
26 ਅਗੱਸਤ ਨੂੰ ਹੋਣਗੇ ਦੋਸ਼ ਤੈਅ
ਜਲੰਧਰ : ਫ਼ਾਦਰ ਐਂਥਨੀ ਕੈਸ਼ ਲੁੱਟ ਦੇ ਮਾਮਲੇ 'ਚ ਪੰਜਾਬ ਪੁਲਿਸ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦੇ ਹੋਏ ਚਾਰ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਾਖ਼ਸਤ ਕਰ ਦਿਤਾ ਹੈ। ਪਟਿਆਲਾ ਦੇ ਐਸ.ਐਸ.ਪੀ. ਅਮਨਦੀਪ ਸਿੰਘ ਸਿੱਧੂ ਨੇ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਦੀ ਪੁਸ਼ਟੀ ਕੀਤੀ ਹੈ। ਬਰਖ਼ਾਸਤ ਕੀਤੇ ਗਏ ਪੁਲਿਸ ਮੁਲਾਜ਼ਮਾਂ 'ਚ ਏ.ਐਸ.ਆਈ. ਜੋਗਿੰਦਰ ਸਿੰਘ, ਏ.ਐਸ.ਆਈ. ਰਾਜਪ੍ਰੀਤ ਸਿੰਘ, ਏ.ਐਸ.ਆਈ. ਦਿਲਬਾਗ਼ ਸਿੰਘ ਅਤੇ ਹੌਲਦਾਰ ਅਮਰੀਕ ਸ਼ਾਮਲ ਹੈ। ਇਹ ਸਾਰੇ ਮੁਲਜ਼ਮ ਜੇਲ 'ਚ ਬੰਦ ਹਨ।
Four Punjab policemen involved in Bishop robbery case dismissed from service
ਜ਼ਿਕਰਯੋਗ ਹੈ ਕਿ ਫ਼ਾਦਰ ਐਂਥਨੀ ਕੈਸ਼ ਲੁੱਟ ਕਾਂਡ 'ਚ ਫੜੇ ਗਏ ਏ.ਐਸ.ਆਈ. ਜੋਗਿੰਦਰ ਸਿੰਘ, ਏ.ਐਸ.ਆਈ. ਰਾਜਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ 'ਤੇ 26 ਅਗੱਸਤ ਨੂੰ ਦੋਸ਼ ਤੈਅ ਹੋਣੇ ਹਨ। ਇਸ ਤੋਂ ਬਾਅਦ ਕੋਰਟ ਨੇ ਪੁਲਿਸ ਵਲੋਂ ਲਗਾਈਆਂ ਧਾਰਾਵਾਂ 'ਤੇ ਬਹਿਸ ਲਈ ਆਗਾਮੀ 26 ਅਗੱਸਤ ਤੈਅ ਕਰ ਦਿਤੀ ਗਈ ਹੈ। ਇਸੇ ਦਿਨ ਬਹਿਸ ਹੋਣ ਤੋਂ ਬਾਅਦ ਅਦਾਲਤ ਵਲੋਂ ਮੁਲਜ਼ਮਾਂ 'ਤੇ ਚਾਰਜ ਫ਼ਰੇਮ ਕੀਤੇ ਜਾਣਗੇ। ਇਸ ਤੋਂ ਬਾਅਦ ਪੁਲਿਸ ਵਲੋਂ ਮੁਲਜ਼ਮਾਂ 'ਤੇ ਲਗਾਈਆਂ ਧਾਰਾਵਾਂ ਤਹਿਤ ਸਬੂਤ ਪੇਸ਼ ਹੋਣਗੇ ਅਤੇ ਮਾਮਲੇ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ।
Four Punjab policemen involved in Bishop robbery case dismissed from service
ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਮੁਲਾਜ਼ਮ ਕੇਂਦਰੀ ਜੇਲ ਪਟਿਆਲਾ 'ਚ ਤਾਇਨਾਤ ਸਨ। ਕਥਿਤ ਦੋਸ਼ੀਆਂ ਦੀ ਪਛਾਣ ਏਐਸਆਈ ਜੋਗਿੰਦਰ ਸਿੰਘ, ਏਐਸਆਈ ਰਾਜਦੀਪ ਸਿੰਘ, ਏਐਸਆਈ ਦਿਲਬਾਗ਼ ਸਿੰਘ ਤੇ ਹੌਲਦਾਰ ਅਮਰੀਕ ਸਿੰਘ ਵਜੋਂ ਹੋਈ ਹੈ। ਦਰਅਸਲ ਮਾਮਲਾ ਇਹ ਹੈ ਕਿ ਜਲੰਧਰ ਦੇ ਪਾਦਰੀ ਐਨਥਨੀ ਤੋਂ ਕਰੋੜਾਂ ਰੁਪਏ ਦੀ ਲੁੱਟ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਏਐਸਆਈ ਜੋਗਿੰਦਰ ਸਿੰਘ, ਏਐਸਆਈ ਰਾਜਦੀਪ ਸਿੰਘ, ਏਐਸਆਈ ਦਿਲਬਾਗ਼ ਸਿੰਘ ਤੇ ਹੌਲਦਾਰ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਟੀਮ ਵਲੋਂ ਉਕਤ ਵਿਅਕਤੀਆਂ ਦੇ ਘਰਾਂ ਤੇ ਪਲਾਟਾਂ ਦੀ ਛਾਪੇਮਾਰੀ ਦੌਰਾਨ ਪਾਦਰੀ ਤੋਂ ਲੁੱਟੀ ਕਰੋੜਾਂ ਰੁਪਿਆਂ ਦੀ ਨਕਦੀ ਬਰਾਮਦ ਕੀਤੀ ਗਈ ਸੀ। ਪੁਲਿਸ ਵਿਭਾਗ ਵਲੋਂ ਉਕਤ ਵਿਅਕਤੀਆਂ ਦੀ ਉਸੇ ਦਿਨ ਤੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਦੋਸ਼ੀ ਪਾਏ ਜਾਣ 'ਤੇ ਐਸਐਸਪੀ ਮਨਦੀਪ ਸਿੰਘ ਸਿੱਧੂ ਵਲੋਂ ਉਕਤ ਵਿਅਕਤੀਆਂ ਨੂੰ ਨੌਕਰੀ ਤੋਂ ਕੱਢ ਦਿਤਾ ਗਿਆ ਹੈ।