ਨਾਭਾ ਦੇ ਪਿੰਡ ਫਰੀਦਪੁਰ 'ਚ ਪਲਟੀ PRTC ਦੀ ਬੱਸ, ਕਈ ਯਾਤਰੀ ਗੰਭੀਰ ਜਖ਼ਮੀ
Published : Sep 11, 2025, 10:34 am IST
Updated : Sep 11, 2025, 10:57 am IST
SHARE ARTICLE
PRTC bus overturns in Faridpur village of Nabha, many passengers seriously injured
PRTC bus overturns in Faridpur village of Nabha, many passengers seriously injured

ਬੱਸ 'ਚ ਸਵਾਰ ਸਨ ਕਰੀਬ 140 ਯਾਤਰੀ

ਨਾਭਾ: ਨਾਭਾ ਦੇ ਪਿੰਡ ਫਰੀਦਪੁਰ ਵਿਖੇ ਪੀ.ਆਰ.ਟੀ.ਸੀ. ਦੀ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਦੇ ਵਿਚ ਕਰੀਬ 120 ਸਵਾਰੀਆਂ ਸਵਾਰ ਸਨ। ਜਾਣਕਾਰੀ ਅਨੁਸਾਰ ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟ ਗਈਆਂ ਤੇ ਬੱਸ ਬੇਕਾਬੂ ਹੋ ਕੇ ਸਾਹਮਣੇ ਦਰੱਖਤ ਦੇ ਵਿਚ ਜਾ ਵੱਜੀ ਅਤੇ ਦਰੱਖਤ ਵੀ ਟੁੱਟ ਗਿਆ। ਬੱਸ ਦੀਆਂ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਭਾਦਸੋਂ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਜਾਇਆ ਗਿਆ ਹੈ।

ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਬੱਸ ਹਾਦਸਾ ਗ੍ਰਸਤ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਬਹੁਤ ਵੱਡਾ ਧਮਾਕੇ ਦੀ ਆਵਾਜ਼ ਆਈ ।ਜਦੋਂ ਅਸੀਂ ਵੇਖਿਆ ਤਾਂ ਬਸ ਦੇ ਉੱਪਰ ਦਰਖਤ ਡਿੱਗਿਆ ਪਿਆ ਸੀ ਅਤੇ ਬੱਸ ਵਿੱਚ ਚੀਕ ਚਗਾੜਾ  ਪਿਆ ਹੋਇਆ ਸੀ, ਅਤੇ ਅਸੀਂ ਸਵਾਰੀਆਂ ਨੂੰ ਅਸੀਂ ਬਹੁਤ ਹੀ ਮਸ਼ੱਕਤ ਦੇ ਨਾਲ ਬੱਸ ਚੋਂ ਬਾਹਰ ਕੱਢਿਆ ਅਤੇ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।

ਇਸ ਮੌਕੇ ਤੇ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ  ਨੇ ਦੱਸਿਆ ਕਿ ਪਹਿਲਾਂ ਮੈਂ ਇਸ ਬੱਸ ਦਾ ਡਰਾਈਵਰ ਸੀ ਅਤੇ ਉਸ ਵਕਤ ਵੀ 135/140 ਦੇ ਕਰੀਬ ਸਵਾਰੀਆਂ ਹੁੰਦੀਆਂ ਸਨ ਅਸੀਂ ਕਈ ਵਾਰੀ ਵਿਭਾਗ ਨੂੰ ਲਿਖ ਕੇ ਭੇਜਿਆ ਪਰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ, ਫਰੀਦਕੋਟ ਅਤੇ ਜੋ ਇਹ ਹਾਦਸਾ ਵਾਪਰਿਆ ਹੈ। ਵਿਭਾਗ ਹੀ ਜਿੰਮੇਵਾਰ ਹੈ ਕਿਉਂਕਿ ਬੱਸ ਓਵਰਲੋਡ ਸੀ ਇਸ ਵਿੱਚ ਸਕੂਲ ਦੇ ਵਿਦਿਆਰਥੀ ਅਤੇ ਵੱਖ ਵੱਖ ਦਫਤਰਾਂ ਨੂੰ ਜਾਣ ਵਾਲੇ ਮੁਲਾਜ਼ਮ ਸਨ, ਅਤੇ ਕਿੰਨੇ ਪਿੰਡਾਂ ਇਹ ਪਿੰਡ ਮੱਲੇਵਾਲ ਤੋਂ ਚੱਲ ਕੇ ਪਟਿਆਲਾ ਜਾਂਦੀ ਹੈ ਅਤੇ ਇਸ ਦੇ ਰਸਤੇ ਵਿੱਚ ਕਾਫੀ ਸਟੋਪ ਆਉਂਦੇ ਹਨ। ਇਸ ਵਿੱਚ ਬੱਸ ਦਾ ਡਰਾਈਵਰ ਅਤੇ ਮੈਂ ਖੁਦ ਕੰਡਕਟਰ ਫੱਟੜ ਹੋਇਆ ਹਾਂ ਅਤੇ ਹੋਰ ਵੀ ਸਵਾਰੀਆਂ ਫੱਟੜ ਹੋਈਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement