
ਸਮਾਜਸੇਵੀ ਸੰਸਥਾ ਐਨ.ਜੀ. ਐਮ. ਸ਼ੋਸਲ ਕਲੱਬ ਖੰਨਾ ਨੇ 'ਸਵੱਛ ਭਾਰਤ ਮੁਹਿੰਮ' ਤਹਿਤ ਆੜ੍ਹਤੀ ਐਸ਼ੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਏਸ਼ੀਆ ਦੀ ਸੱਭ ਤੋਂ ਵੱਡੀ..............
ਖੰਨਾ : ਸਮਾਜਸੇਵੀ ਸੰਸਥਾ ਐਨ.ਜੀ. ਐਮ. ਸ਼ੋਸਲ ਕਲੱਬ ਖੰਨਾ ਨੇ 'ਸਵੱਛ ਭਾਰਤ ਮੁਹਿੰਮ' ਤਹਿਤ ਆੜ੍ਹਤੀ ਐਸ਼ੋਸੀਏਸ਼ਨ ਖੰਨਾ ਦੇ ਸਹਿਯੋਗ ਨਾਲ ਏਸ਼ੀਆ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਸਫਾਈ ਦੀ ਜ਼ਿੰਮਾ ਚੁੱਕਦਿਆਂ ਮੰਡੀ ਦੀ ਸਫਾਈ ਕਰਵਾਈ ਅਤੇ ਮੰਡੀ ਵਿੱਚ 40 ਕੂੜੇਦਾਨ ਬਕਸੇ ਲਗਾਏ ਗਏ। ਅੱਜ ਇਸ ਮੁਹਿੰਮ ਤਹਿਤ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆੜ੍ਹਤੀ ਐਸ਼ੋਸੀਏਸ਼ਨ ਦੇ ਪ੍ਰਧਾਨ ਸੰਜੇ ਘਈ ਨੇ ਕੂੜਾਦਾਨ ਲਗਾ ਕੇ ਸ਼ੁਰੁਆਤ ਕੀਤੀ।
ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਤੇ ਅਸੀਂ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖੀਏ।
ਇਸ ਮੌਕੇ ਗੱਲਬਾਤ ਕਰਦਿਆਂ ਐਸੋ. ਦੇ ਖਜਾਨਚੀ ਰਾਮ ਚੰਦ ਸਿੰਗਲਾ ਨੇ ਦੱਸਿਆ ਕਿ ਏਸ਼ੀਆ ਦੀ ਵੱਡੀ ਅਨਾਜ ਮੰਡੀ ਵਿੱਚੋਂ ਇਹ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅਨਾਜ ਮੰਡੀ ਦੇ ਸਮੁੱਚੇ ਇਲਾਕੇ, ਬੂਥਾਂ ਤੇ ਸਰਦਾਰ ਮੰਡੀ ਸਮੇਤ ਦੀ ਸਫਾਈ ਕਰਵਾਈ ਗਈ ਹੈ ਤੇ ਮੰਡੀ ਵਿੱਚ 40 ਕੂੜੇਦਾਨ ਲਗਾਏ ਗਏ ਅਤੇ ਦੁਕਾਨਦਾਰਾਂ ਨੂੰ ਵੀ ਇਸ ਬਾਰੇ ਜਾਗ੍ਰਿਤ ਕੀਤਾ ਜਾ ਰਿਹਾ ਹੈ ਕਿ ਕੁੜਾ ਕਰਕਟ ਇਹਨਾਂ ਵਿੱਚ ਹੀ ਪਾਇਆ ਜਾਵੇ। ਕੁੜੇਦਾਨਾਂ ਵਿੱਚੋਂ ਮਾਰਕੀਟ ਕਮੇਟੀ ਦੇ ਕਰਮਚਾਰੀ ਕੂੜਾ ਕਰਕਟ ਡੰਪ ਵਿੱਚ ਸੁੱਟਣਗੇ।
ਉਨ੍ਹਾਂ ਦਸਿਆ ਕਿ ਸ਼ਹਿਰ ਵਾਸੀਆਂ ਨੂੰ ਸਮਾਜਸੇਵੀ ਸੰਸਥਾ ਦੇ ਇਸ ਉਪਰਾਲੇ ਤੋਂ ਸੇਧ ਲੈ ਕੇ ਸ਼ਹਿਰ ਵਿੱਚ ਵੀ ਗਲੀਆਂ ਮੁਹੱਲਿਆਂ ਵਿੱਚ ਕੂੜੇਦਾਨ ਲਗਾਉਣੇ ਚਾਹੀਦੇ ਹਨ ਤਾਂ ਜੋ ਸ਼ਹਿਰ ਵਿੱਚ ਸਫਾਈ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾ ਸਕੀਏ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਰਾਜਪਾਲ ਸਿੰਘ ਗਿੱਲ, ਵਰਿੰਦਰ ਗੁੱਡੂ, ਪ੍ਰਧਾਨ ਸੰਜੇ ਘਈ, ਮੀਤ ਪ੍ਰਧਾਨ ਰਮਨਦੀਪ ਸਿੰਘ ਰੰਧਾਵਾ, ਜਨਰਲ ਸਕੱਤਰ ਰਾਜੇਸ਼ ਸਾਹਨੇਵਾਲੀਆਂ, ਸੈਕਟਰੀ ਅਵਿਨਾਸ਼ ਬਿੱਟੂ, ਕੈਸ਼ੀਅਰ ਰਾਮ ਚੰਦ ਸਿੰਗਲਾ, ਕਮਲਜੀਤ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਭਗਵੰਤ ਗੋਇਲ, ਸੰਜੀਵ ਥੋਰ, ਹਰਪ੍ਰੀਤ ਸਿੰਘ,
ਦਿਨੇਸ਼ ਸ਼ਰਮਾ, ਸਚਿਨ ਸ਼ਾਹੀ, ਜਤਿੰਦਰ ਭਾਰਗਵ, ਪ੍ਰਦੀਪ ਸਿੰਘ ਗੋਹ, ਜਗਤਾਰ ਸਿੰਘ ਗਿੱਲ, ਸ਼ਸ਼ੀ ਭੁਸ਼ਨ ਸਾਹਨੇਵਾਲੀਆ, ਐਨ. ਜੀ. ਐਮ. ਕਲੱਬ ਦੇ ਪ੍ਰਧਾਨ ਅੰਕੁਰ ਜਿੰਦਲ, ਚੇਅਰਮੈਨ ਓਮ ਪ੍ਰਕਾਸ਼ ਸਿੰਗਲਾ, ਸੈਕਟਰੀ ਰਾਜੇਸ਼ ਸਿੰਗਲਾ, ਕੈਸ਼ੀਅਰ ਮੋਹਿਤ ਗੋਇਲ, ਅਵਿਨਾਸ਼ ਸਿੰਗਲਾ, ਸਤਪਾਲ ਗਰਗ, ਰਾਮ ਚੰਦ ਸਿੰਗਲਾ,ਵਿਪਨ ਗੋਇਲ , ਅਤੁਲ ਬੈਕਟਰ, ਵਿਸ਼ਾਲ ਜਿੰਦਲ, ਅਜੇ ਜਿੰਦਰ, ਚੰਦਨ ਟੰਡਨ, ਸਮੇਤ ਵੱਡੀ ਗਿਣਤੀ ਵਿੱਚ ਆੜ੍ਹਤੀ ਤੇ ਸੰਸਥਾ ਦੇ ਮੈਂਬਰਾਨ ਆਦਿ ਹਾਜਰ ਸਨ।