
ਦੱਖਣ ਪੂਰਬੀ ਮੱਧ ਰੇਲਵੇ ਬਿਲਾਸਪੁਰ ਡਿਵੀਜ਼ਨ ਵਿਚ ਵੱਖ-ਵੱਖ ਟਰੇਡਾਂ ਵਿਚ ਭਰਤੀਆਂ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ।
ਨਵੀਂ ਦਿੱਲੀ: ਰੇਲਵੇ ਵਿਚ ਭਰਤੀ (Railway Recruitment 2021) ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਦੱਖਣ ਪੂਰਬੀ ਮੱਧ ਰੇਲਵੇ ਬਿਲਾਸਪੁਰ ਡਿਵੀਜ਼ਨ ਵਿਚ COPA, ਸਟੈਨੋਗ੍ਰਾਫ਼ਰ, ਫਿਟਰ, ਇਲੈਕਟ੍ਰੀਸਨ, ਪੇਂਟਰ, ਟੈਕਨੀਸ਼ੀਅਨ ਸਮੇਤ ਵੱਖ-ਵੱਖ ਟਰੇਡਾਂ ਵਿਚ ਭਰਤੀਆਂ ਦਾ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਤੁਸੀਂ ਭਾਰਤੀ ਰੇਲਵੇ ਦੀ ਅਧਿਕਾਰਕ ਵੈੱਬਸਾਈਟ secr.indianrailways.gov.in ’ਤੇ ਦੇਖ ਸਕਦੇ ਹੋ।
Railway Recruitment
ਕੁੱਲ ਅਸਾਮੀਆਂ ਦੀ ਗਿਣਤੀ
ਰੇਲਵੇ ਅਪਰੇਟਰਾਂ ਦੀ ਭਰਤੀ (Railway Apprentice Recruitment 2021) ਜ਼ਰੀਏ ਸਾਊਥ ਈਸਟ ਸੈਂਟਰ ਰੈਲਵੇ ਵਿਚ ਵੱਖ-ਵੱਖ ਟਰੇਡਾਂ ਵਿਚ ਕੁੱਲ 432 ਅਸਾਮੀਆਂ ਭਰੀਆਂ ਜਾਣਗੀਆਂ।
ਵਿਦਿਅਕ ਯੋਗਤਾ
10ਵੀਂ ਜਾਂ 12ਵੀਂ ਪਾਸ ਅਤੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਆਈਟੀਆਈ ਵਾਲੇ ਨੌਜਵਾਨ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ।
ਉਮਰ ਸੀਮਾ
ਉਮੀਦਵਾਰ ਦੀ ਉਮਰ 15 ਸਾਲ ਤੇ 24 ਸਾਲ ਵਿਚਾਲੇ ਹੋਣੀ ਚਾਹੀਦੀ ਹੈ।
RAILWAY
ਅਸਾਮੀਆਂ ਦਾ ਵੇਰਵਾ
ਕੋਪਾ - 90 ਪੋਸਟ, ਸਟੈਨੋਗ੍ਰਾਫਰ (ਅੰਗਰੇਜ਼ੀ ਅਤੇ ਹਿੰਦੀ) - 30 ਪੋਸਟ, ਫਿਟਰ - 125 ਪੋਸਟ, ਇਲੈਕਟ੍ਰੀਸ਼ੀਅਨ - 40 ਪੋਸਟ, ਵਾਇਰਮੈਨ - 25 ਪੋਸਟ, ਇਲੈਕਟ੍ਰਾਨਿਕ ਮਕੈਨਿਕ - 06 ਪੋਸਟ, ਆਰਏਸੀ ਮਕੈਨਿਕ - 15 ਪੋਸਟ, ਵੈਲਡਰ - 20 ਪੋਸਟ, ਪਲੰਬਰ - 04 ਪੋਸਟ, ਪੇਂਟਰ - 10 ਪੋਸਟ, ਕਾਰਪੇਂਟਰ - 13 ਪੋਸਟ, ਮਸ਼ੀਨਿਸਟ - 05 ਪੋਸਟ, ਟਰਨਰ - 05 ਪੋਸਟ, ਸ਼ੀਟ ਮੈਟਲ ਵਰਕਰ - 04 ਪੋਸਟ, ਜੀਏਐਸ ਕਟਰ - 05 ਪੋਸਟ, ਸ਼ੀਟ ਮੈਟਲ ਵਰਕਰ - 05 ਪੋਸਟ, ਡੀਆਰਐਸਈਆਰ - 05 ਪੋਸਟ, ਸ਼ੀਟ ਮੈਟਲ ਵਰਕਰ - 05 ਪੋਸਟ, ਡੀਆਰਐਸ ਲੈਬਾਰਟਰੀ ਟੈਕਨੀਸ਼ੀਅਨ ਪੈਥੋਲੋਜੀ -03 ਪੋਸਟ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਕਾਰਡੀਓਲਾਜੀ - 02 ਪੋਸਟ, ਹਸਪਤਾਲਾਂ ਅਤੇ ਹੈਲਥ ਸੈਂਟਰ ਲਈ ਮਕੈਨਿਕ ਮੈਡੀਕਲ ਉਪਕਰਣ - 01 ਪੋਸਟ, ਡੈਂਟਲ ਲੈਬ ਟੈਕਨੀਸ਼ੀਅਨ - 02 ਪੋਸਟ, ਫਿਜ਼ੀਓਥੈਰੇਪੀ ਟੈਕਨੀਸ਼ੀਅਨ - 02 ਪੋਸਟ, ਹਸਪਤਾਲ ਮੈਨੇਜਮੈਂਟ ਟੈਕਨੀਸ਼ੀਅਨ - 01 ਪੋਸਟ ਅਤੇ ਰੇਡੀਓਲੋਜੀ ਟੈਕਨੀਸ਼ੀਅਨ - 02 ਪੋਸਟ
ਕਿਵੇਂ ਕਰੀਏ ਅਪਲਾਈ?
ਇਹਨਾਂ ਪੋਸਟਾਂ ਲਈ ਤੁਸੀਂ 11 ਸਤੰਬਰ 2021 ਤੋਂ ਆਨਲਾਈਨ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੀ ਆਖਰੀ ਤਰੀਕ 10 ਅਕਤੂਬਰ 2021 ਹੈ।