
ਨਸ਼ੇ ਦੇ ਆਦੀ ਪੁੱਤ ਨੇ ਰਾਤ 2:30 ਵਜੇ ਅਪਣੀ ਮਾਂ ਦੇ ਗਲੇ ਵਿਚ ਕੈਂਚੀ ਮਾਰ ਕੇ ਉਸ ਨੂੰ ਜਾਨੋਂ ਮੁਕਾ ਦਿਤਾ।
ਪਠਾਨਕੋਟ (ਦਿਨੇਸ਼ ਭਾਰਦਵਾਜ): ਪਠਾਨਕੋਟ ਦੇ ਸਰਾਈਂ ਮੁਹੱਲੇ 'ਚ ਇਕ 25 ਸਾਲਾ ਪੁੱਤਰ ਨਸ਼ੇ ਵਿਚ ਇਹ ਵੀ ਭੁੱਲ ਗਿਆ ਕਿ ਜਿਸ ਮਾਂ ਨੇ ਉਸ ਨੂੰ 9 ਮਹੀਨਿਆਂ ਤਕ ਅਪਣੀ ਕੁੱਖ ਵਿਚ ਰਖਿਆ ਸੀ, ਉਸ ਨੂੰ ਜਨਮ ਦੇਣ ਵੇਲੇ ਕਿੰਨੇ ਦੁੱਖ ਝੱਲੇ ਹੋਣਗੇ। ਉਸ ਨੌਜਵਾਨ ਪੁੱਤਰ ਨੂੰ ਵੇਖ ਕੇ, ਉਸ ਮਾਂ ਦੇ ਅੰਦਰੋਂ ਕਿੰਨੀਆਂ ਰੀਝਾਂ ਉਮੀਦਾਂ ਜਾਗਦੀਆਂ ਹੋਣਗੀਆਂ। ਪਰ ਪੁੱਤ ਨੇ ਨਸ਼ੇ ਦੀ ਹਾਲਤ (In Drug Situation) ਵਿਚ ਸੱਭ ਕੁੱਝ ਭੁਲਾ ਕੇ ਅਪਣੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ (Son killed his mother) ਕਰ ਦਿਤਾ।
ਇਹ ਵੀ ਪੜ੍ਹੋ: ਖ਼ੂਨ ਦੇ ਰਿਸ਼ਤੇ ਹੋਏ ਤਾਰ ਤਾਰ, ਜ਼ਮੀਨੀ ਵਿਵਾਦ ਦੇ ਚਲਦਿਆਂ ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲੀਆਂ
Death
ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਨੇ ਦਸਿਆ ਕਿ ਮਾਂ ਨੂੰ ਮਾਰਨ ਤੋਂ ਬਾਅਦ ਰੌਲਾ ਪੈਣ ਕਾਰਨ ਲੜਕਾ ਛੱਤ ਤੋਂ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਘਰ ਨਾਲ ਲੱਗੀਆਂ ਕੰਡਿਆਲੀ ਤਾਰਾਂ ਕਾਰਨ ਇਹ ਉਸ ’ਤੇ ਡਿੱਗ ਪਿਆ ਅਤੇ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਉਸ ਨੇ ਅਪਣੇ ਆਪ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਉਸ ਦੇ ਪੇਟ ਤੇ ਵੀ ਡੂੰਘਾ ਜ਼ਖਮ ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਜਦੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਬਹੁਤ ਨਾਜ਼ੁਕ ਸੀ, ਫਿਲਹਾਲ ਉਸ ਨੂੰ ਰੈਫ਼ਰ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਹੁਣ ਕੈਦੀ ਜੇਲ੍ਹ ਅੰਦਰ ਲੱਗੇ ਪੀ.ਸੀ.ਓ ਤੋਂ ਮੁੱਖ ਦਫਤਰ ‘ਤੇ ਵਿਸੇਸ਼ ਨੰਬਰ ਉਪਰ ਕਰ ਸਕਣਗੇ ਸ਼ਿਕਾਇਤ
Death
ਇਹ ਵੀ ਪੜ੍ਹੋ: ਸੰਪਾਦਕੀ: ਤਾਲਿਬਾਨ ਸਰਕਾਰ ਦੀ ਨਵੀਂ ਕਿਸਮ ਕਾਫ਼ੀ ਭਿਆਨਕ ਹੈ
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਾਜੇਂਦਰ ਮਿਨਹਾਸ ਨੇ ਦਸਿਆ ਕਿ ਨਸ਼ੇ ਦੇ ਆਦੀ ਪੁੱਤ ਨੇ ਰਾਤ 2:30 ਵਜੇ ਅਪਣੀ ਮਾਂ ਦੇ ਗਲੇ ਵਿਚ ਕੈਂਚੀ ਮਾਰ ਕੇ ਉਸ ਨੂੰ ਜਾਨੋਂ ਮੁਕਾ ਦਿਤਾ ਸੀ। ਫਿਲਹਾਲ ਉਸ ਵਿਰੁਧ ਥਾਣਾ ਡਵੀਜ਼ਨ ਨੰਬਰ ਇਕ ਵਿਚ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਮਿ੍ਤਕ ਕੈਲਾਸ਼ ਰਾਣੀ ਪੰਜ ਧੀਆਂ ਦੀ ਮਾਂ ਹੈ ਅਤੇ ਇਹ ਉਸ ਦਾ ਇਕਲੌਤਾ ਪੁੱਤਰ ਸੀ ਜੋ ਬੇਰੁਜ਼ਗਾਰ ਹੋਣ ਕਾਰਨ ਅਕਸਰ ਅਪਣੀ ਮਾਂ ਤੋਂ ਨਸ਼ਿਆਂ ਦੀ ਲੋੜ ਪੂਰੀ ਕਰਨ ਲਈ ਪੈਸੇ ਮੰਗਦਾ ਰਹਿੰਦਾ ਸੀ।