ਵਿੱਕੀ ਮਿੱਡੂ ਖੇੜਾ ਕਤਲ ਮਾਮਲੇ 'ਚ ਵੱਡਾ ਖੁਲਾਸਾ, ਗੋਲੀ ਚਲਾਉਣ ਵਾਲੇ 2 ਗੈਗਸਟਰਾਂ ਦੀ ਹੋਈ ਪਛਾਣ 
Published : Sep 11, 2021, 1:37 pm IST
Updated : Sep 11, 2021, 1:37 pm IST
SHARE ARTICLE
 Vicky Middukhera
Vicky Middukhera

ਪੁਲਿਸ ਨੇ ਉਨ੍ਹਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਜਾਂਚ ਵਿਚ ਰੁਕਾਵਟ ਆ ਸਕਦੀ ਹੈ।

ਮੋਹਾਲੀ: ਯੂਥ ਅਕਾਲੀ ਦਲ ਦੇ ਨੇਤਾ- ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਵਿਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਪੁਲਿਸ ਨੇ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲੇ 2 ਗੈਂਗਸਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਨੂੰ ਕਤਲ ਅਤੇ ਜਬਰਨ ਵਸੂਲੀ ਵਿਚ ਸ਼ਾਮਲ ਵੱਡੇ ਅਪਰਾਧੀ ਦੱਸਿਆ ਜਾ ਰਿਹਾ ਹੈ। ਐਸਐਸਪੀ ਸਤਿੰਦਰ ਸਿੰਘ ਅਨੁਸਾਰ, ਮੋਹਾਲੀ ਅਪਰਾਧ ਜਾਂਚ ਏਜੰਸੀ ਦੀ ਇੱਕ ਟੀਮ ਪਹਿਲਾਂ ਹੀ ਦੋ ਗੈਂਗਸਟਰਾਂ ਦੀ ਭਾਲ ਵਿਚ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਚੁੱਕੀ ਹੈ।

Vicky Middukhera Murder Case Vicky Middukhera Murder Case

ਪੁਲਿਸ ਨੇ ਉਨ੍ਹਾਂ ਦੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਜਾਂਚ ਵਿਚ ਰੁਕਾਵਟ ਆ ਸਕਦੀ ਹੈ। ਐਸਐਸਪੀ ਨੇ ਕਿਹਾ, “ਦੇਰੀ ਇਸ ਲਈ ਹੋਈ ਕਿਉਂਕਿ ਦੋਵੇਂ ਕਾਤਲ ਪੰਜਾਬ ਖੇਤਰ ਦੇ ਨਹੀਂ ਸਨ। ਇੱਥੋਂ ਤੱਕ ਕਿ ਸਥਾਨਕ ਅਪਰਾਧੀ ਵੀ ਉਨ੍ਹਾਂ ਬਾਰੇ ਨਹੀਂ ਜਾਣਦੇ। ਸਖ਼ਤ ਮਿਹਨਤ ਕਰਨ ਅਤੇ ਸਬੂਤ ਅਤੇ ਸੁਰਾਗ ਜੋੜਨ ਤੋਂ ਬਾਅਦ, ਅਸੀਂ ਉਨ੍ਹਾਂ ਦੀ ਪਛਾਣ ਕਰਨ ਦੇ ਯੋਗ ਹੋਏ ਹਾਂ।

ਇਹ ਵੀ ਪੜ੍ਹੋ -  ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਾਇਆ ਅਨੋਖਾ ਫੈਸਲਾ! ਜੁਰਮਾਨਾ ਨਹੀਂ ਦੇ ਸਕਦੇ ਤਾਂ ਲਗਾਓ 75 ਪੌਦੇ

Vicky Middukhera

Vicky Middukhera

ਫਿਲਹਾਲ ਅਸੀਂ ਉਨ੍ਹਾਂ ਦੇ ਨਾਂ ਨਹੀਂ ਦੱਸਾਂਗੇ, ਪਰ ਉਨ੍ਹਾਂ ਵਿਚੋਂ ਇੱਕ ਹਰਿਆਣਾ ਦਾ ਅਤੇ ਦੂਜਾ ਗੈਂਗਸਟਰ ਦਿੱਲੀ ਦਾ ਹੈ। ਜ਼ਿਕਰਯੋਗ ਹੈ ਕਿ 7 ਅਗਸਤ ਨੂੰ ਵਿੱਕੀ ਮਿੰਦੂਖੇੜਾ ਮੋਹਾਲੀ ਦੇ ਸੈਕਟਰ -71 ਵਿਚ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਖੜ੍ਹਾ ਸੀ ਜਦੋਂ ਇੱਕ ਆਈ -20 ਕਾਰ ਵਿਚ ਆਏ 2 ਅਣਪਛਾਤੇ ਨੌਜਵਾਨਾਂ ਨੇ ਵਿੱਕੀ ਮਿੰਦੂਖੇੜਾ 'ਤੇ ਗੋਲੀਆਂ ਚਲਾਈਆਂ। ਹਾਲਾਂਕਿ ਵਿੱਕੀ ਮਿੱਡੂ ਨੂੰ 12 ਗੋਲੀਆਂ ਲੱਗੀਆਂ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement