ਅਮਰੀਕਾ: ਹਵਾਈ ਸੂਬੇ ਦੇ ਜੰਗਲਾਂ 'ਚ ਲੱਗੀ ਅੱਗ ਨਾਲ ਹੁਣ ਤੱਕ 53 ਲੋਕਾਂ ਦੀ ਹੋਈ ਮੌਤ

By : GAGANDEEP

Published : Aug 11, 2023, 11:24 am IST
Updated : Aug 11, 2023, 11:24 am IST
SHARE ARTICLE
photo
photo

ਇਕ ਹਜ਼ਾਰ ਤੋਂ ਵੱਧ ਇਮਾਰਤਾਂ ਸੜ ਕੇ ਤਬਾਹ

 

ਹਵਾਈ : ਅਮਰੀਕਾ ਦੇ ਹਵਾਈ ਸੂਬੇ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ ਹੁਣ ਤੱਕ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ, ਇਹ ਹਵਾਈ ਸੂਬੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਹੈ। ਇਸ ਅੱਗ ਵਿਚ ਕਰੀਬ ਇਕ ਹਜ਼ਾਰ ਇਮਾਰਤਾਂ ਸੜ ਗਈਆਂ ਹਨ। ਇਸ ਦੇ ਨਾਲ ਹੀ ਸੂਬੇ 'ਚ ਕਈ ਲੋਕ ਬੇਘਰ ਹੋ ਗਏ ਹਨ। ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਅੱਗ ਹਵਾਈ ਦੇ ਪੱਛਮੀ ਤੱਟ 'ਤੇ ਸਥਿਤ ਮਾਉਈ ਟਾਪੂ ਤੱਕ ਫੈਲ ਗਈ।

ਇਹ ਵੀ ਪੜ੍ਹੋ: ਪੰਜਾਬ-ਹਰਿਆਣਾ ਹਾਈ ਕੋਰਟ ਦੇ 4 ਜੱਜਾਂ ਸਣੇ ਕੁੱਲ 9 ਜੱਜਾਂ ਦੇ ਤਬਾਦਲੇ 

ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕਈ ਲੋਕ ਇਸ ਦੀ ਲਪੇਟ 'ਚ ਆ ਗਏ। ਕੁਝ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰਨੀ ਪਈ। ਮਾਉਈ ਤੋਂ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ। ਫਿਲਹਾਲ ਹਵਾਈ ਅੱਡੇ 'ਤੇ 1400 ਲੋਕ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸੈਲਾਨੀ ਹਨ।

ਇਹ ਵੀ ਪੜ੍ਹੋ: ਨਾਰਕੋਟਿਕ ਵਿੰਗ ਦੇ ASI ਪਹਾੜਾ ਸਿੰਘ ਵਿਰੁਧ FIR ਦਰਜ; ਰਿਸ਼ਵਤ ਮੰਗਣ ਦੀ ਆਡੀਉ ਹੋਈ ਸੀ ਵਾਇਰਲ

ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਕਿਹਾ ਕਿ ਲਾਹਾਇਨਾ ਸ਼ਹਿਰ ਵਿਚ ਤਬਾਹੀ ਤੋਂ ਬਾਅਦ ਇਸ ਨੂੰ ਦੁਬਾਰਾ ਬਣਾਉਣ ਵਿਚ ਕਈ ਸਾਲ ਅਤੇ ਅਰਬਾਂ ਰੁਪਏ ਲੱਗਣਗੇ। ਗਵਰਨਰ ਦੇ ਅਨੁਸਾਰ, 1961 ਵਿਚ ਸਮੁੰਦਰੀ ਲਹਿਰਾਂ ਵਿਚ 61 ਲੋਕਾਂ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਭੈੜਾ ਨੁਕਸਾਨ ਹੈ। ਰਾਸ਼ਟਰਪਤੀ ਜੋਅ ਬਿਡੇਨ ਨੇ ਵੀਰਵਾਰ ਨੂੰ ਇਸ ਨੂੰ ਆਫ਼ਤ ਘੋਸ਼ਿਤ ਕੀਤਾ ਅਤੇ ਰਾਹਤ ਕਾਰਜਾਂ ਲਈ ਫੰਡ ਜਾਰੀ ਕੀਤੇ।

ਯੂਐਸ ਕੋਸਟ ਗਾਰਡ ਦੇ ਕਮਾਂਡਰ ਅਜਾ ਕਿਰਕਸਕੇ ਨੇ ਸੀਐਨਐਨ ਨੂੰ ਦਸਿਆ ਕਿ 100 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਵਿਚ ਸਮੁੰਦਰ ਵਿੱਚ ਛਾਲ ਮਾਰਨ ਦਾ ਖਦਸ਼ਾ ਹੈ। ਕਿਰਕਸਕੇ ਨੇ ਕਿਹਾ- ਅੱਗ ਤੋਂ ਉੱਠ ਰਹੇ ਧੂੰਏਂ ਕਾਰਨ ਹੈਲੀਕਾਪਟਰ ਦੇ ਪਾਇਲਟਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਕੋਸਟ ਗਾਰਡ ਦੇ ਜਹਾਜ਼ ਨੇ 50 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।

Location: United States, Hawaii

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement