
ਅਰੋਪੀਆਂ ਤੇ ਕੀਤਾ ਗਿਆ ਕੇਸ ਦਰਜ
ਜਲੰਧਰ: ਐਂਥਨੀ ਦੇ ਪ੍ਰਤਾਪਪੁਰਾ ਵਿਚ ਸਥਿਤ ਘਰ ਵਿਚੋਂ ਮਿਲੇ 6 ਕਰੋੜ ਤੋਂ ਜ਼ਿਆਦਾ ਕੈਸ਼ ਗਾਇਬ ਕਰਨ ਵਾਲੇ ਏਐਸਆਈ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ ਅਤੇ ਸੁਰਿੰਦਰ ਸਿੰਘ ਤੇ ਡਕੈਤੀ ਦਾ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪਹਿਲਾਂ ਐਸਆਈਟੀ ਨੇ ਧੋਖਾਧੜੀ ਅਤੇ ਐਂਟੀ ਭ੍ਰਿਸ਼ਟਾਚਾਰ ਐਕਟ ਤਹਿਤ ਮੋਹਾਲੀ ਸਟੇਟ ਕ੍ਰਾਇਮ ਮਾਮਲੇ ਵਿਚ ਕੇਸ ਦਰਜ ਹੈ। ਦਸ ਦਈਏ ਕਿ ਮੋਹਰੀ ਸੁਰਿੰਦਰ ਸਿੰਘ ਤੋਂ ਕੀਤੀ ਗਈ ਪੁਛਗਿਛ ਵਿਚ ਕਈ ਰਾਜ ਖੁਲ੍ਹਣ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਲੈਣ ਤੋਂ ਬਾਅਦ ਐਸਆਈਟੀ ਨੇ ਇਸ ਨੂੰ ਡਕੈਤੀ ਮੰਨਿਆ ਹੈ।
Money
ਐਸਆਈਟੀ ਦੇ ਚੇਅਰਮੈਨ ਆਈਜੀ ਕ੍ਰਾਇਮ ਪੀਕੇ ਸਿਨਹਾ ਦੀ ਆਗਿਆ ਲੈ ਕੇ ਏਐਸਆਈ ਜੋਗਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਫੇਸ-1, ਅਰਬਨ ਸਟੇਟ ਪਟਿਆਲਾ ਨੇੜੇ ਬਲਵੀਰ ਕਾਲੋਨੀ, ਏਐਸਆਈ ਰਾਜਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ 86, ਨਵੀਂ ਮਹਿੰਦਰਾ ਕਾਲੋਨੀ ਪਟਿਆਲਾ ਅਤੇ ਕੇਸ ਦੇ ਮੁੱਖ ਸੁਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਪਿੰਡ ਨੌਸ਼ਹਿਰਾ ਖੁਰਦ ਪੀਓ ਰਤਨਗੜ ਜ਼ਿਲ੍ਹਾ ਗੁਰਦਾਸਪੁਰ ਦੇ ਖਿਲਾਫ ਲੁੱਟ ਅਤੇ ਡਕੈਤੀ ਦੀਆਂ ਧਾਰਾਵਾਂ ਵਿਚ ਵਾਧਾ ਕਰਦੇ ਹੋਏ 392, 120ਬੀ, ਧਾਰਾਵਾਂ ਲਗਾਈਆਂ ਗਈਆਂ ਹਨ।
Money
ਐਸਆਈਟੀ ਦੇ ਜਾਂਚ ਅਫ਼ਸਰ ਆਈਜੀ ਕ੍ਰਾਇਮ ਰਾਕੇਸ਼ ਕੋਸ਼ਲ ਨੇ ਮੋਹਾਲੀ ਵਿਚ ਸੀਜੇਐਮ ਦੀਪਿਕਾ ਦੀ ਅਦਾਲਤ ਤੋਂ ਵਰੰਟ ਮੰਗੇ ਸੀ ਜਿਸ ਤੋਂ ਅਦਾਲਤ ਨੇ ਦੋ ਮਈ ਤਕ ਉਹਨਾਂ ਨੇ ਇਹ ਵਰੰਟ ਜਾਰੀ ਕਰ ਦਿੱਤੇ। ਪੁਲਿਸ ਇਸ ਮਾਮਲੇ ਨਾਲ ਜੁੜੇ ਹੋਰ ਕੈਸ਼ ਦੀ ਬਰਾਮਦੀ ਵਿਚ ਲੱਗੀ ਹੋਈ ਹੈ। ਸੂਤਰਾਂ ਮੁਤਾਬਕ ਅਰੋਪੀਆਂ ਦੀ ਤਲਾਸ਼ ਵਿਚ ਕਈ ਜ਼ਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਗਈ। ਅਰੋਪੀਆਂ ਦਾ ਮੋਬਾਇਲ ਵੀਰਵਾਰ ਦੀ ਰਾਤ ਨੂੰ ਆਨ ਹੋਇਆ ਸੀ।
Money
ਪਹਿਲਾਂ ਐਸਆਈਟੀ ਨੇ ਜਿਹੜੀਆਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਸੀ ਉਸ ਵਿਚ ਤਿੰਨ ਸਾਲ ਅਤੇ ਐਂਟੀ ਭ੍ਰਿਸ਼ਟਾਚਾਰ ਐਕਟ ਵਿਚ ਤਿੰਨ ਤੋਂ 7 ਸਾਲ ਤਕ ਸਜ਼ਾ ਹੋਣੀ ਸੀ ਹੁਣ ਜੋ ਨਵੀਂ ਧਾਰਾ 392,120ਬੀ ਇਸ ਵਿਚ ਜੋੜੀ ਗਈ ਹੈ ਅਤੇ ਇਸ ਵਿਚ ਦੋਸ਼ੀ ਸਾਬਤ ਹੋਣ 'ਤੇ ਘੱਟੋ ਘੱਟ ਦਸ ਅਤੇ ਵਧ ਤੋਂ ਵਧ 14 ਸਾਲ ਦੀ ਸਜ਼ਾ ਹੋ ਸਕਦੀ ਹੈ। ਸੀਨੀਅਰ ਵਕੀਲ ਕੇਐਸ ਹੁੰਦਲ ਨੇ ਕਿਹਾ ਕਿ ਹਥਿਆਰਾਂ ਦੇ ਜ਼ੋਰ 'ਤੇ ਧਮਕੀ ਦੇਣ ਕੇ ਪੈਸੇ ਲੈਣਾ ਡਕੈਤੀ ਦੀ ਸ਼੍ਰੈਣੀ ਵਿਚ ਹੀ ਆਉਂਦਾ ਹੈ।
ਐਸਆਈਟੀ ਨੇ ਇਸ ਮਾਮਲੇ ਸਬੰਧੀ ਆਮਦਨ ਟੈਕਸ ਤੋਂ ਉਹ ਸਾਰਾ ਰਿਕਾਰਡ ਮੰਗਿਆ ਹੈ ਜੋ ਐਂਥਨੀ ਨੇ ਉਹਨਾਂ ਨੂੰ ਉਪਲੱਬਧ ਕਰਵਾਇਆ ਸੀ। ਐਆਸਆਈਟੀ ਜਲਦ ਹੀ ਐਂਥਨੀ ਤੋਂ ਵੀ ਪੁਛਗਿਛ ਕਰੇਗੀ। ਜਿਹਨਾਂ ਕਾਰਾਂ ਵਿਚ ਪੈਸਾ ਗਾਇਬ ਕਰਕੇ ਲਿਜਾਇਆ ਗਿਆ ਸੀ ਉਹ ਕਾਰਾਂ ਵੀ ਐਸਆਈਟੀ ਨੇ ਜ਼ਬਤ ਕਰ ਲਈਆਂ ਹਨ।