NRI ਔਰਤ ਨਾਲ ਪੁਲਿਸ ਜ਼ਿਆਦਤੀਆਂ ਲਈ ਜ਼ਿੰਮੇਵਾਰ ਕੌਣ? ਜੋਗਿੰਦਰ ਕੌਰ ਨੇ ਪੁਲਿਸ 'ਤੇ ਠੋਕਿਆ ਕੇਸ
Published : Sep 11, 2021, 4:56 pm IST
Updated : Sep 12, 2021, 9:56 am IST
SHARE ARTICLE
NRI Joginder Kaur Files Case against Police
NRI Joginder Kaur Files Case against Police

ਜੋਗਿੰਦਰ ਕੌਰ ਸੰਧੂ ਨੇ ਪੁਲਿਸ ਅਧਿਕਾਰੀਆਂ ਅਤੇ NRI ਕਮਿਸ਼ਨ ਪੰਜਾਬ ਉੱਤੇ ਹੁਣ 8 ਕਰੋੜ ਰੁਪਏ ਮੁਆਵਜ਼ੇ ਦਾ ਕੇਸ ਠੋਕਿਆ।

ਚੰਡੀਗੜ੍ਹ (ਨਰਿੰਦਰ ਸਿੰਘ ਝਾਂਮਪੁਰ) : ਲੁਧਿਆਣਾ ਨਾਲ ਸਬੰਧਤ ਐਨ.ਆਰ. ਆਈ. ਔਰਤ (NRI Woman) ਨਾਲ ਪੁਲਿਸ ਦੀ ਸ਼ਹਿ 'ਤੇ ਕੁਝ ਲੈਂਡ ਮਾਫੀਆ (Land Mafia) ਨੇ ਵੱਡੀ ਧੋਖਾਧੜੀ ਕੀਤੀ, ਪਰ ਪੁਲਿਸ ਨੇ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਪਰੇਸ਼ਾਨੀਆਂ ਹੀ ਦਿੱਤੀਆਂ ਅਤੇ ਉਸ ’ਤੇ ਝੂਠੇ ਕੇਸ ਪਾ ਦਿੱਤੇ। ਇੱਥੋਂ ਤੱਕ ਕੇ ਉਸ ਨੂੰ ਕਿਡਨੈਪ ਕਰਕੇ ਕਤਲ ਕਰਨ ਦੀ ਸਕੀਮ ਵੀ ਬਣਾਈ ਗਈ ਸੀ। ਪਿਛਲੇ 17 ਸਾਲਾਂ ਤੋਂ ਪੁਲਿਸ ਉਸ ਨੂੰ ਇਨਸਾਫ਼ ਨਹੀਂ ਦੇ ਰਹੀ। ਇੰਨਾ ਹੀ ਨਹੀਂ ਇਸ ਮਾਮਲੇ ਦੇ ਵਿਚ ਉਸ ਵੇਲੇ ਦੇ ਪੁਲਿਸ ਅਧਿਕਾਰੀ ਮੁਹੰਮਦ ਮੁਸਤਫ਼ਾ ਜੋ ਹੁਣ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਨੀਤੀਘਾੜੇ ਹਨ, ਵੀ ਸ਼ਾਮਲ ਹਨ।

ਹੋਰ ਵੀ ਪੜ੍ਹੋ: Railway Recruitment:10ਵੀਂ ਪਾਸ ਤੇ ITI ਵਾਲਿਆਂ ਲਈ ਨਿਕਲੀਆਂ ਭਰਤੀਆਂ, ਅੱਜ ਤੋਂ ਕਰੋ ਅਪਲਾਈ

Land MafiaLand Mafia

ਮੁਹੰਮਦ ਮੁਸਤਫ਼ਾ ਨੇ ਇਕ ਬਿਨਾਂ ਵਜੂਦ ਵਾਲੀ ਔਰਤ ਰਾਹੀਂ ਪੀੜਤ ਜੋਗਿੰਦਰ ਕੌਰ ਸੰਧੂ ਉੱਤੇ ਝੂਠਾ ਕੇਸ ਪਵਾ ਦਿੱਤਾ ਸੀ। ਉਸ ਦੇ ਪੱਖ ਵਿਚ ਹੋਈ ਇਕ ਜਾਂਚ ਨੂੰ ਆਪਣੀ ਜਾਂਚ ਰਾਹੀਂ ਮੁਸਤਫ਼ਾ ਨੇ ਝੂਠਾ ਕਰਾਰ ਦਿੱਤਾ। ਕਈ ਕੇਸਾਂ ਵਿਚੋਂ ਜੋਗਿੰਦਰ ਕੌਰ ਸੰਧੂ ਹੁਣ ਬਰੀ ਹੋ ਚੁੱਕੇ ਹਨ, ਪਰ ਉਨ੍ਹਾਂ ਦੀ ਇਕ ਕੋਠੀ ਅਜੇ ਵੀ ਲੈਂਡ ਮਾਫ਼ੀਆ ਦੇ ਕਬਜ਼ੇ ਵਿਚ ਹੈ। ਉਸ ਕੋਠੀ ਦਾ ਨਗੂਣੀ ਰਕਮ ਰਾਹੀਂ ਜਾਅਲੀ ਇਕਰਾਰਨਾਮਾ (Fake Contract) ਕਰਕੇ ਕੋਠੀ 'ਤੇ ਕਬਜ਼ਾ ਕੀਤਾ ਗਿਆ ਸੀ। ਪੁਲਿਸ ਅਤੇ ਲੈਂਡ ਮਾਫੀਆ ਵੱਲੋਂ ਕੀਤੀਆਂ ਜ਼ਿਆਦਤੀਆਂ ਖ਼ਿਲਾਫ਼ ਅਤੇ ਇਨਸਾਫ਼ ਨਾ ਦੇਣ ਦੇ ਮਾਮਲੇ ਕਾਰਨ ਜੋਗਿੰਦਰ ਕੌਰ ਸੰਧੂ (Joginder Kaur Sandhu) ਨੇ ਪੁਲਿਸ ਅਧਿਕਾਰੀਆਂ ਅਤੇ ਐਨ. ਆਰ. ਆਈ. ਕਮਿਸ਼ਨ ਪੰਜਾਬ ਉੱਤੇ ਹੁਣ 8 ਕਰੋੜ ਰੁਪਏ ਮੁਆਵਜ਼ੇ ਦਾ ਕੇਸ ਠੋਕਿਆ ਹੋਇਆ ਹੈ।

ਹੋਰ ਵੀ ਪੜ੍ਹੋ: ਚੰਡੀਗੜ੍ਹ ਮਨਾਲੀ ਹਾਈਵੇਅ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ, ਪ੍ਰਸ਼ਾਸਨ ਨੇ ਮੰਗੀਆਂ ਕਿਸਾਨਾਂ ਦੀ ਮੰਗਾਂ 

ਜੋਗਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ ਇਕ ਵਿਅਕਤੀ ਨੇ ਉਸ ਦੀਆਂ ਦੋ ਕੋਠੀਆਂ ਉਤੇ ਆਪਣੇ ਸਾਲੇ ਦੀ ਮਿਲੀਭੁਗਤ ਨਾਲ ਕਬਜ਼ਾ ਕਰ ਲਿਆ ਸੀ, ਪਰ ਲੰਮੀ ਕਾਨੂੰਨੀ ਲੜਾਈ ਲੜਕੇ ਉਸ ਨੇ ਇਕ ਕੋਠੀ ਦਾ ਕਬਜ਼ਾ ਤਾਂ ਵਾਪਸ ਲੈ ਲਿਆ ਹੈ। ਦੂਜੀ ਕੋਠੀ ਬਾਰੇ ਅਦਾਲਤ ਵਿਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨਸਾਫ਼ ਦੇਣ ਦੀ ਬਜਾਏ ਉਸ ਨਾਲ ਜ਼ਿਆਦਤੀਆਂ ਹੀ ਕੀਤੀਆਂ ਹਨ। ਉਸ ਦੇ ਘਰੋਂ ਇਕ ਪੁਲੀਸ ਵਾਲੇ ਨੇ ਨਕਦੀ ਅਤੇ ਹੋਰ ਮਹਿੰਗੀਆਂ ਵਸਤਾਂ ਚੋਰੀ ਕੀਤੀਆਂ ਪਰ ਅਜੇ ਤੱਕ ਵਾਪਸ ਨਹੀਂ ਕੀਤੀਆਂ। 

PHOTOPHOTO

ਵੱਡੇ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ਼ ਦੇਣ ਦੀ ਬਜਾਏ ਉਲਟਾ ਕਾਨੂੰਨੀ ਚੱਕਰਾਂ ਵਿਚ ਪਾ ਦਿੱਤਾ ਅਤੇ ਝੂਠੇ ਕੇਸ ਦਰਜ ਕਰਵਾ ਦਿੱਤੇ, ਜਿਨ੍ਹਾਂ ਸਬੰਧੀ ਉਸ ਨੇ ਆਰ.ਟੀ.ਆਈ. ਰਾਹੀਂ ਬਹੁਤ ਸਾਰੇ ਦਸਤਾਵੇਜ਼ ਹਾਸਲ ਕੀਤੇ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੁਲਿਸ ਨੇ ਉਸ ਨੂੰ ਸਮੇਂ ਸਿਰ ਇਨਸਾਫ਼ ਨਹੀਂ ਦਿੱਤਾ। ਇਕ ਕੇਸ ਤਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਪਾ ਦਿੱਤਾ ਜਦ ਕਿ ਉਹ ਕਦੇ ਵੀ ਸ੍ਰੀ ਮੁਕਤਸਰ ਸਾਹਿਬ ਗਈ ਹੀ ਨਹੀਂ। ਉਹ ਕੇਸਾਂ ਵਿਚੋਂ ਤਾਂ ਬਰੀ ਹੋ ਗਈ ਹੈ ਪਰ ਅਜੇ ਵੀ ਉਸ ਦੀ ਨਿਆਂ ਤੇ ਇਨਸਾਫ਼ ਵਾਸਤੇ ਲੜਾਈ ਜਾਰੀ ਹੈ।

ਹੋਰ ਵੀ ਪੜ੍ਹੋ: Big Breaking: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤਾ ਅਸਤੀਫ਼ਾ

ਉਨ੍ਹਾਂ ਦੱਸਿਆ ਕਿ ਭਾਵੇਂ ਕਿ ਉਸ ਨੇ ਇਕ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੇਪ ਦੇ ਝੂਠੇ ਕੇਸ ਵਿਚੋਂ ਗਵਾਹੀ ਦੇ ਕੇ ਬਾਹਰ ਕਢਵਾਇਆ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਉਸ ਦੀ ਸੁਣਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਸ਼ਹਿ ਉੱਤੇ ਕੁੱਝ ਗੁੰਡਿਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਅਤੇ ਇਕ ਔਰਤ ਰਾਹੀਂ ਝੂਠੇ ਕੇਸ ਵੀ ਪਵਾ ਦਿੱਤੇ। ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਇਹ ਪਾਇਆ ਗਿਆ ਕਿ ਜਸਵੀਰ ਕੌਰ ਨਾਮ ਦੀ ਔਰਤ ਦਾ ਕੋਈ ਵਜੂਦ ਹੀ ਨਹੀਂ। 

Captain Amarinder Singh Captain Amarinder Singh

ਉਨ੍ਹਾਂ ਇਹ ਵੀ ਕਿਹਾ ਕਿ ਦੋ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਵੱਡੇ ਪੁਲਿਸ ਅਫ਼ਸਰਾਂ ਦੇ ਮਾਫ਼ੀਆ ਕਾਰਨ ਉਸ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਆਪਣਾ ਕੇਸ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨਵੀਂ ਦਿੱਲੀ ਨੂੰ ਵੀ ਦੇ ਦਿੱਤਾ ਹੈ। ਉਹ ਸਾਰੇ ਮਾਮਲਿਆਂ ਬਾਰੇ ਪੰਜਾਬ ਪੁਲਿਸ ਮੁਖੀ ਤੋਂ ਇਹ ਮੰਗ ਕਰਦੀ ਹੈ ਉਸ ਨੂੰ ਸਹੀ ਇਨਸਾਫ਼ ਦਿਵਾਇਆ ਜਾਵੇ। ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਜ਼ਿਆਦਤੀਆਂ ਕਰਨ ਵਾਲੇ ਲੈੰਡ ਮਾਫੀਆ ਦੇ ਕਿੰਗ, ਪੁਲਿਸ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਅਤੇ ਵਿਭਾਗੀ ਕਾਰਵਾਈ ਕੀਤੀ ਜਾਵੇ।

Location: India, Chandigarh

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement