ਫਾਇਨਾਂਸਰਾਂ ਦੇ ਮੱਕੜ ਜਾਲ 'ਚ ਫਸਿਆ ਅਧਿਆਪਕ ਜੋੜਾਂ
Published : Oct 11, 2019, 12:09 pm IST
Updated : Oct 11, 2019, 1:14 pm IST
SHARE ARTICLE
Muktsar School Teachers
Muktsar School Teachers

ਪੰਜਾਬ 'ਚ ਸਰਕਾਰੀ ਬੈਂਕਾਂ ਵਲੋਂ ਲੋਨ ਲੈਣ ਵਾਲੇ ਆਮ ਲੋਕਾਂ ਨੂੰ ਰੱਜ ਕੇ ਖੱਜਲ ਖੁਆਰ ਕੀਤਾ ਜਾਂਦਾ ਹੈ।

ਮੁਕਤਸਰ : ਪੰਜਾਬ 'ਚ ਸਰਕਾਰੀ ਬੈਂਕਾਂ ਵਲੋਂ ਲੋਨ ਲੈਣ ਵਾਲੇ ਆਮ ਲੋਕਾਂ ਨੂੰ ਰੱਜ ਕੇ ਖੱਜਲ ਖੁਆਰ ਕੀਤਾ ਜਾਂਦਾ ਹੈ। ਜਿਸ ਤੋਂ ਬਚਣ ਲਈ ਆਮ ਲੋਕ ਪ੍ਰਾਈਵੇਟ ਫਾਇਨਾਂਸਰਾਂ ਦੇ ਮੱਕੜ ਜਾਲ ਵਿਚ ਫਸ ਜਾਂਦੇ ਹਨ। ਅਜਿਹਾ ਹੀ ਮਾਮਲਾ ਗਿੱਦੜਬਾਹਾ ਦੇ ਅਧਿਆਪਕ ਜੋੜੇ ਦਾ ਸਾਹਮਣੇ ਆਇਆ ਹੈ। ਜਿੱਥੇ ਕਮਰ ਕਿਸ਼ੋਰ ਬਾਂਸਲ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਉਦਿਆਂ ਦੱਸਿਆ ਕਿ ਉਹ ਦੋਵੇ ਪਤੀ –ਪਤਨੀ ਕੰਪਿਊਟਰ ਸਾਇੰਸ ਦੇ ਅਧਿਆਪਕ ਹਨ ਪਰ ਅਚਾਨਕ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ।

Muktsar Muktsar

ਜਿਸ ਵਿਚ ਉਨ੍ਹਾਂ ਦੀ ਲੱਤ ਟੁੱਟ ਗਈ ਸੀ ਜਿਸ ਕਾਰਨ ਉਹਨਾਂ ਵੱਲੋਂ ਫਾਇਨਾਂਸਰ ਬਲਜਿੰਦਰ ਸ਼ਰਮਾ, ਪੰਕਜ਼ ਗਰਗ ਅਤੇ ਹਰਮਹੇਸ਼ਪਾਲ ਸਿੰਘ ਚਹਿਲ ਤੋਂ ਕਿਸ਼ਤਾਂ ਰਾਹੀ ਰੁਪਏ ਲਏ ਸਨ। ਜਿਨ੍ਹਾਂ ਨੂੰ ਵਿਆਜ ਸਮੇਤ ਵਾਪਿਸ ਵੀ ਕਰ ਦਿੱਤੇ ਗਏ ਹਨ। ਇਸ ਦੇ ਬਾਵਜੂਦ ਕਾਗਜਾਤ ਵਾਪਸ ਮੰਗਣ 'ਤੇ ਉਕਤ ਫਾਇਨਾਂਸਰਾਂ ਵਲੋਂ ਉਨ੍ਹਾਂ 'ਤੇ ਝੂਠਾ ਕੇਸ ਕਰਨ ਤੋਂ ਇਲਾਵਾ ਉੱਚ ਸਿਆਸਤਦਾਨਾਂ ਅਤੇ ਗੈਗਸਟਰਾਂ ਨਾਲ ਆਪਣੇ ਸਬੰਧਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਰਵਾ ਦੇਣ ਅਤੇ ਮਕਾਨ 'ਤੇ ਕਬਜਾ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Muktsar Muktsar

ਉੱਥੇ ਹੀ ਉਹਨਾਂ ਦੀ ਪਤਨੀ ਸੰਧਿਆਂ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ ਪੁਲਿਸ ਸਮੇਤ ਉੱਚ ਪੁਲਿਸ ਅਫ਼ਸਰਾਂ ਨੂੰ ਆਪਣੀ ਸ਼ਿਕਾਇਤ ਭੇਜ ਕੇ ਉਕਤ ਫਾਇਨਾਂਸਰਾਂ ਤੋਂ ਉਨ੍ਹਾਂ ਦੇ ਕਾਗਜਾਤ ਵਾਪਸ ਕਰਵਾਉਣ ਅਤੇ ਉਨ੍ਹਾਂ ਤੋਂ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਕਤ ਸ਼ਿਕਾਇਤ ਦੇ ਅਧਾਰ 'ਤੇ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Muktsar Muktsar

ਦੱਸ ਦੇਈਏ ਕਿ ਫਾਇਨਾਂਸਰਾਂ ਵਲੋਂ ਵਿਆਜ 'ਤੇ ਪੈਸੇ ਦੇਣ ਸਮੇਂ ਕਰਜਾ ਲੈਣ ਵਾਲੇ ਵਿਅਕਤੀ ਤੋਂ ਵਿਆਜ਼ ਸਮੇਤ ਪੂਰੇ ਪੈਸੇ ਵਾਪਸ ਕਰਨ ਤੋਂ ਬਾਅਦ ਮੋੜ ਦੇਣ ਦਾ ਵਾਆਦਾ ਕਰਕੇ ਗਰੰਟੀ ਦੇ ਤੌਰ 'ਤੇ ਕੁੱਝ ਖਾਲੀ ਚੈਕਾਂ ਅਤੇ ਕੁੱਝ ਖਾਲੀ ਕਾਗਜਾਂ 'ਤੇ ਦਖਸਤ ਕਰਵਾ ਲਏ ਜਾਂਦੇ ਹਨ। ਜਦ ਉਪਰੋਕਤ ਕਾਰਵਾਈ ਰਾਹੀਂ ਪੈਸੇ ਵਿਆਜ 'ਤੇ ਲੈਣ ਵਾਲਾ ਵਿਅਕਤੀ ਇਕ ਵਾਰ ਕਾਨੂੰਨੀ ਤੌਰ 'ਤੇ ਇਨ੍ਹਾਂ ਫਾਇਨਾਂਸਰਾਂ ਦੇ ਜਾਲ ਵਿਚ ਫਸ ਜਾਂਦਾ ਹੈ ਤਾਂ ਇਹ ਆਪਣਾ ਅਸਲੀ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement