
ਲਗਪਗ 20 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ‘ਚ....
ਅੰਮ੍ਰਿਤਸਰ (ਪੀਟੀਆਈ) : ਲਗਪਗ 20 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ‘ਚ ਕਮੇਟੀ ਮੈਂਬਰਾਂ ਨੂੰ ਇਕ-ਜੁਟ ਕਰਨ ‘ਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੇ ਸੀਨੀਅਰ ਮੈਂਬਰ ਸਾਂਸਦ ਸੁਖਦੇਪ ਸਿੰਖ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੁਆਰਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਸ਼ੁਰੂ ਕੀਤੀ ਗਈ ਬਗਾਵਤ ਦਾ ਅਸਰ 13 ਨਵੰਬਰ ਨੂੰ ਕਮੇਟੀ ਪ੍ਰਧਾਨ ਦੀ ਚੋਣ ਉਤੇ ਪੈ ਸਕਦਾ ਹੈ। ਅਕਾਲੀ ਦਲ ਨੂੰ ਕਮੇਟੀ ਮੈਂਬਰਾਂ ਦੇ ਜਨਰਲ ਹਾਊਸ ਦੀ ਮੀਟਿੰਗ ‘ਚ ਵਿਦਰੋਹ ਕਰਨ ਦਾ ਡਰ ਹੈ।
Sukhbir Singh Badal
ਅਕਾਲੀ ਦਲ ਦੇ ਕੋਲ 170 ਮੈਂਬਰਾਂ ਦੀ ਇਸ ਸਧਾਰਨ ਸਭਾ ਵਿਚ 145 ਮੈਂਬਰ ਦੇ ਨਾਲ ਲਗਪਗ 15 ਮੈਂਬਰ ਦਾ ਵੀ ਸਮਰਥਨ ਹੈ। ਪਿਛੇਲ ਇਕ ਸਾਲ ਤੋਂ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਅਕਾਲੀ ਦਲ ਵਿਚ ਜਿਹੜਾ ਵਿਰੋਧ ਪੈਦਾ ਹੋਇਆ ਹੈ। ਉਸ ਨਾਲ ਇਸ ਵਾਰ ਕੁਝ ਨਵੇਂ ਸਮੀਕਰਨ ਬਣ ਸਕਦੇ ਹਨ। ਅਕਾਲੀ ਦਲ ਵਿਚ ਹੋਈ ਬਗਾਵਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲਈ ਸ਼੍ਰੋਮਣੀ ਕਮੇਟੀ ਦੀ ਚੋਣ ਜਿੱਤਣਾ ਇਕ ਪਰੀਖਿਆ ਹੈ। ਸ਼੍ਰੋਮਣੀ ਕਮੇਟੀ ਦੇ ਕਈ ਬਾਦਲ ਸਮਰਥਕ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਵਿਰੁੱਥ ਬਗਾਵਤ ਦਾ ਝੰਡਾ ਚੁੱਕੇ ਹੋਏ ਹਨ।
Sukhbir Badal
ਕਮੇਟੀ ਦੇ ਸਾਬਕਾ ਸੈਕਟਰੀ ਸੁਖਦੇਵ ਸਿੰਘ ਭੋਰ ਇਸ ਕਮੇਟੀ ਮੈਂਬਰ ਦੇ ਸੰਪਰਕ ‘ਚ ਹੈ। ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਵੀ ਬੇਅਦਬੀ ਦੇ ਮੁੱਦੇ ‘ਤੇ ਸੁਖਬੀਰ ਸਿੰਘ ਬਾਦਲ ਦੀ ਕਾਰਜ ਪ੍ਰਣਾਲੀ ਨੂੰ ਕਟਘਰੇ ਵਿਚ ਖੜਾ ਕਰ ਚੁੱਕੀ ਹੈ। ਅਕਾਲੀ ਦਲ ਦੇ ਸੀਨੀਅਰ ਮੈਂਬਰ ਡਾ ਰਤਨ ਸਿੰਘ ਅਜਨਾਲਾ ਵੀ ਬਾਦਲ ਨੂੰ ਕਮੇਟੀ ਚੋਣਾਂ ਵਿਚ ਘੇਰਨ ਦੀ ਰਣਨੀਤੀ ਬਣਾ ਰਹੇ ਹਨ। ਸਾਰੇ ਬਾਗੀ ਨੇਤਾ ਕਮੇਟੀ ਚੋਣ ਉਤੇ ਇਕ ਦੂਜੇ ਨਾਲ ਸੰਪਰਕ ਵਿਚ ਹਨ। ਐਤਵਾਰ ਨੂੰ ਸਾਰੇ ਬਾਗੀ ਨੇਤਾਵਾਂ ਦੀ ਮੀਟਿੰਗ ਹੋਣ ਦੀ ਸੰਵਾਭਨਾ ਹੈ।
Sukhbir Singh Badal
ਇਸ ਮੀਟਿੰਗ ਵਿਚ ਬਾਗੀ ਅਕਾਲੀ ਨੇਤਾ ਕਮੇਟੀ ਮੈਂਬਰਾਂ ਤੋਂ ਅਪਣੀ ਆਤਮਾ ਦੀ ਆਵਾਜ ਉਤੇ ਵੋਟ ਦੇਣ ਦੀ ਅਪੀਲ ਕਰ ਸਕਦੇ ਹਨ। ਇਸ ਵਿਚ ਸੁਖਬੀਰ ਸਿੰਘ ਬਾਦਲ ਨੇ ਕਮੇਟੀ ਮੈਂਬਰਾਂ ਦੇ ਨਾਲ 12 ਨਵੰਬਰ ਸ਼ਾਮ ਨੂੰ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਚ ਇਕ ਮੀਟਿੰਗ ਰੱਖੀ ਸੀ। ਪਰੰਪਰਾ ਦੇ ਮੁਤਾਬਿਕ ਇਹ ਮੈਂਬਰ ਸੁਖਬੀਰ ਸਿੰਘ ਨੂੰ ਪ੍ਰਧਾਨ ਸੁਣਨ ਦੇ ਸਾਰੇ ਅਧਿਕਾਰ ਦੇ ਦਿਤੇ ਹਨ। ਇਸ ਉਤੇ ਸੁਖਬੀਰ ਸਿੰਘ ਦੀ ਪਕੜ ਦਾ ਪਤਾ ਚੱਲੇਗਾ। ਸੁਖਬੀਰ ਸਿੰਘ ਨੇ ਪ੍ਰਧਾਨ ਦੀ ਚੋਣ ਮੁੱਦੇ ‘ਤੇ ਬੀਬੀ ਜਗੀਰ ਕੌਰ ਸਮੇਤ ਕਈ ਸੀਨੀਅਰ ਮੈਂਬਰਾਂ ਦੇ ਨਾਲ ਗੱਲ-ਬਾਤ ਕੀਤੀ ਹੈ।