
ਕਾਂਗਰਸ ਵਲੋਂ ਦਰਜ ਪਰਚੇ 'ਚ ਹੀ ਕਮਜ਼ੋਰੀ ਸੀ : ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਆਗੂਆਂ ਵਲੋਂ ਮਜੀਠੀਆ ਦੀ ਜ਼ਮਾਨਤ ਮੌਜੂਦਾ ਸਰਕਾਰ ਵਲੋਂ ਸਹੀ ਪੈਰਵਾਈ ਨਾ ਕਰਨ ਕਾਰਨ ਹੋਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਦਰਜ ਪਰਚੇ 'ਚ ਹੀ ਕਮਜ਼ੋਰੀ ਸੀ ਅਤੇ ਇਸ ਪਰਚੇ ਉਪਰ ਹੀ ਕਿੰਤੂ-ਪ੍ਰੰਤੂ ਸੀ | ਉਨ੍ਹਾਂ ਕਿਹਾ ਕਿ ਕਾਂਗਰਸੀ ਖ਼ੁਦ ਦੋਸ਼ ਲਾਉਂਦੇ ਰਹੇ ਹਨ ਕਿ ਕੈਪਟਨ ਦੀ ਮਜੀਠੀਆ ਨਾਲ ਮਿਲੀਭੁਗਤ ਰਹੀ ਹੈ ਅਤੇ ਉਨ੍ਹਾਂ ਦਾ ਰਿਸ਼ਤਾ ਚਾਚੇ-ਭਤੀਜੇ ਵਾਲਾ ਰਿਹਾ ਹੈ | ਸਾਢੇ ਚਾਰ ਸਾਲ ਦੀ ਇਸ ਕਾਰਗੁਜ਼ਾਰੀ ਨੂੰ 'ਆਪ' ਸਰਕਾਰ ਸਿਰ ਨਹੀਂ ਪਾਇਆ ਜਾ ਸਕਦਾ |