
ਸਰਕਾਰੀ ਪ੍ਰਾਇਮਰੀ ਸਕੂਲ, ਮਿਡਲ ਸਕੂਲ ਮਾਜਰੀ ਤੋਂ ਡੀਵਾਰਮਿੰਗ ਡੇ ਦੀ ਸੁਰੂਆਤ ਡਾਂ ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਬੂਥਗੜ੍ਹ.............
ਕੁਰਾਲੀ/ਮਾਜਰੀ : ਸਰਕਾਰੀ ਪ੍ਰਾਇਮਰੀ ਸਕੂਲ, ਮਿਡਲ ਸਕੂਲ ਮਾਜਰੀ ਤੋਂ ਡੀਵਾਰਮਿੰਗ ਡੇ ਦੀ ਸੁਰੂਆਤ ਡਾਂ ਦਲੇਰ ਸਿੰਘ ਮੁਲਤਾਨੀ ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਬੂਥਗੜ੍ਹ ਨੇ ਬੱਚਿਆ ਨੂੰ ਐਲਬੈਂਡਾਜੋਲ ਦੀ ਗੋਲੀ ਖੁਆ ਕੇ ਕੀਤੀ ਇਸ ਮੌਕੇ ਡਾਂ ਮੁਲਤਾਨੀ ਨੇ ਬੱਚਿਆ ਤੋਂਂ ਡੀਵਾਰਮਿੰਗ ਡੇਅ ਸਬੰਧੀ ਸਵਾਲ ਪੁੱਛੇ ਅਤੇ ਬੱਚਿਆ ਨੂੰ ਨਕਦ ਇਨਾਮ ਵੀ ਦਿਤੇ ਗਏ। ਡਾ. ਮਲਤਾਨੀ ਨੇ ਦਸਿਆ ਕਿ ਨੈਸ਼ਨਲ ਡੀਵਾਰਮਿੰਗ ਡੇਅ 'ਤੇ ਪੀ.ਐਸ.ਸੀ. ਬੂਥਗੜ੍ਹ ਅਧੀਨ ਪੈਂਦੇ 120 ਪਿੰਡਾਂ ਵਿਚ ਲਗਭਗ 24000 ਬੱਚਿਆਂ ਨੂੰ ਸਕੂਲਾਂ ਅਤੇ ਆਂਗਣਵਾੜੀ ਸੈਟਰਾਂ ਵਿਚ ਐਲਬੈਡਾਜੋਲ ਦੀ ਖੁਰਾਕ ਦਿਤੀ ਜਾਵੇਗੀ। 1 ਤੋ 2 ਸਾਲ ਦੇ ਬੱਚਿਆਂ ਨੂੰ ਐਲਬੈਡਾਜੋਲ
ਦਵਾਈ ਦੀ ਅੱਧੀ ਗੋਲੀ ਅਤੇ 2 ਤੋਂ 19 ਸਾਲ ਦੇ ਬੱਚਿਆ ਨੂੰ ਐਲਬੈਡਾਜੋਲ ਪੂਰੀ ਗੋਲੀ ਦਿਤੀ ਜਾਵੇਗੀ। ਡਾ. ਮੁਲਤਾਨੀ ਨੇ ਦਸਿਆ ਕਿ ਮਾਂ ਦੇ ਹੱਥ ਦਾ ਬਣਿਆ ਖਾਣਾ ਪੋਸਟਿਕ ਅਤੇ ਸੁਰੱਖਿਅਤ ਹੁੰਦਾ ਹੈ। ਉਨ੍ਹਾਂ ਦਸਿਆ ਕਿ ਐਲਬੈਡਾਜੋਲ ਦੀ ਗੋਲੀ ਨਾਲ ਪੇਟ ਦੇ ਕੀੜੇ ਮਰ ਜਾਦੇ ਹਨ ਅਤੇ ਹੋਰ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇ ਇਹ ਗੋਲੀ ਖੁਆਣ 'ਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ ਹਰ ਹਸਪਤਾਲ ਵਿਚ ਟੀਮਾਂ ਤੈਨਾਤ ਹਨ ਅਤੇ ਉਨ੍ਹਾਂ ਨਾਲ ਸਿੱਧੇ ਤੌਰ ਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ ਜਿਹੜੇ ਬੱਚੇ ਰਹਿ ਜਾਣਗੇ ਉਨ੍ਹਾਂ 17 ਅਗਸਤ ਨੂੰ ਐਲਬੈਡਾਜੋਲ ਦੀ ਖੁਰਾਕ ਦਿੱਤੀ ਜਾਵੇਗੀ।
ਲਾਲੜੂ : ਸੀਐਚਸੀ ਲਾਲੜੂ ਵੱਲੋਂ ਸਥਾਨਕ ਅੱਤਰੀ ਸਕੂਲ ਵਿਖੇ ਡੀ-ਵਾਰਮਿੰਗ ਡੇਅ ਮਨਾਇਆ ਗਿਆ, ਜਿਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਖੁਆਈ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਮਨਪ੍ਰੀਤ ਸਿੰਘ ਬਨੀ ਸੰਧੂ ਨੇ ਸਿਹਤ ਵਿਭਾਗ ਦੇ ਇਸ ਉਪਰਾਲੇ ਦੀ ਸਲਾਘਾਂ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿਚ ਸਿਹਤ ਸਹੂਲਤਾਂ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਯਤਨਸ਼ੀਲ ਹੈ।
ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਗਰੀਬ ਲੋਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਾਉਣ ਸਮੇਤ ਕਈਂ ਸਕੀਮਾਂ ਚਲਾਈਆਂ ਗਈਆਂ ਹਨ। ਇਸ ਮੌਕੇ ਜ਼ਿਲ੍ਹਾ ਮੈਡੀਕਲ ਅਫ਼ਸਰ ਡਾ. ਰਾਕੇਸ਼ ਸਿੰਗਲਾ ਅਤੇ ਐਸ.ਐਮ. ਓ ਡੇਰਾਬੱਸੀ ਡਾ. ਸੰਗੀਤ ਜੈਨ ਨੇ ਦੱਸਿਆ ਕਿ ਅੱਜ ਹਸਪਤਾਲ ਦੀ ਪੂਰੀ ਟੀਮ ਵੱਲੋਂ ਸਕੂਲ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਐਲਬੈਨਡਾਜ਼ੋਲ ਖੁਆਈ ਗਈ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਤੰਦਰੁਸਤੀ ਲਈ ਹਰ ਇੱਕ ਬੱਚੇ ਨੂੰ ਦਵਾਈ ਖੁਆਣੀ ਬਹੁਤ ਜ਼ਰੂਰੀ ਹੈ ਅਤੇ ਸਰਕਾਰ ਵੱਲੋਂ ਸਾਲ ਵਿਚ ਇੱਕ ਵਾਰ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਇਹ ਦਵਾਈ ਖੁਆਈ ਜਾਂਦੀ ਹੈ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਡੇਂਗੂ ਦੀ ਰੋਕਥਾਮ ਲਈ ਜਾਗਰੂਕਤਾ ਪੈਦਾ ਕਰਨ ਦੇ ਮਨੋਰਥ ਨਾਲ ਚਲਾਈ ਗਈ ਗੱਡੀ ਨੂੰ ਪੂਰੇ ਇਲਾਕੇ ਵਿਚ ਘੁਮਾਇਆ ਗਿਆ ਅਤੇ ਗੱਡੀ ਵਿਚ ਲੱਗੀ ਸੀਡੀ ਰਾਂਹੀ ਨੁੱਕੜ ਨਾਟਕ ਨਾਲ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਐਮਓ ਲਾਲੜੂ ਡਾ. ਪ੍ਰਿੰਸ਼ ਸੋਢੀ ਸਮੇਤ ਅੱਤਰੀ ਸਕੂਲ ਅਤੇ ਸੀਐਚਸੀ ਲਾਲੜੂ ਦਾ ਸਟਾਫ ਹਾਜ਼ਰ ਸੀ।