ਜਦੋਂ ਪੰਜ ਕਰੋੜ ਲੋਕਾਂ ਦੀ ਮੌਤ ਨਾਲ ਹਿੱਲ ਗਈ ਸੀ ਦੁਨੀਆਂ
Published : Nov 11, 2018, 4:13 pm IST
Updated : Nov 11, 2018, 4:13 pm IST
SHARE ARTICLE
First World War
First World War

ਦੁਨੀਆਂ ਦੇ ਇਤਿਹਾਸ ਵਿਚ 11 ਨਵੰਬਰ 1918 ਦਾ ਖ਼ਾਸ ਮਹੱਤਵ ਹੈ, ਕਿਉਂਕਿ ਇਹ ਉਹ ਦਿਨ ਹੈ ਜਦੋਂ 28 ਜੁਲਾਈ 1914 ਨੂੰ ਸ਼ੁਰੂ ਹੋ ਕੇ ਕਰੀਬ ਚਾਰ ਸਾਲਾਂ ਤਕ ਚੱਲਿਆ ਪਹਿਲਾ ...

ਮੁਹਾਲੀ (ਸ਼ਾਹ) :- ਦੁਨੀਆਂ ਦੇ ਇਤਿਹਾਸ ਵਿਚ 11 ਨਵੰਬਰ 1918 ਦਾ ਖ਼ਾਸ ਮਹੱਤਵ ਹੈ, ਕਿਉਂਕਿ ਇਹ ਉਹ ਦਿਨ ਹੈ ਜਦੋਂ 28 ਜੁਲਾਈ 1914 ਨੂੰ ਸ਼ੁਰੂ ਹੋ ਕੇ ਕਰੀਬ ਚਾਰ ਸਾਲਾਂ ਤਕ ਚੱਲਿਆ ਪਹਿਲਾ ਵਿਸ਼ਵ ਯੁੱਧ ਸਮਾਪਤ ਹੋਇਆ ਸੀ। ਇਸ ਮਹਾਂਯੁੱਧ ਨੇ ਦੁਨੀਆਂ ਦਾ ਨਕਸ਼ਾ ਬਦਲ ਕੇ ਰੱਖ ਦਿਤਾ ਸੀ। ਇਹ ਅਜਿਹਾ ਮੰਦਭਾਗਾ ਸਮਾਂ ਸੀ, ਜਦੋਂ ਪੂਰੀ ਦੁਨੀਆਂ ਨੇ ਵਿਨਾਸ਼ ਦੀ ਤਸਵੀਰ ਨੂੰ ਦੇਖਿਆ।

ਇਸ ਲੜਾਈ ਵਿਚ ਹਜ਼ਾਰਾਂ-ਲੱਖਾਂ ਨਹੀਂ ਬਲਕਿ ਪੰਜ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਅਤੇ ਕਰੋੜਾਂ ਜ਼ਖ਼ਮੀ ਹੋ ਗਏ ਸਨ। ਇਸ ਯੁੱਧ ਵਿਚ ਯੂਰਪ, ਏਸ਼ੀਆ ਅਤੇ ਅਫ਼ਰੀਕਾ ਵਰਗੇ ਤਿੰਨ ਵੱਡੇ ਮਹਾਦੀਪਾਂ ਨੇ ਹਿੱਸਾ ਲਿਆ ਸੀ ਅਤੇ ਇਹ ਸਮੁੰਦਰ ਤੋਂ ਲੈ ਕੇ ਧਰਤੀ ਅਤੇ ਆਸਮਾਨ ਵਿਚ ਲੜਿਆ ਗਿਆ। ਇਸ ਵਿਸ਼ਵ ਯੁੱਧ ਦੇ ਖ਼ਤਮ ਹੁੰਦੇ-ਹੁੰਦੇ ਚਾਰ ਸਾਲਾਂ ਦੇ ਵਕਫ਼ੇ ਵਿਚ ਚਾਰ ਵੱਡੇ ਸਾਮਰਾਜ ਰੂਸ, ਜਰਮਨੀ, ਆਸਟਰੀਆ, ਹੰਗਰੀ ਅਤੇ ਉਸਮਾਨੀਆ ਤਹਿਸ ਨਹਿਸ ਹੋ ਗਏ।

World War IWorld War I

ਯੂਰਪ ਦੀਆਂ ਹੱਦਾਂ ਨਵੇਂ ਸਿਰੇ ਤੋਂ ਤੈਅ ਕੀਤੀਆਂ ਗਈਆਂ ਅਤੇ ਅੰਤ ਵਿਚ ਅਮਰੀਕਾ ਦੁਨੀਆਂ ਦੀ ਮਹਾਂਸ਼ਕਤੀ ਬਣ ਕੇ ਉਭਰਿਆ। ਇਸ ਯੁੱਧ ਵਿਚ ਭਾਰਤ ਨੇ ਵੀ ਹਿੱਸਾ ਲਿਆ ਸੀ। ਇਸ ਯੁੱਧ ਵਿਚ ਭਾਰਤੀ ਜਵਾਨ ਫਰਾਂਸ ਅਤੇ ਬੈਲਜ਼ੀਅਮ, ਐਡੀਨ, ਅਰਬ, ਪੂਰਬੀ ਅਫਰੀਕਾ, ਗਾਲੀਪੋਲੀ, ਮਿਸਰ, ਮੇਸੋਪੋਟਾਮੀਆ, ਫਿਲਸਤੀਨ, ਪਰਸੀਆ ਅਤੇ ਸਲੋਵਾਨੀਆ ਸਮੇਤ ਪੂਰੇ ਵਿਸ਼ਵ ਵਿਚ ਵੱਖ-ਵੱਖ ਲੜਾਈ ਦੇ ਮੈਦਾਨਾਂ ਵਿਚ ਪੂਰੀ ਬਹਾਦਰੀ ਨਾਲ ਲੜੇ ਸਨ।

ਗੜ੍ਹਵਾਲ ਰਾਈਫ਼ਲਜ਼ ਰੈਜੀਮੈਂਟ ਦੇ ਦੋ ਸਿਪਾਹੀਆਂ ਨੂੰ ਸੰਯੁਕਤ ਰਾਜ ਦਾ ਸਰਵਉਚ ਮੈਡਲ ਵਿਕਟੋਰੀਆ ਕ੍ਰਾਸ ਵੀ ਮਿਲਿਆ ਸੀ। ਹਾਲਾਂਕਿ ਯੁੱਧ ਦੇ ਸ਼ੁਰੂਆਤੀ ਦੌਰ ਵਿਚ ਜਰਮਨੀ ਨਹੀਂ ਚਾਹੁੰਦਾ ਸੀ ਕਿ ਭਾਰਤ ਇਸ ਯੁੱਧ ਵਿਚ ਸ਼ਾਮਲ ਹੋਵੇ। ਇਸ ਦੀ ਬਜਾਏ ਉਹ ਭਾਰਤ ਨੂੰ ਬ੍ਰਿਟੇਨ ਵਿਰੁਧ ਉਕਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੇ ਉਲਟ ਕਾਂਗਰਸ ਇਸ ਲੜਾਈ ਵਿਚ ਸ਼ਾਮਲ ਹੋਣ ਨੂੰ ਲੈ ਕੇ ਬ੍ਰਿਟੇਨ ਨੂੰ ਸਮਰਥਨ ਦੇ ਰਹੀ ਸੀ। ਇਸ ਲੜਾਈ ਵਿਚ ਕੁੱਲ 8 ਲੱਖ ਭਾਰਤੀ ਫ਼ੌਜੀਆਂ ਨੇ ਹਿੱਸਾ ਲਿਆ।

World War IWorld War I

ਜਿਸ ਵਿਚ ਕਰੀਬ 47746 ਫ਼ੌਜੀ ਸ਼ਹੀਦ ਹੋ ਗਏ ਸਨ ਅਤੇ 65 ਹਜ਼ਾਰ ਜ਼ਖ਼ਮੀ ਹੋ ਗਏ ਸਨ। ਇਸ ਯੁੱਧ ਨੇ ਭਾਰਤ ਦੀ ਅਰਥਵਿਵਸਥਾ ਦਾ ਲੱਕ ਤੋੜ ਕੇ ਰੱਖ ਦਿਤਾ ਸੀ। ਦਰਅਸਲ ਇਸ ਯੁੱਧ ਦੀ ਸ਼ੁਰੂਆਤ 28 ਜੂਨ 1914 ਨੂੰ ਸੇਰਾਜੇਵੋ ਵਿਚ ਆਸਟਰੀਆ ਸਾਮਰਾਜ ਦੇ ਉਤਰਾਧਿਕਾਰੀ ਆਰਚਡਯੁਕ ਫਰਡੀਨੇਂਡ ਅਤੇ ਉਨ੍ਹਾਂ ਦੀ ਪਤਨੀ ਦੇ ਕਤਲ ਨਾਲ ਹੋਈ ਸੀ ਕਿਉਂਕਿ ਇਸ ਤੋਂ ਬਾਅਦ ਆਸਟਰੀਆ ਨੇ ਸਰਬੀਆ ਦੇ ਵਿਰੁਧ ਯੁੱਧ ਦਾ ਐਲਾਨ ਕਰ ਦਿਤਾ ਸੀ।

ਜਿਸ ਵਿਚ ਉਸ ਦੀ ਮਦਦ ਰੂਸ, ਫਰਾਂਸ, ਜਰਮਨੀ ਅਤੇ ਬ੍ਰਿਟੇਨ ਨੇ ਕੀਤੀ। ਜਰਮਨੀ ਨੇ ਫਰਾਂਸ ਵੱਲ ਵਧਣ ਤੋਂ ਪਹਿਲਾਂ ਪੂਰਬੀ ਬੈਲਜ਼ੀਅਮ ਅਤੇ ਲਕਸ਼ਮਬਰਗ 'ਤੇ ਹਮਲਾ ਬੋਲ ਦਿਤਾ, ਜਿਸ ਤੋਂ ਬਾਅਦ ਬ੍ਰਿਟੇਨ ਨੇ ਜਰਮਨੀ ਵਿਰੁਧ ਲੜਾਈ ਦਾ ਐਲਾਨ ਕਰ ਦਿਤਾ ਸੀ। ਅਗੱਸਤ 1917 ਦੇ ਅੱਧ ਤਕ ਇਸ ਯੁੱਧ ਵਿਚ ਕਈ ਦੇਸ਼ ਕੁੱਦ ਚੁੱਕੇ ਸਨ। 1917 ਤੋਂ ਬਾਅਦ ਅਮਰੀਕਾ ਮਿੱਤਰ ਦੇਸ਼ਾਂ ਵਲੋਂ ਇਸ ਯੁੱਧ ਵਿਚ ਸ਼ਾਮਲ ਹੋ ਗਿਆ ਸੀ।

World War IWorld War I

ਦਰਅਸਲ ਅਮਰੀਕਾ ਦੇ ਸ਼ਾਮਲ ਹੋਣ ਦਾ ਕਾਰਨ ਜਰਮਨੀ ਵਲੋਂ ਇੰਗਲੈਂਡ ਦੇ ਜਹਾਜ਼ ਨੂੰ ਡੁਬੋ ਦੇਣਾ ਸੀ। ਜਿਸ ਵਿਚ ਕੁੱਝ ਅਮਰੀਕੀ ਸਵਾਰ ਸਨ। ਇਸ ਘਟਨਾ ਤੋਂ ਭੜਕੇ ਅਮਰੀਕਾ ਨੇ ਯੁੱਧ ਵਿਚ ਸ਼ਾਮਲ ਹੋ ਕੇ ਬ੍ਰਿਟੇਨ ਦਾ ਸਾਥ ਦੇਣ ਦਾ ਐਲਾਨ ਕਰ ਦਿਤਾ ਸੀ। 1918 ਵਿਚ ਬ੍ਰਿਟੇਨ, ਫਰਾਂਸ ਅਤੇ ਅਮਰੀਕਾ ਨੇ ਮਿਲ ਕੇ ਜਰਮਨੀ ਸਮੇਤ ਕਈ ਦੇਸ਼ਾਂ ਨੂੰ ਹਰਾ ਦਿਤਾ।

ਆਖ਼ਰਕਾਰ 11 ਨਵੰਬਰ 1918 ਨੂੰ ਜਰਮਨੀ ਅਤੇ ਆਸਟਰੀਆ ਦੀ ਪ੍ਰਾਰਥਨਾ ਮੌਕੇ ਯੁੱਧ ਦੀ ਸਮਾਪਤੀ ਦਾ ਐਲਾਨ ਕਰ ਦਿਤਾ ਗਿਆ ਪਰ ਅਫਸੋਸ ਕਿ ਉਦੋਂ ਤਕ ਕਰੋੜਾਂ ਲੋਕ ਇਸ ਵਿਨਾਸ਼ਕਾਰੀ ਮਹਾਂਯੁੱਧ ਵਿਚ ਆਪਣੀਆਂ ਜਾਨਾਂ ਗਵਾ ਚੁੱਕੇ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement