ਹਲਕਾ ਘਨੌਰ 'ਚੋਂ ਕਾਂਗਰਸ ਪਾਰਟੀ ਦੀ ਧੜੇਬੰਦੀ ਖ਼ਤਮ
Published : Aug 11, 2018, 1:00 pm IST
Updated : Aug 11, 2018, 1:00 pm IST
SHARE ARTICLE
Preneet Kaur and Congress leaders
Preneet Kaur and Congress leaders

ਅੱਜ ਹਲਕਾ ਘਨੌਰ ਵਿਚ ਕਾਂਗਰਸ ਪਾਰਟੀ ਧੜ੍ਹੇਬੰਦੀ ਉਦੋਂ ਖਤਮ ਹੋ ਗਈ ਜਦੋਂ ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਦੇ ਧੜ੍ਹੇ ਨੇ ਮੋਤੀ ਮਹਿਲ ਪਟਿਆਲਾ ਵਿਖੇ.............

ਰਾਜਪੁਰਾ  :  ਅੱਜ ਹਲਕਾ ਘਨੌਰ ਵਿਚ ਕਾਂਗਰਸ ਪਾਰਟੀ ਧੜ੍ਹੇਬੰਦੀ ਉਦੋਂ ਖਤਮ ਹੋ ਗਈ ਜਦੋਂ ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਦੇ ਧੜ੍ਹੇ ਨੇ ਮੋਤੀ ਮਹਿਲ ਪਟਿਆਲਾ ਵਿਖੇ ਸਾ. ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਦੀ ਮੌਜੂਦਗੀ ਵਿਚ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਹੱਥ ਮਿਲਾ ਲਿਆ। ਸ਼ਾਮਲ ਹੋਣ ਵਾਲਿਆਂ ਨੂੰ ਸ੍ਰੀਮਤੀ ਪਰਨੀਤ ਕੌਰ, ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਬਣਦਾ ਮਾਨ-ਸਨਮਾਨ੍ਹ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ।

ਇਸ ਦੌਰਾਨ ਬਲਰਾਜ ਸਿੰਘ ਨੌਸ਼ਿਹਰਾ ਸਾਬਕਾ ਚੇਅਰਮੈਨ ਸੈਂਟਰਲ ਕੋਪਰੇਟਿਵ ਬੈਂਕ ਪਟਿਆਲਾ, ਗੁਰਨਾਮ ਸਿੰਘ ਭੂਰੀਮਾਜਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਸਮਸ਼ੇਰ ਸਿੰਘ ਹਰੀਮਾਜਰਾ ਸਾ. ਡਾਇਰੈਕਟਰ ਲੈਂਡਮਾਰਗੇਜ਼ ਬੈਂਕ, ਸਾ. ਬਲਾਕ ਸੰਮਤੀ ਮੈਂਬਰ ਸਤਪਾਲ ਅਜਰੌਰ, ਮਨਜੀਤ ਸਿੰਘ ਘੁੰਮਾਣਾ, ਜਸਪਾਲ ਸਿੰਘ ਮਹਿਮੂਦਪੁਰ, ਗੁਰਮੀਤ ਸਿੰਘ ਲੋਹਸਿੰਬਲੀ, ਹਰਵਿੰਦਰ ਸਿੰਘ ਝੂੰਗੀਆਂ ਸਾ. ਸਰਪੰਚ, ਸਾ. ਬਲਾਕ ਸੰਮਤੀ ਮੈਂਬਰ ਮੇਜਰ ਸਿੰਘ ਗੁਰਨਾਖੇੜੀ, ਅਵਤਾਰ ਸਿੰਘ ਜੰਡ ਮੰਗੌਲੀ, ਸਾ. ਬਲਾਕ ਸੰਮਤੀ ਮੈਂਬਰ ਮਾਇਆ ਰਾਮ, ਕਰਮਜੀਤ ਕੌਰ ਬੁੱਟਰ, ਅਤਿੰਦਰਪਾਲ ਸਿੰਘ ਤੇ ਇੰਦਰਜੀਤ ਸਿੰਘ,

ਕੁਲਵੰਤ ਸਿੰਘ ਸਲੇਮਪੁਰ ਜੱਟਾਂ ਸਮੇਤ ਸੈਂਕੜੇ ਵਰਕਰਾਂ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਖੇਮੇ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। 
ਇਸ ਮੌਕੇ ਬਲਾਕ ਪ੍ਰਧਾਨ ਜਗਰੂਪ ਸਿੰਘ ਹੈਪੀ ਸੇਹਰਾ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਲਾਲੀ, ਬਲਜੀਤ ਸਿੰਘ ਗਿੱਲ, ਹਰਦੇਵ ਸਿੰਘ ਸਿਆਲੂ, ਰਜੇਸ਼ ਨੰਦਾ, ਹਰਦੀਪ ਸਿੰਘ ਲਾਡਾ, ਇੰਟਰਨੈਸ਼ਨਲ ਜੱਟ ਫੈਡਰੇਸ਼ਨ ਦੇ ਪ੍ਰਧਾਨ ਦੀ ਸਹਿਜਪਾਲ ਸਿੰਘ ਲਾਡਾ, ਸਾ. ਪ੍ਰਧਾਨ ਮੋਹਣ ਸਿੰਘ ਸੰਭੂ ਕਲਾਂ, ਬਿਟੂ ਮਹਿਦੂਦਾਂ, ਰਣਧੀਰ ਸਿੰਘ ਕਾਮੀਂ, ਭਰਪੂਰ ਸਿੰਘ, ਹਰਸੰਗਤ ਸਿੰਘ ਸਮੇਤ ਵੱਡੀ ਗਿਣਤੀ ਕਾਂਗਰਸੀ ਹਾਜ਼ਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement