ਬੇਰੁਜ਼ਗਾਰ ਅਧਿਆਪਕ ਟੈਂਕੀ ਤੋਂ ਹੇਠਾਂ ਲਟਕੇ, ਟੈਂਕੀ ਉਪਰੋਂ ਛਾਲਾਂ ਮਾਰਨ ਦੀ ਕੋਸ਼ਿਸ਼
Published : Sep 19, 2019, 10:43 am IST
Updated : Sep 19, 2019, 10:43 am IST
SHARE ARTICLE
ਟੈਂਕੀ ਉਪਰੋਂ ਛਾਲ ਮਾਰਨ ਦੌਰਾਨ ਲਟਕਿਆ ਹੋਇਆ ਅਧਿਆਪਕ।
ਟੈਂਕੀ ਉਪਰੋਂ ਛਾਲ ਮਾਰਨ ਦੌਰਾਨ ਲਟਕਿਆ ਹੋਇਆ ਅਧਿਆਪਕ।

ਅਕਾਦਮਿਕ ਡਿਗਰੀਆਂ ਵੀ ਸਾੜੀਆਂ

ਸੰਗਰੂਰ (ਟਿੰਕਾ ਆਨੰਦ, ਗੁਰਦਰਸ਼ਨ ਸਿੰਘ ਸਿੱਧੂ) : ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਸੁਨਾਮ ਰੋਡ 'ਤੇ ਸਥਿਤ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਕੇ ਪਿਛਲੇ 16 ਦਿਨਾਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਨ੍ਹਾਂ ਅਧਿਆਪਕਾਂ ਦੇ ਪੰਜ ਸਾਥੀਆਂ ਵਲੋਂ ਪਿਛਲੀ 4 ਸਤੰਬਰ ਲਗਾਤਾਰ ਪਾਣੀ ਦੀ ਟੈਂਕੀ ਉਪਰ ਸਰਕਾਰ ਕੋਲੋਂ ਅਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਡਟੇ ਹੋਏ ਹਨ ਜਦਕਿ ਟੈਂਕੀ ਹੇਠਾਂ ਦੋ ਅਧਿਆਪਕ ਸਾਥੀ 11 ਸਤੰਬਰ ਤੋਂ ਲਗਾਤਾਰ ਮਰਨ ਵਰਤ ਉਪਰ ਬੈਠੇ ਹੋਏ ਸਨ ਜਿਨ੍ਹਾਂ ਵਲੋਂ ਬੀਤੇ ਦਿਨ ਸਰਕਾਰ ਅਤੇ ਸਿਖਿਆ ਮੰਤਰੀ ਵਿਰੁਧ ਪ੍ਰਦਰਸ਼ਨ ਕਰਦੇ ਹੋਏ ਅਪਣੀਆਂ ਡਿਗਰੀ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਸਨ

ਪਰ ਬੁੱਧਵਾਰ ਸਵੇਰੇ 2 ਵਜੇ ਦੇ ਕਰੀਬ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਹਿਲਾਂ ਤਾਂ ਅਧਿਆਪਕਾਂ ਦੇ ਮਾਪਿਆਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਲਈ ਕੌਂਸਲਿੰਗ ਕੀਤੀ ਗਈ ਪਰ ਅਧਿਆਪਕ ਅਪਣੀ ਜਿੱਦ 'ਤੇ ਅੜੇ ਰਹੇ। ਬੁਧਵਾਰ ਦੁਪਹਿਰ ਐਸ.ਐਮ.ਓ. ਵਲੋਂ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਦੀ ਹਾਲਤ ਨਾਜ਼ੁਕ ਹੋਣ ਦੀ ਗੱਲ ਆਖਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ ਐਸ.ਪੀ. ਸ਼ਰਨਜੀਤ ਸਿੰਘ, ਡੀ.ਐਸ.ਪੀ. ਸੱਤਪਾਲ ਸ਼ਰਮਾ ਅਤੇ ਐਸ.ਐਚ.ਓ. ਰਾਕੇਸ਼ ਕੁਮਾਰ ਨੇ ਭਾਰੀ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚ ਕੇ ਮਰਨ ਵਰਤ 'ਤੇ ਬੈਠੇ ਅਧਿਆਪਕਾਂ ਨੂੰ ਧਰਨੇ ਤੋਂ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਬਾਕੀ ਅਧਿਆਪਕ ਸਾਥੀਆਂ ਵਲੋਂ ਸੜਕ ਜਾਮ ਕਰ ਕੇ ਸਰਕਾਰ ਵਿਰੁਧ ਜਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ

ਅਤੇ ਬਾਅਦ ਵਿਚ ਟੈਂਕੀ ਉਪਰ ਚੜ੍ਹੇ ਪੰਜ ਸੰਘਰਸ਼ਸ਼ੀਲ ਅਧਿਆਪਕਾਂ ਨੂੰ ਜਬਰੀ ਹੇਠਾਂ ਉਤਾਰਨ ਲਈ ਨੇੜੇ-ਤੇੜੇ ਦੇ ਇਲਾਕੇ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਕੇ ਪੁਖਤਾ ਪ੍ਰਬੰਧ ਕਰਦੇ ਹੋਏ ਪਹਿਲਾਂ ਤਾਂ ਪ੍ਰਸ਼ਾਸਨ ਦੇ ਕੁੱਝ ਮੁਲਾਜ਼ਮਾਂ ਵਲੋਂ ਪਾਣੀ ਦੀ ਟੈਂਕੀ ਹੇਠਾਂ ਗੱਦੇ ਵਿਛਾਏ ਗਏ ਅਤੇ ਵਿਸ਼ਾਲ ਜਾਲ ਵੀ ਵਿਛਾਇਆ ਗਿਆ ਤਾਂ ਜੋ ਕੋਈ ਪ੍ਰਦਰਸ਼ਨਕਾਰੀ ਦਾ ਉਪਰੋਂ ਛਾਲ ਮਾਰਨ ਦੌਰਾਨ ਕੋਈ ਨੁਕਸਾਨ ਨਾ ਹੋਵੇ। ਇਸ ਦੌਰਾਨ ਪ੍ਰਸ਼ਾਸ਼ਨ ਵੱਲੋਂ ਟੈਂਕੀ ਉਪਰ ਚੜ੍ਹੇ ਪ੍ਰਦਰਸ਼ਨਕਾਰੀਆਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਗਈ ਪਰ ਇਹ ਅਧਿਆਪਕ ਆਪਣੀ ਮੰਗ ਨੂੰ ਲੈ ਕੇ ਅੜੇ ਰਹੇ ਅਤੇ ਉਸ ਸਮੇਂ ਇਹਨਾਂ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਨਜ਼ਰ ਆਇਆ ਜਦ ਇਹ ਅਧਿਆਪਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਵਿੱਚੋਂ ਇੱਕ ਅਧਿਆਪਕ ਟੈਂਕੀ ਦੀ ਕਿਨਾਰੀ ਉਪਰ ਬੈਠ ਗਈ

ਅਤੇ ਉਪਰੋਂ ਇੱਕ ਅੱਗ ਲਾ ਕੇ ਗੱਦਾ ਵੀ ਸੁੱਟਿਆ ਗਿਆ ਅਤੇ ਅਧਿਆਪਕਾਂ ਦੇ ਰਵਈਏ ਨੂੰ ਦੇਖਦਿਆਂ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰ੍ਹਾਂ ਦੀ ਪੈ ਗਈ ਇਸ ਮੌਕੇ ਐਸ.ਡੀ.ਐਮ. ਸੰਗਰੂਰ ਅਵਿਕੇਸ਼ ਗੁਪਤਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਵਲੋਂ ਇਕ ਪੱਤਰ ਜਾਰੀ ਕਰ ਕੇ ਪ੍ਰਦਰਸ਼ਨਕਾਰੀ ਅਧਿਆਪਕਾਂ ਨੂੰ ਮੁੱਖਮੰਤਰੀ ਪੰਜਾਬ ਦੇ ਦਫਤਰ ਵਿਖੇ 20 ਸਤੰਬਰ ਨੂੰ 12 ਵਜੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement