
ਵਿਦੇਸ਼ੀ ਪਤਨੀ ਨਾਲ ਸਾਇਕਲ ‘ਤੇ ਪਹੁੰਚਿਆ ਪੰਜਾਬ
ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਦੇ ਬਸੀ ਪਠਾਣਾ ਦਾ ਜੰਮਪਲ ਜਸਕਰਨ ਸਿੰਘ ਤੇ ਨਾਲ ਬੈਠੀ ਹੈ ਉਨ੍ਹਾਂ ਦੀ ਪਤਨੀ ਪੈਰੀਨ ਸੋਲਮ ਨੇ ਅਨੋਖਾ ਵਰਲਡ ਟੂਰ ਕੀਤਾ। ਇਨ੍ਹਾਂ ਦੀ ਹੁਣ ਚਾਰੇ ਪਾਸੇ ਵਾਹ ਵਾਹ ਹੋ ਰਹੀ ਹੈ। ਦਰਅਸਲ ਇਹ ਪੰਜਾਬੀ ਨੌਜਵਾਨ ਤੇ ਉਸਦੀ ਪਤਨੀ ਨੇ ਸਵਿਜ਼ਰਲੈਂਡ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਛੇ ਮਹੀਨੇ 'ਚ ਪੰਜਾਬ ਪਹੁੰਚੇ। ਇਸ ਤਰ੍ਹਾਂ ਜਸਕਰਨ ਨੇ ਸਾਬਤ ਕੀਤਾ ਹੌਂਸਲੇ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ।
Fatehgarh
ਇਸ ਜੋੜੇ ਨੇ ਸਵਿਜ਼ਰਲੈਂਡ ਤੋਂ ਸਾਈਕਲ 'ਤੇ ਨਾ ਸਿਰਫ 20 ਦੇਸ਼ਾਂ ਦੀ ਸੈਰ ਕੀਤੀ ਬਲਕਿ ਇਨ੍ਹਾਂ ਦੇਸ਼ਾਂ ਦੇ ਲੋਕਾਂ 'ਚ ਰਹੇ ਅਤੇ ਉੱਥੇ ਦੀ ਸੰਸਕ੍ਰਿਤੀ ਦੀਆਂ ਬਾਰੀਕੀਆਂ ਨੂੰ ਵੀ ਜਾਣਿਆ। ਦੱਸ ਦਈਏ ਕਿ ਇਸ ਜੋੜੇ ਵੱਲੋਂ ਸ਼ੁਰੂ ਕੀਤੀ ਗਈ ਇਸ ਯਾਤਰਾ ਦਾ ਅਸਲ ਮਕਦਸ ਸਾਫ ਸੁਥਰੇ ਵਾਤਾਵਰਣ ਤੋਂ ਲੋਕਾਂ ਨੂੰ ਜਾਗਰੂਕ ਕਰਵਾਉਂਣਾ। ਜਿਨ੍ਹਾਂ ਦਾ ਹੌਂਸਲਾ ਦੇਖ ਹੁਣ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਜਸਕਰਨ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਨੇ 17 ਦੇਸ਼ਾਂ ਦੀ ਸਾਈਕਲਿੰਗ ਕੀਤੀ ਹੈ।
Fatehgarh
ਉਹਨਾਂ ਦਸਿਆ ਕਿ ਉਹਨਾਂ ਨੇ ਛੇ ਮਹੀਨਿਆਂ ਵਿਚ ਅਪਣਾ ਸਫਰ ਤੈਅ ਕੀਤਾ ਹੈ। ਏਸ਼ੀਆ, ਮੋਂਟੀਨੈਗਰੋ, ਅਲਬੇਨੀਆ, ਗ੍ਰੀਸ, ਜੋਰਜੀਆ, ਅਰਮੇਨੀਆ, ਇਰਾਨ, ਨੇਪਾਲ, ਇੰਡੀਆ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੂੰ ਖਾਣ-ਪੀਣ, ਸੌਣ ਵਿਚ ਮੁਸ਼ਕਲ ਆਉਂਦੀ ਸੀ।
ਇਸ ਤੋਂ ਇਲਾਵਾ ਉਹਨਾਂ ਦੀ ਚੋਰੀ ਵੀ ਹੋਈ ਸੀ। ਉਹਨਾਂ ਕਿਹਾ ਸੀ ਕਿ ਉਹ ਚੈਕਿੰਗ ਕਰਨ ਵਾਲੇ ਹਨ। ਜਦੋਂ ਉਹ ਚੈਕਿੰਗ ਕਰ ਰਹੇ ਸਨ ਤਾਂ ਉਹਨਾਂ ਨੇ 500 ਡਾਲਰ ਚੋਰੀ ਕਰ ਲਏ ਸਨ। ਵੀਜ਼ਾ ਪ੍ਰਸੈਸਿੰਗ ਵਿਚ ਭਾਰਤ ਲਈ 14 ਦਿਨਾਂ ਦਾ ਵੀਜ਼ਾ ਮਿਲਦਾ ਹੈ। ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।