਾਇਆਂ ਸੀ ਦਰਵਾਜ਼ਾ

Mohali News : ਐਸ ਸੀ, ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿਚ ਮੋਰਚੇ ਦੇ ਆਗੂਆਂ ਦੇ ਚਿਹਰੇ ਤੇ ਇੱਕ ਖੁਸ਼ੀ ਦੀ ਝਲਕ ਦਿਖਾਈ ਦਿੱਤੀ, ਕਿਉਂਕਿ ਮੋਰਚੇ ਵੱਲੋਂ ਇੱਕ ਲਿਖਤੀ ਦਰਖ਼ਾਸਤ ਮਿਤੀ 28 ਜੂਨ 2024 ਨੂੰ ਮਾਨਯੋਗ ਡਾਕਟਰ ਵਰਿੰਦਰ ਕੁਮਾਰ ਯੂਨੀਅਨ ਮਨਿਸਟਰ ਆਫ ਸੋਸ਼ਲ ਜਸਟਿਸ ਐਂਡ ਇਮਪਾਵਰਮੈਂਟ ਆਫ ਇੰਡੀਆ ਨੂੰ ਦਿੱਤੀ ਗਈ ਸੀ।

a

ਇਹ ਦਰਖ਼ਾਸਤ SC,BC  ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਤੇ ਕਾਰਵਾਈ ਕਰਨ ਲਈ ਦਿੱਤੀ ਗਈ ਸੀ। ਜਿਸ ਦਰਖ਼ਾਸਤ ਨੂੰ ਪਹਿਲ ਦੇ ਅਧਾਰ ’ਤੇ ਲੈਂਦੇ ਹੋਏ ਮਾਨਯੋਗ ਮੰਤਰੀ ਸਾਹਿਬ ਨੇ ਪ੍ਰਿੰਸੀਪਲ ਸੈਕਟਰੀ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਇਮਪਾਵਰਮੈਂਟ ਐਂਡ ਮਨੋਰਟੀਜ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
   

ਇਹ ਵੀ ਪੜੋ:Health News : ਇਨ੍ਹਾਂ 5 ਸਬਜੀਆਂ ਖਾਣ ਨਾਲ ਮਿਲੇਗਾ ਸਰੀਰ ਨੂੰ ਲਾਭ, ਸੁਆਦ ਵੀ ਹੁੰਦਾ ਹੈ ਲਾਜਵਾਬ 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਮਾਨਯੋਗ ਮੰਤਰੀ ਸਾਹਿਬ ਦਾ ਮੋਰਚੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦਾ ਸਮਾਂ ਨਿਰਧਾਰਿਤ ਕਰਕੇ ਰਿਪੋਰਟ ਦੇਣ ਲਈ ਕਿਹਾ ਹੈ। ਉਹਨਾਂ ਕਿਹਾ ਕਿ ਮੋਰਚੇ ਦੀ ਆਗੂ ਅਮਨਦੀਪ ਕੌਰ ਰਾਏ ਜੀ ਮੋਰਚੇ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ ਤੇ ਇਹ ਨੋਟਿਸ ਇਹਨਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ।

ਇਹ ਵੀ ਪੜੋ:Moga News : ਮੋਗਾ 'ਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਕਤਲ 

ਜਾਣਕਾਰੀ ਦਿੰਦਿਆਂ ਮੋਰਚੇ ਦੀ ਸੀਨੀਅਰ ਆਗੂ ਅਮਨਦੀਪ ਕੌਰ ਰਾਏ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਸਮਝਦੀ ਹੋਈ ਐਸ ਸੀ ਬੀ ਸੀ ਜਾਅਲੀ ਸਰਟੀਫਿਕੇਟ ਬਣਾਉਣ ਵਾਲਿਆਂ ਤੇ ਜਲਦ ਤੋਂ ਜਲਦ ਤੋਂ ਕਾਰਵਾਈ ਕਰੇ। ਉਹਨਾਂ ਕਿਹਾ ਕਿ ਸਾਨੂੰ ਸੜਕਾਂ ਤੇ ਬੈਠਣਾ ਚੰਗਾ ਨਹੀਂ ਲੱਗਦਾ। ਅਸੀਂ ਚਾਹੁੰਦੇ ਹਾਂ ਕਿ ਦੋਸ਼ੀਆਂ ਤੇ ਜਲਦ ਤੋਂ ਜਲਦ ਬਣਦੀ ਕਾਰਵਾਈ ਕੀਤੀ ਜਾਵੇ। ਮੋਰਚੇ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਚੱਪੜ ਚਿੜੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਨਿਰਧਾਰਤ ਸਮੇਂ ਵਿੱਚ ਕਾਰਵਾਈ ਕਰਕੇ ਕੇਂਦਰੀ ਮੰਤਰੀ ਨੂੰ ਰਿਪੋਰਟ ਦੇਵੇ। ਜੇਕਰ ਸਰਕਾਰ ਇਸ ਨੂੰ ਅਣਗੋਲਿਆ ਕਰੇਗੀ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਾਂ।

ਇਹ ਵੀ ਪੜੋ:Moga News : ਮੋਗਾ 'ਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੀਤਾ ਕਤਲ 

ਇਸ ਸਮੇਂ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਹਲੋਂ, ਹਰਨੇਕ ਸਿੰਘ ਮਲੋਆ, ਅਜੈਬ ਸਿੰਘ ਬਾਕਰਪੁਰ, ਸਿਮਰਨਜੀਤ ਸਿੰਘ ਸ਼ੈਕੀ, ਕਰਮਜੀਤ ਸਿੰਘ ਆਹਨ ਖੇੜੀ, ਸੁਖਵਿੰਦਰ ਸਿੰਘ, ਮਨਦੀਪ ਸਿੰਘ, ਪਰਮਿੰਦਰ ਸਿੰਘ, ਗਜਿੰਦਰ ਸਿੰਘ ਗਜ਼ਨ, ਹਰਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਹੋਏ।

(For more news apart from central government has sought response from Punjab government on the issue of SC, BC fake certificates News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement