
ਚੌਥੀ ਮੰਜ਼ਿਲ ਡਿਗਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿਗ ਗਈਆਂ
ਅੰਮ੍ਰਿਤਸਰ - ਬੀਤੀ ਰਾਤ ਅੰਮ੍ਰਿਤਸਰ ਦੇ ਚੀਲ ਮੰਡੀ ਇਲਾਕੇ ਵਿਚ ਇਕ ਵੱਡਾ ਹਾਦਸਾ ਹੋਇਆ ਜਿਸ ਵਿਚ ਇਕ 4 ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ, ਇਮਾਰਤ ਦੀ ਚੌਥੀ ਮੰਜ਼ਿਲ ਡਿਗਣ ਕਾਰਨ ਇਸ ਦੇ ਨਾਲ 2 ਹੋਰ ਮੰਜ਼ਿਲਾਂ ਵੀ ਡਿਗ ਗਈਆਂ ਅਤੇ ਇਸ ਹਾਦਸੇ ਕਾਰਨ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ। ਇਮਾਰਤ ਡਿਗਣ ਕਾਰਨ ਇਲਾਕੇ 'ਚ ਲੱਗੇ ਬਿਜਲੀ ਦੇ ਖੰਭਿਆਂ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ।
ਇਮਾਰਤ ਡਿਗਣ ਦਾ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦੂਰ-ਦੂਰ ਤੱਕ ਇਸ ਦੀ ਆਵਾਜ਼ ਸੁਣਾਈ ਦਿੱਤੀ। ਫਿਲਹਾਲ ਇਸ ਘਟਨਾ ਕਾਰਨ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਕਿਉਂਕਿ ਜਦੋਂ ਇਮਾਰਤ ਡਿਗੀ, ਉਸ ਸਮੇਂ ਲੋਕ ਅੰਦਰ ਜ਼ਰੂਰ ਸਨ ਪਰ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਸੀ।