
ਰਾਜ ਸਭਾ ਮੈਂਬਰ ਸੰਜੀਵ ਅਰੋੜਾ ਸਮਾਜਕ ਭਲਾਈ ਲਈ ਦਾਨ ਕਰਨਗੇ ਅਪਣੀ ਤਨਖ਼ਾਹ
ਚੰਡੀਗੜ੍ਹ , 10 ਅਗੱਸਤ (ਸੁਰਜੀਤ ਸਿੰਘ ਸੱਤੀ) : ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰÏੜਾ ਨੇ ਐਲਾਨ ਕੀਤਾ ਹੈ ਕਿ ਉਹ ਵੱਖ ਵੱਖ ਲੋਕ ਪਰੋਪਕਾਰੀ ਯੋਗਦਾਨਾਂ ਲਈ ਅਪਣੀ ਤਨਖ਼ਾਹ ਦਾਨ ਦੇਣਗੇ¢ ਉਨ੍ਹਾਂ ਐਲਾਨ ਕੀਤਾ ਕਿ ਸ਼ੂਰੁ ਦੇ ਤਿੰਨ ਮਹੀਨਿਆਂ ਦੀ ਅਪਣੀ ਤਨਖ਼ਾਹ ਇਕ ਉਂਕਾਰ ਚੈਰਿਟੇਬਲ ਟ੍ਰਸਟ ਨੂੰ ਸਮਰਪਿਤ ਕਰਨਗੇ ਜੋ ਕਿ ਪਵਿਤਰ ਕਾਲੀ ਵੇਈਾ ਦੀ ਕਾਰਸੇਵਾ, ਫਲ, ਫੂਲ, ਮੈਡੀਸਨਲ ਬੂਟੇ ਲਗਾਉਣ, ਪਿੰਡਾਂ ਅਤੇ ਕਸਬਿਆਂ ਨੂੰ ਸਾਫ਼ ਬਨਾਉਣ ਲਈ ਅੰਡਰਗ੍ਰਾਉਂਡ ਸੀਵਰੇਜ ਸਿਸਟਮ ਨੂੰ ਬਨਾਉਣ ਵਰਗੇ ਕੰਮਾਂ 'ਚ ਲਗ ਸਕੇ ਅਤੇ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਨੂੰ ਪਰਦੂਸ਼ਣ ਮੁਕਤ ਕਰ ਖੇਤੀ ਨੂੰ ਵਾਧਾ ਦਿਤਾ ਜਾ ਸਕੇ¢ ਇਸੇ ਦੇ ਨਾਲ ਸਕੂਲਾਂ ਤੇ ਕਾਲੇਜਾਂ ਦੀ ਸਥਾਪਨਾ ਕਰ ਵਿਦਆਰਥੀਆਂ ਵਿਚ ਉਚੇਰੇ ਪੱਧਰ ਦੀ ਸਿਖਿਆ ਦਾ ਪ੍ਰਸਾਰ ਕਰਨਾ ਹੈ¢