ਬੰਬੀਹਾ ਗਰੋਹ ਦਾ ਖ਼ਤਰਨਾਕ ਗੈਂਗਸਟਰ ਦੋ ਸਾਥੀਆਂ ਸਮੇਤ ਗਿ੍ਰਫ਼ਤਾਰ
Published : Aug 11, 2022, 7:01 am IST
Updated : Aug 11, 2022, 7:01 am IST
SHARE ARTICLE
image
image

ਬੰਬੀਹਾ ਗਰੋਹ ਦਾ ਖ਼ਤਰਨਾਕ ਗੈਂਗਸਟਰ ਦੋ ਸਾਥੀਆਂ ਸਮੇਤ ਗਿ੍ਰਫ਼ਤਾਰ


ਇਕ ਕਿਲੋ ਹੈਰੋਇਨ, 78.27 ਲੱਖ ਰੁਪਏ ਦੀ ਡਰੱਗ ਮਨੀ, ਜ਼ਿੰਦਾ ਕਾਰਤੂਸਾਂ ਸਮੇਤ ਚਾਰ ਪਿਸਤੌਲ ਤੇ ਹੋਰ ਸਮਗਰੀ ਕੀਤੀ ਬਰਾਮਦ

ਚੰਡੀਗੜ੍ਹ, 10 ਅਗੱਸਤ (ਸਸਸ): ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏਜੀਟੀਐਫ਼) ਨੇ ਬੰਬੀਹਾ ਗਰੋਹ ਨਾਲ ਸਬੰਧਤ ਖ਼ਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਭੁੱਲਰ ਨੂੰ ਉਸ ਦੇ ਦੋ ਸਾਥੀਆਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਉਹ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰ ਤੋਂ ਤਸਕਰੀ ਵਿਚ ਸ਼ਾਮਲ ਸਨ। ਗਿ੍ਰਫ਼ਤਾਰ ਕੀਤੇ ਗਏ ਬਾਕੀ ਦੋ ਵਿਅਕਤੀਆਂ ਦੀ ਪਛਾਣ ਰਾਜਵਿੰਦਰ ਸਿੰਘ ਅਤੇ ਪਰਮਬੀਰ ਸਿੰਘ ਉਰਫ਼ ਬੌਬੀ ਵਜੋਂ ਹੋਈ ਹੈ।
ਪੁਲਿਸ ਨੇ ਇਨ੍ਹਾਂ ਕੋਲੋਂ ਚਾਰ ਪਿਸਤੌਲਾਂ ਜਿਨ੍ਹਾਂ ਵਿਚ ਇਕ 30 ਬੋਰ ਅਤੇ ਤਿੰਨ 32 ਬੋਰ ਸ਼ਾਮਲ ਹਨ, ਸਮੇਤ ਛੇ ਮੈਗਜ਼ੀਨਾਂ ਅਤੇ 125 ਜ਼ਿੰਦਾ ਕਾਰਤੂਸ, 1.05 ਕਿਲੋਗ੍ਰਾਮ ਹੈਰੋਇਨ, 78.27 ਲੱਖ ਰੁਪਏ ਦੀ ਡਰੱਗ ਮਨੀ, ਸੱਤ ਸੋਨੇ ਦੀਆਂ ਚੂੜੀਆਂ, 25 ਸੋਨੇ ਦੇ ਸਿੱਕੇ, ਚਾਰ ਸੋਨੇ ਦੀਆਂ ਚੇਨਾਂ, ਸੱਤ ਸੋਨੇ ਦੀਆਂ ਮੁੰਦਰੀਆਂ, ਇਕ ਚਾਂਦੀ ਦੀ ਚੇਨ, ਸਕੌਡਾ, ਹੌਂਡਾ ਸਿਟੀ ਅਤੇ ਬ੍ਰੇਜਾ ਸਮੇਤ ਤਿੰਨ ਕਾਰਾਂ, ਯਾਮਾਹਾ, ਹੀਰੋ ਡੀਲਕਸ ਅਤੇ ਸਪਲੈਂਡਰ ਸਮੇਤ ਤਿੰਨ ਮੋਟਰਸਾਈਕਲ ਅਤੇ 15 ਸਮਾਰਟਫ਼ੋਨ ਵੀ ਬਰਾਮਦ ਕੀਤੇ ਹਨ। ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੋਂ ਤਸਕਰੀ ਕਰਨ ਵਾਲਾ ਇਹ ਦੂਜਾ ਵੱਡਾ ਮਾਡਿਊਲ ਹੈ ਜਿਸ ਦਾ ਪਿਛਲੇ ਦੋ ਦਿਨਾਂ ਵਿਚ ਪੰਜਾਬ ਪੁਲਿਸ ਵਲੋਂ ਪਰਦਾਫ਼ਾਸ਼ ਕੀਤਾ ਗਿਆ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਸਿਆ ਕਿ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਿਚ ਐਂਟੀ ਗੈਂਗਸਟਰ
ਟਾਸਕ ਫ਼ੋਰਸ ਨੇ ਖ਼ਤਰਨਾਕ ਗੈਂਗਸਟਰ ਹੈਪੀ ਭੁੱਲਰ ਜੋ ਦਵਿੰਦਰ ਬੰਬੀਹਾ ਗੈਂਗ ਦੇ ਨਾਮੀ ਸ਼ੂਟਰ ਹੈ ਅਤੇ ਦੋ ਕਤਲ ਕੇਸਾਂ ਵਿਚ ਲੋੜੀਂਦਾ ਹੈ, ਨੂੰ ਗਿ੍ਰਫ਼ਤਾਰ ਕਰ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਦਸਿਆ ਕਿ ਹੈਪੀ ਭੁੱਲਰ 2017 ਤੋਂ ਫਰਾਰ ਸੀ। ਜਾਣਕਾਰੀ ਅਨੁਸਾਰ ਹੈਪੀ ਭੁੱਲਰ ਅਪਰਾਧਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਜਲੰਧਰ ਦੇ ਫ਼ਾਈਨਾਂਸਰ ਗੁਰਮੀਤ ਸਿੰਘ ਉਰਫ਼ ਟਿੰਕੂ ਅਤੇ ਜੈਪਾਲ ਗਰੁਪ ਦੇ ਵਿਰੋਧੀ ਗੈਂਗ ਦੇ ਮੈਂਬਰ ਇੰਦਰਜੀਤ ਸਿੰਘ ਉਰਫ਼ ਟਿੰਡਾ ਸਮੇਤ ਦੋ ਕਤਲ ਕੇਸਾਂ ਵਿਚ ਸ਼ਾਮਲ ਹੋਣ ਲਈ ਅਤੇ ਫ਼ਿਰੋਜ਼ਪੁਰ ਅਤੇ ਯੂਟੀ ਚੰਡੀਗੜ੍ਹ ਵਿਚ ਦਰਜ ਦੋ ਹੋਰ ਕੇਸਾਂ ਵਿਚ ਲੋੜੀਂਦਾ ਹੈ। ਰਾਜਵਿੰਦਰ ਹੈਪੀ ਵੀ ਅਪਰਾਧਕ ਪਿਛੋਕੜ ਵਾਲਾ ਮੁਲਜ਼ਮ ਹੈ ਅਤੇ ਐਨਡੀਪੀਐਸ ਐਕਟ ਦੇ ਕੇਸਾਂ ਵਿਚ ਲੋੜੀਂਦਾ ਹੈ ਜਦਕਿ ਪਰਮਬੀਰ ਬੌਬੀ ਅਸਲਾ ਐਕਟ ਦੇ ਕੇਸ ਵਿਚ ਲੋੜੀਂਦਾ ਹੈ। ਮੁੱਢਲੀ ਜਾਂਚ ਬਾਰੇ ਹੋਰ ਵੇਰਵੇ ਦਿੰਦਿਆਂ ਏਡੀਜੀਪੀ ਪ੍ਰਮੋਦ ਬਾਨ ਨੇ ਦਸਿਆ ਕਿ ਦੋਸ਼ੀ ਵੱਡੇ ਪੱਧਰ ’ਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਵਿਚ ਸਾਮਲ ਸਨ ਅਤੇ ਜੰਮੂ ਤੇ ਕਸ਼ਮੀਰ ਵਿਚ ਵੀ ਉਨ੍ਹਾਂ ਦੇ ਸਬੰਧ ਹਨ।  ਜ਼ਿਕਰਯੋਗ ਹੈ ਕਿ ਐਫ਼ਆਈਆਰ ਨੰਬਰ 77 ਮਿਤੀ 08/08/2022 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 473 ਅਤੇ 120-ਬੀ, ਐਨਡੀਪੀਐਸ ਐਕਟ ਦੀ ਧਾਰਾ 21, 22, ਅਤੇ 29, ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਸ.ਏ.ਐਸ.ਨਗਰ ਦੇ ਥਾਣਾ ਢਕੋਲੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

 

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement