
ਪਾਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਪਲਾਸਟਿਕ ਦੀ ਬੋਤਲ
ਤਰਨਤਾਰਨ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਬੀ.ਐਸ.ਐਫ਼. ਦੀ 101 ਬਟਾਲੀਅਨ ਦੇ ਜਵਾਨਾਂ ਨੇ ਸ਼ੱਕੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ ਸਰਹੱਦੀ ਚੌਕੀ ਟੀ-ਬੰਧ ਅਧੀਨ ਪੈਂਦੀ ਕੰਡਿਆਲੀ ਤਾਰ ਨਜ਼ਦੀਕ ਪਾਕਿਸਤਾਨੀ ਤਸਕਰਾਂ ਵਲੋਂ ਸੁੱਟੀ ਗਈ ਇਕ ਪਲਾਸਟਿਕ ਦੀ ਬੋਤਲ ਬਰਾਮਦ ਕੀਤੀ ਹੈ, ਜਿਸ ’ਚੋਂ ਇਕ ਕਿਲੋ 300 ਗ੍ਰਾਮ ਹੈਰੋਇਨ ਮਿਲੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਮਾਂ ਨਾਲ ਮੱਥਾ ਟੇਕਣ ਗਈ ਲੜਕੀ ਦਾ ਬਦਮਾਸ਼ ਨੇ ਵੱਢਿਆ ਗਲਾ, ਹਾਲਤ ਨਾਜ਼ੁਕ
ਪਿੰਡ ਮਹਿੰਦੀਪੁਰ ਨੇੜਿਉਂ ਮਿਲੀ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੀਬ ਸਾਢੇ ਛੇ ਕਰੋੜ ਬਣਦੀ ਹੈ। ਫਿਲਹਾਲ ਇਸ ਹੈਰੋਇਨ ਜ਼ਬਤ ਕਰ ਕੇ ਅਗਲੇਰੀ ਜਾਂਚ ਜਾਰੀ ਹੈ।