ਸਾਇਕਲ ਨਾਲ ਮੋਟਰਸਾਇਕਲ ਦੀ ਹੋਈ ਟੱਕਰ
Published : Oct 8, 2019, 1:03 pm IST
Updated : Oct 8, 2019, 1:03 pm IST
SHARE ARTICLE
Motorcycle collision death
Motorcycle collision death

ਟੱਕਰ ਦੌਰਾਨ ਨਾਬਾਲਗ ਬੱਚੇ ਦੀ ਹੋਈ ਮੌਤ

ਮੋਗਾ: ਦਿਲ ਨੂੰ ਦਹਿਲਾਉਣ ਵਾਲੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਮੋਗਾ ਦੇ ਪਿੰਡ ਸਿੰਘਾ ਵਾਲਾ ਦੀਆਂ ਹਨ ਜਿਥੇ ਅੱਖ ਝਪਕਦਿਆਂ ਹੀ ਵੱਡਾ ਹਾਦਸਾ ਵਾਪਰ ਗਿਆ। ਜਿਸ ਨੂੰ ਦੇਖ ਤੁਹਾਡੀ ਵੀ ਰੂਹ ਕੰਬ ਉਠੇਗੀ ਤੇ ਵਾਰ ਵਾਰ ਮੂੰਹ ਚੋਂ ਬਸ ਰੱਬ ਦਾ ਨਾਮ ਹੀ ਨਿਕਲੇਗਾ ਕਿਉਂਕਿ ਤਸਵੀਰਾਂ ਹੈ ਹੀ ਇੰਨੀਆਂ ਹੌਲਨਾਕ ਹਨ। ਇਹ ਹਾਦਸੇ ਦੀ ਸਾਰੀ ਘਟਨਾ ਇਕ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। 

Accident in LudhianaAccident

ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਸੜਕ ‘ਤੇ ਲੋਕ ਆਪੋ ਆਪਣੇ ਰਸਤੇ ਜਾ ਰਹੇ ਹਨ। ਇਸੇ ਦੌਰਾਨ ਇਕ ਸਾਇਕਲ ਉਪਰ ਬੱਚਾ ਆਉਂਦਾ ਦਿਖਾਈ ਦਿੰਦਾ ਹੈ ਤੇ ਉਸ ਦੇ ਪਿੱਛੇ ਹੀ ਇਕ ਮੋਟਰਸਾਇਕਲ ਆ ਰਿਹਾ ਹੈ ਜਿਵੇਂ ਹੀ ਬੱਚਾ ਇਕਦਮ ਮੁੜਦਾ ਹੈ ਤਾਂ ਮੋਟਰਸਾਇਕਲ ਦੀ ਲਪੇਟ ਵਿਚ ਆ ਜਾਂਦਾ ਹੈ। ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਤਿੰਨੇ ਦੂਰ ਜਾ ਕੇ ਡਿੱਗ ਜਾਂਦੇ ਨੇ ਤੇ ਸੁਖਰਾਜ ਉਥੇ ਹੀ ਪਿਆ ਰਿਹਾ।

AccidentAccident

ਹਾਦਸੇ ਤੋਂ ਬਾਅਦ ਸੁਖਰਾਜ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8ਵੀਂ ਜਮਾਤ ਦਾ ਵਿਦਿਆਰਥੀ ਸੁਖਰਾਜ ਅਪਣੇ ਇਕ ਦੋਸਤ ਨਾਲ ਪੈਂਸਿਲ ਲੈਣ ਬਾਜ਼ਾਰ ਸਾਇਕਲ ਉਤੇ ਗਿਆ ਸੀ। ਜਦੋਂ ਉਹ ਰਸਤੇ ਵਿਚ ਮੁੜਨ ਲੱਗਾ ਤਾਂ ਪਿਛੋਂ ਆ ਰਹੇ ਮੋਟਰ ਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਦੱਸ ਦਈਏ ਕਿ ਇਹ ਕੋਈ ਪਹਿਲਾਂ ਹਾਦਸਾ ਨਹੀਂ ਇਸ ਤੋਂ ਪਹਿਲਾਂ ਵੀ ਲੋਕਾਂ ਦੀ ਅਣਗਹਿਲੀ ਤੇ ਤੇਜ਼ੀ ਕਾਰਨ ਅਨੇਕਾਂ ਜਾਨਾਂ ਜਾ ਚੁੱਕੀਆਂ ਨੇ ਪਰ ਲੋਕਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਦੀ ਛੋਟੀ ਜਿਹੀ ਗਲਤੀ ਨਾਲ ਜਾਨ ਤੱਕ ਗਵਾਉਂਣੀ ਪੈ ਸਕਦੀ ਹੈ। ਮੁਕਤਸਰ ਦੇ ਪਿੰਡ ਵੜਿੰਗ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ।  ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਮੋਟਰਸਾਈਕਲ ਉਤੇ ਸਵਾਰ ਹੋ ਕੇ ਮੁਕਤਸਰ ਵੱਲ ਜਾ ਰਹੇ ਸਨ।

ਮੁਕਤਸਰ ਸਾਹਿਬ ਤੋਂ ਕੋਟਕਪੂਰਾ ਵੱਲ ਜਾ ਰਹੀ ਬੱਸ ਹੇਠਾਂ ਆ ਗਏ। ਮੋਟਰਸਾਈਕਲ ਸਵਾਰ ਜਦੋਂ ਟਰੱਕ ਨੂੰ ਓਵਰਟੇਕ ਕਰ ਰਹੇ ਸਨ ਤਾਂ ਬੱਸ ਹੇਠਾਂ ਆ ਗਏ।  ਮੌਕੇ ਉਤੇ ਹੀ ਨੌਜਵਾਨਾਂ ਦੀ ਮੌਤ ਹੋ ਗਈ।  ਹਾਦਸੇ ਦਾ ਪਤਾ ਚਲਦਿਆਂ ਹੀ ਮੌਕੇ ਪੁਲਿਸ ਮੌਕੇ ਉਤੇ ਪਹੁੰਚ ਗਈ। ਦੂਜੇ ਪਾਸੇ ਨੌਜਵਾਨਾਂ ਦੇ ਪਰਿਵਾਰ ਨੇ ਸੜਕ ਉਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਮੰਗ ਕਰ ਰਹੇ ਸਨ ਕਿ ਬੱਸ ਚਾਲਕ ਉਤੇ ਕੇਸ ਦਰਜ ਕੀਤਾ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Moga

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement