ਦੋ ਦਿਨ ਪਹਿਲਾਂ ਮ੍ਰਿਤਕ ਦੇ ਚਚੇਰੇ ਭਰਾ ਦੀ ਨਸ਼ੇ ਨਾਲ ਹੋਈ ਸੀ ਮੌਤ
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬੁਰਜ ਨੱਥੋਕੇ ਵਿਖੇ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਇੰਦਰਜੀਤ ਸਿੰਘ (40) ਉਰਫ ਲਾਡੀ ਪੁੱਤਰ ਮਨਜੀਤ ਸਿੰਘ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਨਾਰਕੋਟਿਕ ਵਿੰਗ ਦੇ ASI ਪਹਾੜਾ ਸਿੰਘ ਵਿਰੁਧ FIR ਦਰਜ; ਰਿਸ਼ਵਤ ਮੰਗਣ ਦੀ ਆਡੀਉ ਹੋਈ ਸੀ ਵਾਇਰਲ
ਪ੍ਰਵਾਰ ਦੇ ਦੱਸਿਆ ਕਿ ਇੰਦਰਜੀਤ ਨਸ਼ੇ ਕਰਨ ਦਾ ਆਦੀ ਹੋ ਚੁੱਕਾ ਸੀ, ਜਿਸ ਨੂੰ ਬੀਤੇ ਇਕ ਮਹੀਨਾ ਪਹਿਲਾਂ ਉਸ ਦੇ ਮਾਮੇ ਕੋਲ ਨਿਊਜ਼ੀਲੈਂਡ ਵਿਖੇ ਭੇਜਿਆ ਸੀ, ਜਿਥੋਂ ਕਰੀਬ 15 ਦਿਨ ਪਹਿਲਾਂ ਉਹ ਵਾਪਸ ਭਾਰਤ ਪਰਤ ਆਇਆ।
ਇਹ ਵੀ ਪੜ੍ਹੋ: ਅਮਰੀਕਾ: ਹਵਾਈ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹੁਣ ਤੱਕ 53 ਲੋਕਾਂ ਦੀ ਹੋਈ ਮੌਤ
ਇੰਦਰਜੀਤ ਸਿੰਘ ਨੂੰ ਸੁਧਾਰਨ ਲਈ ਪਰਿਵਾਰਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਬੀਤੇ ਬੁੱਧਵਾਰ ਇੰਦਰਜੀਤ ਸਿੰਘ ਨੇ ਕਥਿਤ ਤੌਰ 'ਤੇ ਨਸ਼ੇ ਦਾ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸਦੀ ਸਿਹਤ ਬਹੁਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਅਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਇੰਦਰਜੀਤ ਸਿੰਘ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਦੀ ਸ਼ਨਾਖਤ ਅੰਮ੍ਰਿਤਸਰ ਪੁਲਸ ਵਲੋਂ ਕਰਦੇ ਹੋਏ ਲਾਸ਼ ਨੂੰ ਵੀਰਵਾਰ ਸ਼ਾਮ ਪਰਿਵਾਰ ਹਵਾਲੇ ਕੀਤਾ ਗਿਆ। ਦੱਸ ਦੇਈਏ ਕਿ ਇੰਦਰ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਦੇ ਚਚੇਰੇ ਭਰਾ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ।