
ਦਫ਼ਤਰ ਤੋਂ 16.55 ਕਰੋੜ ਰੁਪਏ ਗਏ, ਪੁਲਿਸ ਨੇ 9.66 ਕਰੋੜ ਦਿਖਾਏ
ਜਲੰਧਰ : ਖੰਨਾ ਪੁਲਿਸ ਵੱਲੋਂ ਸ਼ੁੱਕਰਵਾਰ ਰਾਤ ਨੂੰ ਹਵਾਲੀਆ ਦੇ 9.66 ਕਰੋੜ ਰੁਪਏ ਨਾਲ ਫੜੇ ਗਏ ਪਾਦਰੀ ਐਂਥਨੀ ਮੈਡੇਸਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਨਕਮ ਟੈਕਸ ਡਿਪਾਰਟਮੈਂਟ ਵਲੋਂ ਪਤਾ ਚੱਲਿਆ ਕਿ ਖੰਨਾ ਪੁਲਿਸ ਨੇ 9.66 ਕਰੋੜ ਰੁਪਏ ਹੀ ਪੇਸ਼ ਕੀਤੇ ਹਨ। ਜਦਕਿ ਉਨ੍ਹਾਂ ਦੇ ਦਫਤਰ ਤੋਂ 16.65 ਕਰੋੜ ਰੁਪਏ ਚੁੱਕੇ ਗਏ ਸਨ, ਜੋ 29 ਮਾਰਚ ਨੂੰ ਜਲੰਧਰ ਦੀ ਸਾਉਥ ਇੰਡੀਅਨ ਬੈਂਕ ਵਿੱਚ ਜਮ੍ਹਾਂ ਕਰਾਏ ਜਾਣੇ ਸਨ।
Money
ਇਲਜ਼ਾਮ ਹੈ, ਬਾਕੀ ਪੈਸਾ ਗਾਇਬ ਕੀਤਾ ਗਿਆ ਹੈ। ਉਨ੍ਹਾਂ ਦੇ ਸਨਮਾਨ ਨੂੰ ਠੇਸ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਦਕਿ 40 ਕਰੋੜ ਟਰਨਓਵਰ ਵਾਲੀ ਸਾਗਰ ਉਨ੍ਹਾਂ ਦੀ ਪਾਰਟਨਰਸ਼ਿਪ ਫਰਮ ਹੈ। ਪੂਰਾ ਹਿਸਾਬ ਉਨ੍ਹਾਂ ਦੀ ਫਰਮ ਸਾਗਰ ਦੇ ਦਫਤਰ ਵਿੱਚ ਮੌਜੂਦ ਹੈ। ਉਨ੍ਹਾਂ ਨੇ ਕਿਹਾ ਸੀਐਮ ਪੰਜਾਬ, ਪੰਜਾਬ ਐਂਡ ਹਰਿਆਣਾ ਹਾਈਕੋਰਟ, ਡੀਜੀਪੀ ਦਫਤਰ, ਡੀਆਈਜੀ ਲੁਧਿਆਣਾ ਨੂੰ ਵੀ ਰਿਪੋਰਟ ਕੀਤੀ ਗਈ ਹੈ।
Dharuv Dahiya, SSP Khanna
ਉੱਧਰ ਐਸਐਸਪੀ ਧਰੁਵ ਦਹਿਆ ਨੇ ਕਿਹਾ, ਪਾਦਰੀ ਏੰਥਨੀ ਅਤੇ ਉਸਦੇ ਸਾਥੀਆਂ ਵਲੋਂ ਬਰਾਮਦ ਕੈਸ਼ ਬਰਾਮਦ ਆਈਟੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਗਿਣਿਆ ਗਿਆ । ਫੜੇ ਗਏ ਲੋਕ ਵੀ ਮੌਕੇ ਉੱਤੇ ਹੀ ਸਨ। ਜੇਕਰ ਪਾਦਰੀ ਨੂੰ ਕੋਈ ਇਤਰਾਜ਼ ਸੀ ਤਾਂ ਆਈਟੀ ਦੇ ਸਾਹਮਣੇ ਦਰਜ ਕਰਾ ਸਕਦੇ ਸਨ।