
ਸੰਧਵਾਂ ਨੇ ਜੋਸ਼ਨ ਹਸਪਤਾਲ ਵਿਖੇ ਬਲੱਡ ਬੈਂਕ ਦਾ ਕੀਤਾ ਉਦਘਾਟਨ
ਚੰਡੀਗੜ੍ਹ: ਪੰਜਾਬ ਸਰਕਾਰ ਵਿਧਾਨ ਸਭਾ ਦੇ ਕੰਮ ਨੂੰ ਜਲਦ ਹੀ ਡਿਜੀਟਲਾਈਜ਼ ਕਰਨ ਜਾ ਰਹੀ ਹੈ ਤਾਂ ਜੋ ਸੂਬੇ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜੋਸ਼ਨ ਮਲਟੀਸਪੈਸਲਿਟੀ ਹਸਪਤਾਲ ਮਹਿਤਾ ਰੋਡ ਵਿਖੇ ਕੇ.ਵਾਈ.ਬੀ ਬਲੱਡ ਬੈਂਕ ਦਾ ਉਦਘਾਟਨ ਕਰਦਿਆ ਕੀਤਾ।
Kultar Sandhwan inaugurated Blood Bank at Joshan Hospital
ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਸਾਰੇ ਕੰਮਕਾਜ ਦਾ ਡਿਜੀਟਲਾਈਜੇਸ਼ਨ ਜਲਦ ਹੀ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਸਬੰਧੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਸੰਧਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਧਾਨ ਸਭਾ ਵੱਲੋਂ ਬੁੱਢੇ ਨਾਲੇ ਦੀ ਸਫਾਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਸੰਧਵਾਂ ਨੇ ਬਲੱਡ ਬੈਂਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਸਭ ਤੋਂ ਵੱਡਾ ਦਾਨ ਜੇਕਰ ਕੋਈ ਹੈ ਤਾਂ ਉਹ ਖੂਨ ਦਾਨ ਹੈ।
Kultar Sandhwan inaugurated Blood Bank at Joshan Hospital
ਉਹਨਾਂ ਦੱਸਿਆ ਕਿ ਖੂਨ ਦੀ ਕਮੀ ਨਾਲ ਹਰ ਸਾਲ ਪੂਰੇ ਦੇਸ਼ ਵਿਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਖੂਨ ਦਾਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸੰਧਵਾਂ ਨੇ ਡੇਅਰੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੰਪੀ ਸਕਿਨ ਨਾਲ ਬਿਮਾਰ ਗਾਵਾਂ ਨੂੰ ਦੂਜੀਆਂ ਗਾਵਾਂ ਨਾਲੋ ਵੱਖ ਰੱਖਣ ਅਤੇ ਇਹਨਾਂ ਨੂੰ ਮੱਖੀ, ਮੱਛਰ ਤੋਂ ਬਚਾ ਕੇ ਰੱਖਿਆ ਜਾਵੇ। ਅਜਿਹਾ ਕਰਨ ਨਾਲ ਤੰਦਰੁਸਤ ਗਾਵਾਂ ਨੂੰ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਸੰਧਵਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।