
Punjab News : ਕਿਹਾ-'ਹਰਿਆਣਾ ਕੋਲੋਂ ਤਾਂ ਅਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ'
Health Minister Dr. Balbir Singh Spoke on the Issue of Water Latest News in Punjabi ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਸਦਨ ਅੰਦਰ ਕਈ ਅਹਿਮ ਬਿੱਲ ਲਿਆਂਦੇ ਜਾਣਗੇ। ਇਸ ਦੌਰਾਨ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਕੋਲੋਂ ਅਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗੁੜਗਾਉਂ ਤੋਂ ਗੁਰੂਗ੍ਰਾਮ ਹੁਣ ਜਲ ਗ੍ਰਾਮ ਬਣਿਆ ਹੋਇਆ ਹੈ। ਇਹ ਸਮਾਰਟ ਸਿਟੀ ਦੀ ਗੱਲ ਕਰਦੇ ਹਨ, ਇਨ੍ਹਾਂ ਕੋਲੋਂ ਅਪਣਾ ਪਾਣੀ ਤਾਂ ਸੰਭਾਲਿਆ ਨਹੀਂ ਜਾਂਦਾ। ਇਨ੍ਹਾਂ ਨੇ ਮਿਲੇਨੀਅਮ ਸਿਟੀ ਨੂੰ ਜਲ ਸ਼ਹਿਰ ਬਣਾਇਆ ਹੋਇਆ ਹੈ। ਜਿੱਥੇ ਪਾਣੀ ਹੀ ਨਹੀਂ ਇਹ ਉੱਥੋਂ ਪਾਣੀ ਮੰਗ ਰਹੇ ਹਨ।
ਇਸ ਦੌਰਾਨ ਉਨ੍ਹਾਂ ਨੇ 1980 ਦੀ ਵਾਟਰ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਦਸਿਆ ਕਿ ਸਾਰੇ ਪਾਣੀਆਂ ਨੂੰ ਲੈ ਕੇ ਅਧਿਐਨ ਕੀਤਾ ਗਿਆ ਸੀ ਜਿਸ 'ਚ ਪਤਾ ਲਗਾ ਕਿ ਸਤਲੁਜ ਵਿਚ ਪਾਣੀ ਘੱਟ ਹੈ। ਅਜਿਹੀ ਸਥਿਤੀ ਵਿਚ ਇਸ ਤੋਂ ਪਾਣੀ ਨਹੀਂ ਦਿਤਾ ਜਾ ਸਕਦਾ। ਹੜ੍ਹ ਦੀ ਸਮੱਸਿਆ ਸ਼ਾਰਦਾ 'ਚ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਸ਼ਾਰਦਾ ਯਮੁਨਾ ਲਿੰਕ ਤੋਂ ਪਾਣੀ ਲੈਣ ਦੀ ਗੱਲ ਕਰਨੀ ਚਾਹੀਦੀ ਹੈ।
(For more news apart from Health Minister Dr. Balbir Singh Spoke on the Issue of Water Latest News in Punjabi stay tuned to Rozana Spokesman.)