
ਅੰਮ੍ਰਿਤਸਰ ਹਲਕੇ ਤੋ ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਵੱਲੋ ਗੋਲਫ ਕਲੱਬ ਚੰਡੀਗੜ ਨੂੰ ਦਿੱਤੀ ਗਈ 20 ਲੱਖ ਰੁਪਏ ਦੀ ਗਰਾਂਟ ਸਿਆਸੀ ਹਲਕਿਆਂ..............
ਅੰਮ੍ਰਿਤਸਰ : ਅੰਮ੍ਰਿਤਸਰ ਹਲਕੇ ਤੋ ਲੋਕ ਸਭਾ ਮੈਬਰ ਗੁਰਜੀਤ ਸਿੰਘ ਔਜਲਾ ਵੱਲੋ ਗੋਲਫ ਕਲੱਬ ਚੰਡੀਗੜ ਨੂੰ ਦਿੱਤੀ ਗਈ 20 ਲੱਖ ਰੁਪਏ ਦੀ ਗਰਾਂਟ ਸਿਆਸੀ ਹਲਕਿਆਂ ਚ ਚਰਚਾ ਤੇ ਆਲੋਚਨਾ ਦੇ ਘੇਰੇ ਵਿੱਚ ਆਈ । ਇਸ ਪ੍ਰਤੀ ਔਜਲਾ ਨੇ ਆਲੋਚਨਾ ਕਰਨ ਵਾਲਿਆਂ ਨੂੰ ਸਪੱਸ਼ਟ ਕੀਤਾ ਕਿ ਜੋ ਵੀ ਗਰਾਂਟ ਦਿੱਤੀ ਜਾਂਦੀ ਹੈ । ਉਹ ਨਿਯਮਾ ਤਹਿਤ ਜਿਲੇ ਦੇ ਡਿਪਟੀ ਕਮਿਸ਼ਨਰ ਰਾਹੀ ਜਨਤਕ ਪ੍ਰਤੀਨਿਧੀ ਭੇਜਦੇ ਹਨ । ਚੰਡੀਗੜ ਦਾ ਗੋਲਫ ਕਲੱਬ ਸਰਕਾਰੀ ਹੈ ਤੇ ਲੋਕ ਸਭਾ ਮੈਬਰ ਆਪਣੇ ਹਲਕੇ ਤੋ ਬਾਹਰ 25 ਲੱਖ ਤੱਕ ਰਾਸ਼ੀ ਦਾਨ ਵੱਲੋ ਭੇਜ ਸਕਦਾ ਹੈ ।
ਔਜਲਾ ਨੇ ਕਿਹਾ ਕਿ ਗੋਲਫ ਕਲੱਬ ਚੰਡੀਗੜ ਦੇ ਮੈਬਰ ਸਾਬਕਾ ਫੌਜੀ ਹਨ ਜਿਨਾ 80% ਜਿੰਦਗੀ ਦੇਸ਼ ਦੀਆਂ ਸਰਹੱਦਾਂ ਦੇ ਲੇਖੇ ਲਾਈ ਤੇ 20 ਫੀਸਦੀ ਪਰਿਵਾਰ ਨਾਲ ਬਿਤਾਏ। ਦੂਸਰੇ ਪਾਸੇ ਸਰਕਾਰੀ ਕਲੱਬ ਚੰਡੀਗੜ ਨੇ ਨਾਮਵਰ ਖਿਡਾਰੀ ਜੀਵ ਮਿਲਖਾ ਸਿੰਘ ਵਰਗੇ ਪੈਦਾ ਕੀਤੇ ਹਨ ਜੋ ਵਿਸ਼ਵ ਭਰ ਚ ਭਾਰਤ ਦਾ ਨਾਮ ਚਮਕਾ ਰਹੇ ਹਨ । ਇਸ ਕਲਬ ਦੇ ਮੈਬਰਾਂ ਸਾਜੋ ਸਮਾਨ ਲਈ ਪਹੁੰਚ ਮੇਰੇ ਕੋਲ ਕੀਤੀ ਸੀ ਤੇ ਉਨਾ ਇਸ ਖੇਡ ਨੂੰ ਹੋਰ ਪ੍ਰਫੁਲਤ ਕਰਨ ਦੇ ਮਕਸਦ ਨਾਲ 20 ਲੱਖ ਦੀ ਗਰਾਂਟ ਡੀ ਸੀ ਅੰਮ੍ਰਿਤਸਰ ਰਾਹੀ ਭੇਜੀ । ਉਨਾ ਮੁਤਾਬਕ ਐਮ ਲੈਡ ਫੰਡ ਚੋ ਕੇਵਲ ਸਰਕਾਰੀ ਕਲਬਾਂ ਨੂੰ ਹੀ ਗਰਾਂਟ ਦਿੱਤੀ ਜਾ ਸਕਦੀ ਹੈ ।
ਪਰ ਇਥੇ ਪ੍ਰਾਈਵੇਟ ਕਲੱਬ ਜਿਆਦਾ ਹਨ ਜੋ ਖੇਡਾ ਨੂੰ ਪ੍ਰਫੂਲਤ ਕਰ ਰਹੇ ਹਨ ਅਤੇ ਉਨਾ ਦੀ ਖਾਹਿਸ਼ ਵੀ ਹੈ ਕਿ ਨਿਜੀ ਕਲੱਬਾਂ ਨੂੰ ਵੀ ਗਰਾਂਟ ਦੇਣ ਦਾ ਹੱਕ ਹੋਵੇ । ਔਜਲਾ ਮੁਤਾਬਕ 100 ਦੇ ਕਰੀਬ ਖਿਡਾਰੀ ਸਰਕਾਰੀ ਗੋਲਫ ਕਲੱਬ ਚੰਡੀਗੜ ਚ ਸਿਖਲਾਈ ਲੈ ਰਹੇ ਹਨ । ਅਜਿਹੇ ਕਲੱਬ ਹਾਕੀ ਤੇ ਕ੍ਰਿਕਟ ਵਾਂਗ ਪਿੰਡ ਪਿੰਡ ਹੋਣ ਚਾਹੀਦੇ ਹਨ ਤਾਂ ਜੋ ਇਹ ਖੇਡ ਪ੍ਰਫੂਲਤ ਹੋ ਸਕੇ ਪਰ ਚੰਗੇ ਕੰਮਾਂ ਦੀ ਵੀ ਆਲੋਚਨਾ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੁਆਰਾ ਕਰਨੀ ਬੜੀ ਮੰਦਭਾਗੀ ਹੈ , ਜੋ ਅੰਮ੍ਰਿਤਸਰ ਨੂੰ ਮਿਲੀ ਕੇਦਰੀ ਯੂਨੀਵਰਸਿਟੀ ਤੇ ਏਮਜ ਬਠਿੰਡੇ ਲੈ ਗਏ । ਜੋ ਉਸ ਸਮੇ ਇਨਾ ਨੇ ਸਿਰੇ ਦਾ ਧੱਕਾ ਕੀਤਾ ।
ਔਜਲਾ ਦੋਸ਼ ਲਾਇਆ ਕਿ ਸਰਹੱਦੀ ਕਿਸਾਨਾ ਲਈ ਅਕਾਲੀਆਂ ਕਦੇ ਸੰਸਦ ਵਿੱਚ ਮੁੱਦਾ ਨਹੀ ਚੁੱਕਿਆ । ਔਜਲਾ ਨੇ ਹੋਰ ਸਪੱਸ਼ਟ ਕੀਤਾ ਕਿ ਸਰਕਾਰੀ ਗੋਲਫ ਕਲੱਬ ਚੰਡੀਗੜ ਨੂੰ ਗਰਾਂਟ ਜਨਤਕ ਹਿੱਤਾਂ ਵਿੱਤ ਦਿੱਤੀ ਹੈ, ਮੇਰਾ ਇਸ ਨਾਲ ਨਿੱਜੀ ਕੋਈ ਸਰੋਕਾਰ ਨਹੀ । ਦੁਸਰੇ ਪਾਸੇ ਡੀ ਸੀ ਅੰਮ੍ਰਿਤਸਰ ਨੇ ਕਿਹਾ ਕਿ ਇਹ ਗਰਾਂਟ ਐਮ ਪੀ ਔਜਲਾ ਦੇ ਕਹਿਣ ਤੇ ਡੀ ਸੀ ਚੰਡੀਗੜ ਨੂੰ ਟਰਾਂਸਫਰ ਕੀਤੀ ਹੈ । ਜੇਕਰ ਕੋਈ ਧਿਰ ਇਤਰਾਜ ਕਰਦੀ ਹੈ ਤਾਂ ਪ੍ਰਸ਼ਾਸਨ ਐਮ ਪੀ ਲੈਡ ਗਰਾਂਟ ਵਾਪਸ ਲੈ ਲਵੇਗਾ।