ਏਲਾਂਤੇ ਮਾਲ ਸਾਹਮਣਿਓਂ ਲੁਟੇਰੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ
Published : Aug 11, 2018, 2:59 pm IST
Updated : Aug 11, 2018, 2:59 pm IST
SHARE ARTICLE
Elante Mall
Elante Mall

ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਦੇ ਬੇਹੱਦ ਭੀੜਭਾੜ ਵਾਲੇ ਇਲਾਕਿਆਂ ਵਿੱਚੋਂ ਇੱਕ ਏਲਾਂਤੇ ਮਾਲ ਦੇ ਸਾਹਮਣਿਓਂ ਲੁਟੇਰੇ ਬੇਖ਼ੌਫ ਹੋ ਕੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ...

ਚੰਡੀਗੜ੍ਹ : ਸ਼ੁੱਕਰਵਾਰ ਸ਼ਾਮ ਚੰਡੀਗੜ੍ਹ ਦੇ ਬੇਹੱਦ ਭੀੜਭਾੜ ਵਾਲੇ ਇਲਾਕਿਆਂ ਵਿੱਚੋਂ ਇੱਕ ਏਲਾਂਤੇ ਮਾਲ ਦੇ ਸਾਹਮਣਿਓਂ ਲੁਟੇਰੇ ਬੇਖ਼ੌਫ ਹੋ ਕੇ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਫ਼ਰਾਰ ਹੋ ਗਏ। ਸ਼ੁੱਕਰਵਾਰ ਦੇਰ ਸ਼ਾਮ ਚੰਡੀਗੜ੍ਹ ਦੀ ਰਹਿਣ ਵਾਲੀ ਨਿਧੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜੋ ਆਪਣੀ ਸਹੇਲੀ ਨਾਲ ਏਲਾਂਤੇ ਮਾਲ ਦੇ ਗੇਟ ਨੰਬਰ 3 'ਤੇ ਪਹੁੰਚੀ ਸੀ, ਜਿੱਥੋਂ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਤੋਂ ਕਾਰ ਖੋਹ ਲਈ। ਸ਼ਿਕਾਇਤਕਰਤਾ ਨਿਧੀ ਨੇ ਦੱਸਿਆ ਕਿ ਉਹ ਆਪਣੀ ਸਹੇਲੀ ਨਵਨੀਤ ਕੌਰ ਨਾਲ ਤੀਆਂ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਜ਼ੀਰਕਪੁਰ ਦੇ ਇੱਕ ਹੋਟਲ ਵਿਚ ਗਈ ਹੋਈ ਸੀ।

ElanteElante

ਇਸ ਤੋਂ ਬਾਅਦ ਉਸ ਨੇ ਏਲਾਂਤੇ ਮਾਲ ਆਉਣਾ ਸੀ ਜਿੱਥੇ ਉਸ ਦੇ ਪਤੀ ਬੱਚਿਆਂ ਨਾਲ ਪਹੁੰਚੇ ਹੋਏ ਸਨ। ਨਿਧੀ ਆਪਣੀ ਸਹੇਲੀ ਦੀ ਹਾਂਡਾ ਸਿਟੀ ਕਾਰ ਚਲਾ ਰਹੀ ਸੀ ਜਦਕਿ ਉਸ ਦੀ ਦੋਸਤ ਉਸ ਦੇ ਨਾਲ ਦੀ ਸੀਟ ਉੱਤੇ ਬੈਠੀ ਹੋਈ ਸੀ। ਦੋਵੇਂ 7 ਵਜੇ ਦੇ ਕਰੀਬ ਮਾਲ ਦੇ ਗੇਟ ਨੰਬਰ 3 'ਤੇ ਪਹੁੰਚੀਆਂ। ਇੱਥੇ ਨਿਧੀ ਨੇ ਉੱਤਰਨਾ ਸੀ ਤੇ ਉਸ ਦੀ ਦੋਸਤ ਨੇ ਉੱਥੋਂ ਕਾਰ ਲੈ ਕੇ ਚਲੇ ਜਾਣਾ ਸੀ, ਪਰ ਇਸ ਦੌਰਾਨ 20-22 ਸਾਲ ਦੀ ਉਮਰ ਦੇ ਦੋ ਮੁੰਡੇ ਉੱਥੇ ਪਹੁੰਚੇ। ਜਦੋਂ ਨਿਧੀ ਕਾਰ ਵਿੱਚੋਂ ਉੱਤਰੀ ਤਾਂ ਇੱਕ ਮੁੰਡੇ ਨੇ ਪਿਸਤੌਲ ਉਸ 'ਤੇ ਤਾਣ ਦਿੱਤਾ ਅਤੇ ਉਸ ਦੀ ਦੋਸਤ ਨੂੰ ਵੀ ਕਾਰ ਵਿੱਚੋਂ ਉੱਤਰਨ ਲਈ ਕਿਹਾ।

car robberycar robbery

ਇਸ ਤੋਂ ਬਾਅਦ ਦੋਵੇਂ ਮੁੰਡੇ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਸ਼ਹਿਰ 'ਚ ਵਾਇਰਲੈਸ 'ਤੇ ਕਾਰ ਦਾ ਨੰਬਰ ਫਲੈਸ਼ ਵੀ ਕਰ ਦਿੱਤਾ ਸੀ ਪਰ ਫਿਰ ਵੀ ਪੁਲਿਸ ਲੁਟੇਰਿਆਂ ਨੂੰ ਫੜਨ 'ਚ ਕਾਮਯਾਬ ਨਾ ਹੋ ਸਕੀ। ਪੁਲਿਸ ਨੇ ਸੀਸੀਟੀਵੀ ਫੁਟੇਜ਼ ਵੀ ਹਾਸਿਲ ਕਰ ਲਈ ਹੈ ਤੇ ਨਿਧੀ ਦੇ ਬਿਆਨਾਂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement