
ਕੇਂਦਰੀ ਖੇਤੀ ਕਾਨੂੰਨਾਂ ਕਾਰਨ ਬਰੋਦਾ ਵਿਚ ਹਾਰੀ ਭਾਜਪਾ?
ਚੰਡੀਗੜ੍ਹ, 10 ਨਵੰਬਰ (ਗੁਰਉਪਦੇਸ਼ ਭੁੱਲਰ): ਬਿਹਾਰ ਵਿਧਾਨ ਸਭਾ ਦੀਆਂ ਆਮ ਚੋਣਾਂ ਤੇ ਹੋਰ ਕਈ ਰਾਜਾਂ ਦੀਆਂ ਉਪ ਚੋਣਾਂ ਦੇ ਨਤੀਜਿਆਂ ਵਿਚ ਜਿਥੇ ਭਾਜਪਾ ਚੰਗੀ ਗਿਣਤੀ ਵਿਚ ਸੀਟਾਂ ਜਿੱਤੀ ਉਥੇ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿਚ ਭਾਜਪਾ ਦੀ ਅਪਣੀ ਸਰਕਾਰ ਹੋਣ ਦੇ ਬਾਵਜੂਦ ਇਕੱਲੀ ਬਰੋਦਾ ਦੀ ਵਿਧਾਨ ਸਭਾ ਸੀਟ ਹੀ ਉਪ ਚੋਣ ਵਿਚ ਬੁਰੀ ਤਰ੍ਹਾਂ ਹਾਰ ਜਾਣ ਕਾਰਨ ਸਿਆਸੀ ਹਲਕਿਆਂ ਵਿਚ ਕਈ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਜਿਥੇ ਇਸ ਸੀਟ 'ਤੇ ਭਾਜਪਾ ਦੀ ਹਾਰ ਦਾ ਇਕ ਕਾਰਨ ਮਨੋਹਰ ਲਾਲ ਖੱਟਰ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਦਾ ਨਿਰਾਸ਼ ਹੋਣਾ ਦਸਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਸਿਆਸੀ ਵਿਸ਼ਲੇਸ਼ਕਾਂ ਦਾ ਵਿਚਾਰ ਹੈ ਕਿ ਅਸਲ ਵਿਚ ਹਰਿਆਣਾ ਵਿਚ ਭਾਜਪਾ ਦੀ ਹਾਰ ਕੇਂਦਰੀ ਖੇਤੀ ਕਾਨੂੰਨਾਂ ਕਾਰਨ ਹੋਈ ਹੈ।