ਹੁਣ ਕੈਦੀ ਜੇਲ੍ਹ ਅੰਦਰ ਲੱਗੇ ਪੀ.ਸੀ.ਓ ਤੋਂ ਮੁੱਖ ਦਫਤਰ ‘ਤੇ ਵਿਸੇਸ਼ ਨੰਬਰ ਉਪਰ ਕਰ ਸਕਣਗੇ ਸ਼ਿਕਾਇਤ
Published : Sep 10, 2021, 7:41 pm IST
Updated : Sep 10, 2021, 7:46 pm IST
SHARE ARTICLE
photo
photo

ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਰੂਪਨਗਰ ਜ਼ੇਲ ਵਿਚ ਕਰਵਾਇਆ ਗਿਆ ਸਮਾਗਮ

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਦਿਆਂ ਸੂਬੇ ਦੀਆਂ ਜੇਲ੍ਹਾਂ ਅੰਦਰ ਮੁੱਖ ਦਫਤਰ ਦਾ ਇੱਕ ਵਿਸੇਸ਼ ਫੋਨ ਨੰਬਰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨੰਬਰ ‘ਤੇ ਕੈਦੀ/ਹਵਾਲਾਤੀ ਫੋਨ ਕਰਕੇ ਜੇਲ੍ਹ ਅੰਦਰ ਹੁੰਦੀ ਕਿਸੇ ਵੀ ਬੇਨਨਿਯਮੀ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਅੱਜ ਇੱਥੇ ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਪਹੁੰਚੇ ਏ.ਡੀ.ਜੀ.ਪੀ ਜੇਲਾਂ ਪੀ.ਕੇ ਸਿਨਹਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਸਿਨਹਾ ਨੇ ਦੱਸਿਆ ਕਿ ਇਹ ਉਪਰਾਲਾ ਸਰਕਾਰ ਵਲੋਂ ਜੇਲ੍ਹਾਂ ਅੰਦਰ ਰਿਸ਼ਵਤਖੋਰੀ, ਨਸ਼ੇ ਅਤੇ ਹੋਰ ਨਜਾਇਜ਼ ਗਤੀਵਿਧੀਆਂ ਨੂੰ ਠੱਲ ਪਾਉਣ ਲਈ ਚੁੱਕਿਆ ਜਾ ਰਿਹਾ ਹੈ।

 

 

PhotoPhoto

ਉਨ੍ਹਾਂ ਦੱਸਿਆ ਕਿ ਕੈਦੀ/ਹਵਾਲਾਤੀ ਇਸ ਨੰਬਰ ਉਪਰ ਜੇਲ੍ਹ ਵਿਚ ਲੱਗੇ  ਪੀ.ਸੀ.ਓ ਤੋਂ ਮੁਫਤ ਕਾਲ ਕਰਕੇ ਜੇਲਾਂ ਵਿਚ ਚੱਲ ਰਹੀ ਕਿਸੇ ਵੀ ਨਜ਼ਾਇਜ਼ ਗਤੀਵਿਧੀ ਦੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਸ਼ਿਕਾਇਤਾਂ ਦੀ ਪੂਰੀ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ ਤਾਂ ਬਣਦੀ ਕਾਰਵਾੀ ਵੀ ਦੋਸ਼ੀਆਂ ਖਿਲਾਫ ਕੀਤੀ ਜਾਵੇਗੀ। ਇਸ ਤੋਂ ਪਹਿਲ਼ਾਂ ਏ.ਡੀ.ਜੀ.ਪੀ ਜੇਲ੍ਹਾਂ  ਪੀ.ਕੇ ਸਿਨਹਾ ਨੇ ਰੂਪਨਗਰ ਜੇਲ੍ਹ ਦੀਆਂ ਵੱਖ ਵੱਖ ਬੈਰਕਾਂ ਦਾ ਦੌਰਾ ਕੀਤਾ ਖਾਸ ਕਰਕੇ ਜਨਨਾਂ ਬੈਰਕਾਂ ਵਿਚ ਉਨ੍ਹਾਂ ਨੇ ਔਰਤਾਂ ਵਲੋਂ ਕੱਪੜੇ ‘ਤੇ ਕੀਤੀ ਕਢਾਈ, ਕੰਧ ਪੇਟਿੰਗ ਅਤੇ ਰਸੋਈ ਦੇ ਕੰਮ ਕਾਜ ਦੀ ਕਾਫੀ ਸ਼ਲਾਘਾ ਕੀਤੀ।

 

PhotoPhoto

 

ਇਸ ਤੋਂ ਬਾਅਦ ਉਨਾਂ ਨੇ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ਵਿਚ ਕੈਦੀਆਂ ਨੂੰ ਵਿਸ਼ਵ ਸੂਸਾਈਡ ਪ੍ਰੀਵੈਨਸ਼ਨ ਦਿਵਸ ਮੌਕੇ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹਾਂ ਵਿਚ ਕੈਦੀਆਂ ਵਿਚ ਆਤਮ ਹੱਤਿਆਵਾਂ ਦੀਆਂ ਘਟਨ ਨੂੰ ਰੋਕਣ ਲਈ ਇੱਕ ਮਾਸਟਰ ਪਲੈਨ ਲਾਗੂ ਕਰਨ ਜਾ ਰਹੀ ਹੈ। ਇਸ ਪਲੈਨ ਦੇ ਤਹਿਤ ਜੇਲ ਕੈਦੀਆਂ ਨੂੰ ਵੱਖ ਵੱਖ ਗਤੀ ਵਿਧੀਆਂ ਵਿਚ ਮਸ਼ਰੂਫ ਰੱਖਿਆ ਜਾਵੇਗਾ, ਜਿਸ ਤਹਿਤ ਪਬਲਿਕ ਸਪੀਕਿੰਗ, ਪੇਟਿੰਗ, ਹੁਨਰ ਵਿਕਾਸ ਆਦਿ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ।

PhotoPhotoPhoto

 

ਉਨ੍ਹਾਂ ਕਿਹਾ ਕਿ ਆਤਮਹੱਤਿਆ ਦਾ ਮੁਖ ਕਾਰਨ ਨਿਰਾਸ਼ਤਾ ਹੈ ਅਤੇ ਨਿਰਾਸ਼ਤਾ ਨੂੰ ਦੂਰ ਕਰਨ ਲਈ ਹੀ ਕੈਦੀਆਂ/ਹਵਲਾਤੀਆਂ ਨੂੰ ਸਕਰਾਤਮਕ ਗਤੀਵਿਧੀਆਂ ਵਿਚ ਸ਼ਾਮਲ ਕਰਕੇ ਉਨ੍ਹਾਂ ਦੇ ਮਨ ਨੂੰ ਚੰਗੇ ਪਾਸੇ ਲਾਇਆ ਜਾਵੇਗਾ। ਇਸ ਤੋਂ ਇਲਵਾ ਉਨ੍ਹਾਂ ਇਹ ਵੀ ਦੱਸਿਆ ਕਿ ਜੇਲ੍ਹ ਵਿਭਾਗ ਵਲੋਂ ਜੇਲਾਂ ਦੇ ਨਾਲ ਹੀ ਪੈਟਰੌਲ ਪੰਪ ਖੋਲੇ ਜਾ ਰਹੇ ਹਨ, ਜਿੱਥੇ ਵਧੀਆ ਅਕਸ ਵਾਲੇ ਕੈਦੀਆਂ ਨੂੰ ਕੰਮ ‘ਤੇ ਲਾਇਆ ਜਾਵੇਗਾ।

PhotoPhoto

ਇਸ ਮੌਕੇ ਇੰਸਟੀਚਿਊਟ ਆਫ ਕੁਰੈਕਲਸ਼ਨਲ ਅਡਮਨਿਸਟਰੇਸ਼ਨ ਚੰਡੀਗੜ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕੈਦਿਆਂ ਵਿਚ ਆਤਮ ਹੱਤਿਆ ਦੇ ਕਈ ਕਾਰਨ ਪਾਏ ਜਾਂਦੇ ਹਨ। ਜਿੰਨਾਂ ਵਿਚ ਮੁੱਖ ਤੌਰ ‘ਤੇ ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੀ ਵਿਆਕਤੀ ਲਈ ਕਿਸੇ ਵੀ ਅਪਰਾਧ ਵਿਚ ਹਿਰਾਸਤ ਦਾ ਸਮਾਂ ਅਤੇ ਜੇਲ੍ਹ ਵਿਚ ਪਹਿਲੇ ਕੁੱਝ ਘੰਟੇ ਅਤੇ ਕੁੱਝ ਦਿਨ ਕਾਫੀ ਅਹਿਮ ਹੁੰਦੇ ਹਨ।ਇਹ ਸਮੇਂ ਕਾਫੀ ਨਿਗਰਾਨੀ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜੇਲ੍ਹਾਂ  ਵਿਚ ਮਨੋਵਿਗਿਆਨੀਆਂ ਨੂੰ ਤੈਨਾਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।

 

PhotoPhoto

 

ਇਸ ਮੌਕੇ ਡੀ.ਆਈ.ਜੀ ਜੇਲ੍ਹਾਂ ਸੁਰਿੰਦਰ ਸਿੰਘ ਸੈਣੀ, ਜ਼ੇਲ ਸੁਰਡੈਂਟ ਰੂਪਨਗਰ ਕੇ.ਐਸ ਸਿੱਧੂ, ਡਿਪਟੀ ਜ਼ੇਲ ਸੁਪਰਡੈਂਟ ਕੁਲਵਿੰਦਰ ਸਿੰਘ ਅਤੇ ਜੇਲਾਂ ਅੰਦਰ ਕੈਦੀਆਂ ਨੂੰ ਸਕਰਾਤਮਕ ਗਤੀਵਿਧੀਆਂ ਨਾਲ ਜੋੜਨ ਲਈ ਕੰਮ ਕਰ ਰਹੀ ਐਨ.ਜੀ.ਓ ਨਾਲ ਜੁੜੇ ਹੋਏ ਮੈਡਮ ਮੋਨੀਕਾ ਵੀ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement