
ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿੱਚ ਅੱਜ ਭਾਰਤੀ ਜੰਗਲਾਤ ਸੇਵਾਵਾਂ (ਆਈਐੱਫਐੱਸ) ਅਧਿਕਾਰੀਆਂ ਲਈ ਸਥਾਈਗਤੀਸ਼ੀਲ ਸੰਗਠਨ ਦੀਸਿਰਜਣਾ ਲਈ...
ਚੰਡੀਗਡ਼੍ਹ, 11 ਅਕਤੂਬਰ, 2018 : (ਸਸਸ) ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ ਵਿੱਚ ਅੱਜ ਭਾਰਤੀ ਜੰਗਲਾਤ ਸੇਵਾਵਾਂ (ਆਈਐੱਫਐੱਸ) ਅਧਿਕਾਰੀਆਂ ਲਈ ਸਥਾਈਗਤੀਸ਼ੀਲ ਸੰਗਠਨ ਦੀਸਿਰਜਣਾ ਲਈ ਰਾਸ਼ਟਰੀ ਸਿਖਲਾਈ ਵਰਕਸ਼ਾਪ ਸ਼ੁਰੂ ਹੋਈ।
ਇਸ ਦੋ ਰੋਜ਼ਾ ਵਰਕਸ਼ਾਪ ਨੂੰ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ, ਭਾਰਤਸਰਕਾਰ ਨੇ ਸਪਾਂਸਰ ਕੀਤਾ ਹੈ ਇਸ ਵਿੱਚ ਮੱਧ ਪ੍ਰਦੇਸ਼, ਕਰਨਾਟਕ, ਝਾਰਖੰਡ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਮੇਘਾਲਿਆ, ਕੇਰਲ, ਉਡ਼ੀਸਾ, ਹਿਮਾਚਲਪ੍ਰਦੇਸ਼ ਅਤੇ ਪੰਜਾਬ ਦੇ ਪ੍ਰਮੁੱਖ ਮੁੱਖ ਵਣਪਾਲ ਰੈਂਕ ਦੇ ਸੀਨੀਅਰ ਆਈਐੱਫਐੱਸ ਅਧਿਕਾਰੀਆਂ ਨੇ ਹਿੱਸਾ ਲਿਆ।
ਉਦਘਾਟਨੀ ਸੰਬੋਧਨ ਵਿੱਚ ਵਿਸ਼ੇਸ਼ ਮੁੱਖ ਸਕੱਤਰ-ਕਮ-ਡਾਇਰੈਕਟਰ ਜਨਰਲ ਮਗਸੀਪਾ ਸ਼੍ਰੀ ਕੇ.ਬੀ.ਐੱਸ. ਸਿੱਧੂ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰਵਿੱਚ ਕਿਸੇ ਸੰਗਠਨ ਦਾ ਵਿਕਾਸ ਅਤੇ ਸਥਿਰਤਾ ਪੂਰੀ ਤਰ੍ਹਾਂ ਨਾਲ ਕਰਮਚਾਰੀਆਂ ਦੇ ਪ੍ਰਦਰਸ਼ਨ ਅਤੇ ਯੋਗਦਾਨ ’ਤੇ ਆਧਾਰਿਤ ਹੁੰਦੀ ਹੈ ਅਤੇ ਇਹ ਲਾਜ਼ਮੀ ਹੈ ਕਿਚੰਗੇ ਨਤੀਜਿਆਂ ਲਈ ਉਨ੍ਹਾਂ ਦੀ ਸੁਯੋਗ ਅਗਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇੱਕ ਨੇਤਾ ਦੇ ਰੂਪ ਵਿੱਚ ਸੰਗਠਨ ਦੇ ਮੁਖੀ ਨੂੰ ਨਵੇਂ ਵਿਚਾਰ ਅਪਣਾਉਣਅਤੇ ਉਸਦੇ ਮੈਂਬਰਾਂ ਵਿਚਕਾਰ ਟੀਮ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ ਜੋ ਨਿਸ਼ਚਤ ਰੂਪ ਨਾਲ ਪ੍ਰੋਗਰਾਮਾਂ ਨੂੰ ਨਵਾਂ ਹੁਲਾਰਾ ਦੇਣ ਤੋਂ ਇਲਾਵਾ ਸੰਗਠਨ ਦੀਭਲਾਈ ਕਰਨਗੇ। ਇਸੀ ਪ੍ਰਕਾਰ ਪ੍ਰੇਰਨਾ ਕਰਮਚਾਰੀਆਂ ਦੇ ਵਿਵਹਾਰ ਵਿੱਚ ਅਨੁਵੰਸ਼ਿਕ ਤਬਦੀਲੀ ਲਿਆਉਣ ਅਤੇ ਉਨ੍ਹਾਂ ਦੀ ਸਮਝ ਬਣਾਉਣ ਲਈ ਪ੍ਰੇਰਕਸ਼ਕਤੀ ਹੈ। ਉਨ੍ਹਾਂ ਕਿਹਾ ਕਿ ਮੁਖੀਆਂ ਨੂੰ ਇੱਕ ਆਦਰਸ਼ ਮਾਡਲ ਅਤੇ ਕਰਮਚਾਰੀਆਂ ਲਈ ਇੱਕ ਪ੍ਰਮੁੱਖ ਪ੍ਰੇਰਕ ਬਣਨ ਲਈ ਵੀ ਅਧਿਕਾਰਤ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਨਾਲ ਉਨ੍ਹਾਂ ਨੂੰ ਸਮਾਜਿਕ ਅਤੇ ਸੰਗਠਨਾਤਮਕ ਟੀਚਿਆਂ ਦੀ ਪ੍ਰਾਪਤੀ ਵਿੱਚ ਮਦਦ ਮਿਲੇਗੀ। ਅਗਵਾਈ ਨਾਲ ਸਮਾਜਿਕ ਰਾਬਤਾ,ਮੀਡੀਆ ਅਤੇ ਹੋਰ ਹਿੱਤਧਾਰਕਾਂ ਦੀ ਨਿਰੰਤਰ ਗੱਲਬਾਤ ਅਤੇ ਭਾਈਵਾਲੀ ਦੀ ਲੋਡ਼ ’ਤੇ ਜ਼ੋਰ ਦਿੰਦੇ ਹੋਏ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਪਹਿਲ ਸੰਗਠਨ ਦੀਭੂਮਿਕਾ ਅਤੇ ਸਮਾਜ ਤੋਂ ਧਿਆਨ ਖਿੱਚਣ ਅਤੇ ਸ਼ਲਾਘਾ ਪ੍ਰਾਪਤ ਕਰਨ ਵਿੱਚ ਯੋਗਦਾਨ ਦੇਏਗੀ।
ਪੰਜਾਬ ਸਰਕਾਰ ਦੀ ਪ੍ਰਮੱਖ ਸਕੱਤਰ ਅਤੇ ਮਗਸੀਪਾ ਦੀ ਡਾਇਰੈਕਟਰ ਸ਼੍ਰੀਮਤੀ ਰਾਜੀ. ਪੀ. ਸ਼੍ਰੀਵਾਸਤਵਾ ਨੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਇਸ ਦੋਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਅਧਿਕਾਰੀਆਂ ਨੂੰ ਆਪਣਾ ਗਿਆਨ ਅਤੇ ਵਿਚਾਰ ਸਾਂਝੇ ਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾਪ੍ਰਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਜ਼ਬੂਤ ਟੀਮ ਦਾ ਨਿਰਮਾਣ ਕਰਨ ਵਿੱਚ ਵੀ ਮਦਦਗਾਰ ਹੋਏਗੀ।
ਪੰਜਾਬ ਦੇ ਪ੍ਰਮੁੱਖ ਵਣਪਾਲ ਸ਼੍ਰੀ ਜਤਿੰਦਰ ਸ਼ਰਮਾ, ਆਈਐੱਫਐੱਸ ਨੇ ਆਪਣੇ ਸੰਬੋਧਨ ਵਿੱਚ ਪੇਸ਼ੇਵਰ ਮੁੱਦਿਆਂ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂਕਿਹਾ ਕਿ ਜੰਗਲਾਤ ਅਸੀਮ ਸਮਾਜਿਕ ਆਰਥਿਕ ਕਦਰਾਂ ਕੀਮਤਾਂ ਨਾਲ ਭਰਪੂਰ ਰਾਸ਼ਟਰੀ ਵਿਕਾਸ ਦਾ ਮੁੱਖ ਖੇਤਰ ਹੈ। ਉਨ੍ਹਾਂ ਕਿਹਾ ਕਿ ਵਿਭਿੰਨ ਰੁਕਾਵਟਾਂ ਨਾਲਦੇਸ਼ ਦਾ ਜੰਗਲਾਤ ਅਧੀਨ ਰਕਬਾ ਵਧਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਪੰਜਾਬ ਵਿੱਚ ਜੰਗਲਾਂ ਹੇਠ ਰਕਬਾ ਵਧਾਉਣ ਲਈ ਗੰਭੀਰ ਉਪਰਾਲਿਆਂ ਤਹਿਤਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਉੱਚ ਕੀਮਤੀ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਗਸੀਪਾ ਵੱਲੋਂ ਇਹ ਵਰਕਸ਼ਾਪਲਗਾਉਣ ਦੀ ਸ਼ਲਾਘਾ ਕੀਤੀ। ਮਗਸੀਪਾ ਦੇ ਪ੍ਰੋਫੈਸਰ ਅਤੇ ਪ੍ਰਬੰਧਨ ਵਿਕਾਸ ਸੈਂਟਰ ਦੇ ਮੁਖੀ ਅਤੇ ਪ੍ਰੋਫੈਸਰ ਡਾ. ਸੰਜੀਵ ਚੱਢਾ ਨੇ ਵੀ ਇਸ ਦੌਰਾਨ ਸੰਬੋਧਨਕੀਤਾ।