16 ਸਾਲ ਪੁਰਾਣੇ ਵਿਵਾਦ ਨੂੰ ਕਿਉਂ ਹਵਾ ਦੇ ਰਹੇ ਨੇ ਸਿੱਖ ਧਾਰਮਿਕ ਆਗੂ?
Published : Aug 11, 2020, 7:05 pm IST
Updated : Aug 11, 2020, 7:05 pm IST
SHARE ARTICLE
Ayodhya event Bhoomi pujan Giani Iqbal Singh Giani Harpreet Singh BJP Akali dal,
Ayodhya event Bhoomi pujan Giani Iqbal Singh Giani Harpreet Singh BJP Akali dal,

ਉਹਨਾਂ ਨੇ ਰਾਮ ਮੰਦਿਰ ਭੂਮੀ ਪੂਜਨ ਸਮਾਰੋਹ ਦੌਰਾਨ ਕਿਹਾ...

ਚੰਡੀਗੜ੍ਹ: ਪਟਨਾ ਸਾਹਿਬ ਦੇ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਨੇ ਰਾਮ ਮੰਦਿਰ ਨਿਰਮਾਣ ਭੂਮੀ ਪੂਜਨ ਵਿਚ ਸ਼ਾਮਿਲ ਹੋ ਕੇ ਹਿੰਦੂ-ਸਿੱਖ ਭਾਈਚਾਰੇ ਦਾ ਸੰਦੇਸ਼ ਤਾਂ ਦਿੱਤਾ ਹੈ। ਪਰ ਇਸ ਕਾਰਨ ਉਹ ਕਈ ਸਿੱਖ ਆਗੂਆਂ ਦੇ ਨਿਸ਼ਾਨੇ ਤੇ ਵੀ ਆ ਚੁੱਕਿਆ ਹੈ। ਗਿਆਨੀ ਇਕਬਾਲ ਸਿੰਘ ਦੀ ਆਲੋਚਨਾ ਉਹਨਾਂ ਦੇ ਦੋ ਬਿਆਨਾਂ ਕਰ ਕੇ ਹੋ ਰਹੀ ਹੈ।

Iqbal SinghIqbal Singh

ਉਹਨਾਂ ਨੇ ਰਾਮ ਮੰਦਿਰ ਭੂਮੀ ਪੂਜਨ ਸਮਾਰੋਹ ਦੌਰਾਨ ਕਿਹਾ ਸੀ ਕਿ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਲਵ-ਕੁਸ਼ ਦੇ ਵੰਸ਼ਜ਼ ਹਨ ਜਿਸ ਨੂੰ ਲੈ ਕੇ ਸਿੱਖ ਸੰਗਠਨ ਭੜਕ ਗਿਆ ਹੈ। ਉੱਥੇ ਹੀ ਇਕਬਾਲ ਸਿੰਘ ਅਪਣੇ ਦੂਜੇ ਬਿਆਨ ਵਿਚ ਅਕਾਲ ਤਖ਼ਤ ਦੇ ਇਕ 16 ਸਾਲ ਪੁਰਾਣੇ ਹੁਕਮਨਾਮੇ ਨੂੰ ਉਜਾਗਰ ਕਰਦੇ ਹੋਏ ਇਲਜ਼ਾਮ ਲਗਾਇਆ ਹੈ ਕਿ ਸਾਲ 2004 ਵਿਚ ਅਕਾਲ ਤਖ਼ਤ ਵਿਚ ਰਾਸ਼ਟਰੀ ਸਵੈ ਸੇਵਕ ਸੰਘ ਦੀ ਮੁਖਾਲਤ ਨੂੰ ਲੈ ਕੇ ਜਿਹੜਾ ਬਿਆਨ ਜਾਰੀ ਕੀਤਾ ਸੀ ਉਹ ਦਰਅਸਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ਤੇ ਜਾਰੀ ਹੋਇਆ ਸੀ।

Giani Harpreet SinghGiani Harpreet Singh

ਹਾਲਾਂਕਿ ਰਾਮ ਮੰਦਿਰ ਭੂਮੀ ਪੂਜਨ ਸਮਾਰੋਹ ਦਾ ਸੱਦਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਆਇਆ ਸੀ ਪਰ ਉਹ ਇਸ ਸਮਾਗਮ ਵਿਚ ਸ਼ਾਮਲ ਨਹੀਂ ਹੋਏ। ਗਿਆਨੀ ਹਰਪ੍ਰੀਤ ਸਿੰਘ ਨੇ ਪਿਛਲੇ ਸਾਲ ਆਰਐਸਐਸ ਨੂੰ ਦੇਸ਼ ਵਿਰੋਧੀ ਕਰਾਰ ਦੇ ਕੇ ਭਾਜਪਾ ਆਗੂਆਂ ਦੀ ਨਾਰਾਜ਼ਗੀ ਮੁੱਲ ਲੈ ਲਈ ਸੀ।

Ram MandirRam Mandir

ਅਕਾਲ ਤਖ਼ਤ ਨੇ ਕਿਹਾ ਸੀ ਕਿ ਆਰਐਸਐਸ ਰਾਸ਼ਟਰੀ ਸਿੱਖ ਸੰਗਤ ਦੀ ਆੜ ਵਿਚ ਸਿੱਖ ਧਰਮ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਅਤੇ ਹਿੰਦੂਤਵ ਫੈਲਾ ਕੇ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ। ਹਾਲਾਂਕਿ ਅਕਾਲ ਤਖ਼ਤ ਮੁੱਖੀ ਰਾਮ ਮੰਦਿਰ ਭੂਮੀ ਪੂਜਨ ਵਿਚ ਸ਼ਾਮਲ ਨਹੀਂ ਹੋਏ ਸਨ ਇਸ ਦੇ ਬਾਵਜੂਦ ਪਾਕਿਸਤਾਨ ਅਤੇ ਕਈ ਹੋਰ ਦੇਸ਼ਾਂ ਤੋਂ ਉਹਨਾਂ ਨੂੰ ਭੜਕਾਊ ਫੋਨ ਆ ਰਹੇ ਹਨ। ਇਹਨਾਂ ਫੋਨਾਂ ਪਿੱਛੇ ਪਾਕਿਸਤਾਨ ਦੀ ਆਈਐਸਆਈ ਅਤੇ ਖਾਲਿਸਤਾਨ ਸੰਗਠਨ ਦਾ ਹੱਥ ਦਸਿਆ ਜਾ ਰਿਹਾ ਹੈ।

Sikh Sikh

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਨੂੰ ਅਕਾਲ ਤਖ਼ਤ ਦਾ ਸੁਤੰਤਰ ਫ਼ੈਸਲਾ ਕਰਾਰ ਦਿੱਤਾ ਹੈ। ਉਹਨਾਂ ਨੇ ਇਕਬਾਲ ਸਿੰਘ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਜੇ ਉਹਨਾਂ ਤੇ ਸੱਚਮੁੱਚ ਦਬਾਅ ਸੀ ਤਾਂ ਉਹਨਾਂ ਨੇ ਉਸ ਹੁਕਮਨਾਮੇ ਤੇ ਦਸਤਖ਼ਤ ਕਿਉਂ ਕੀਤੇ ਸੀ? ਆਰਐਸਐਸ ਦੇ ਖਿਲਾਫ ਹੋ ਰਹੀ ਬਿਆਨਬਾਜ਼ੀ ਨਾਲ ਭਾਜਪਾ ਆਗੂ ਦੁੱਖੀ ਹਨ। ਉਹ ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਦੇ ਬਿਆਨਾਂ ਤੇ ਨਾਰਾਜ਼ਗੀ ਜਤਾ ਚੁੱਕੇ ਹਨ। ਉੱਥੇ ਹੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਚੁੱਪ ਵੱਟੇ ਹੋਏ ਹਨ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement