
ਕਿਸਾਨ ਆਗੂਆਂ ਨੇ ਦਾ ਕਹਿਣਾ ਹੈ ਕਿ ਬੀਐਸਐਫ ਸਰਹੱਦ ਪਾਰ ਖੇਤੀਬਾੜੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਅਕਸਰ ਹੀ ਪ੍ਰੇਸ਼ਾਨ ਕਰਦੀ ਹੈ।
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਅੰਮ੍ਰਤਰਸ ਵਿਖੇ ਵੱਡੀ ਗਿਣਤੀ ’ਚ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਅਟਾਰੀ ਵਾਹਗਾ ਰੋਡ ਦੇ ਉੱਤੇ ਬੀਐਸਐਫ ਹੈੱਡਕੁਆਰਟਰ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਬੀਐਸਐਫ ਦਾ ਦਾਇਰਾ ਵਧਾਉਣ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਦਾ ਕਹਿਣਾ ਹੈ ਕਿ ਬੀਐਸਐਫ ਸਰਹੱਦ ਪਾਰ ਖੇਤੀਬਾੜੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਅਕਸਰ ਹੀ ਪ੍ਰੇਸ਼ਾਨ ਕਰਦੀ ਹੈ।
Farmers protest outside BSF headquarters
ਹੋਰ ਪੜ੍ਹੋ: ਪੰਜਾਬ ਦੀ ਸਿਆਸੀ ਜਮਾਤ ਨੂੰ ਇਕਜੁੱਟ ਦੇਖ ਕੇ ਹੋਈ ਖੁਸ਼ੀ - ਰਵਨੀਤ ਬਿੱਟੂ
ਉਹਨਾਂ ਕਿਹਾ ਕਿ ਸਰਹੱਦ ਪਾਰ ਖੇਤੀ ਕਰਨ ਵੇਲੇ ਜਿਹੜੀ ਰੋਟੀ ਕਿਸਾਨ ਨਾਲ ਲੈ ਕੇ ਜਾਂਦੇ ਹਨ ਬੀਐਸਐਫ ਵੱਲੋਂ ਚੈਕਿੰਗ ਦੇ ਨਾਂ ਤੇ ਉਸ ਰੋਟੀ ਸਬਜ਼ੀ ਦੀ ਬੇਅਦਬੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਤਾਰਾਂ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀ ਖੇਤੀ ਦਾ ਸਮਾਂ ਵੀ ਵਧਾਇਆ ਜਾਵੇ ਤਾਂ ਜੋ ਉਹ ਚੰਗੀ ਤਰ੍ਹਾਂ ਆਪਣੀ ਫਸਲ ਦੀ ਦੇਖਭਾਲ ਕਰ ਸਕਣ।
Farmers protest outside BSF headquarters
ਹੋਰ ਪੜ੍ਹੋ: ਪੰਜਾਬ 'ਚ ਝੋਨੇ ਦੀ ਆਮਦ ਦਾ ਅੰਕੜਾ 185 ਲੱਖ ਮੀਟਰਕ ਟਨ ਤੋਂ ਪਾਰ, ਸੰਗਰੂਰ ਪਹਿਲੇ ਸਥਾਨ 'ਤੇ
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ ਵਧਾ ਕੇ 15 ਕਿਲੋਮੀਟਰ ਤੋਂ 50 ਕਿਲੋਮੀਟਰ ਕਰ ਦਿੱਤਾ ਗਿਆ ਹੈ ਜੋ ਕਿ ਗਲਤ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਬੀਐਸਐਫ ਦਾ ਦਾਇਰਾ ਵਧਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਮੋਰਚਾ ਛੱਡ ਕੇ ਵਾਪਸ ਆਪੋ ਆਪਣੇ ਪਿੰਡਾਂ ਨੂੰ ਆ ਜਾਣ।
Farmers protest outside BSF headquarters
ਹੋਰ ਪੜ੍ਹੋ: ED ਨੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਕੀਤਾ ਗ੍ਰਿਫ਼ਤਾਰ, ਚੰਡੀਗੜ੍ਹ 'ਚ ਹੋਈ ਗ੍ਰਿਫ਼ਤਾਰੀ
ਉਹਨਾਂ ਕਿਹਾ ਕਿ ਪੰਜਾਬ ਨੂੰ ਕੋਈ ਖਤਰਾ ਨਹੀਂ ਹੈ। ਇਸ ਮੌਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਕਿਸਾਨਾਂ ਦੇ ਕੋਲੋਂ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਕਿਹਾ ਉਹ ਪੰਜਾਬ ਸਰਕਾਰ ਤੱਕ ਕਿਸਾਨਾਂ ਦੀ ਮੰਗ ਜ਼ਰੂਰ ਪਹੁੰਚਾਉਣਗੇ। ਇਸ ਮੌਕੇ ਕਿਸਾਨਾਂ ਨੇ ਬੀਐਸਐਫ ਦੇ ਉੱਚ ਅਧਿਕਾਰੀ ਨੂੰ ਵੀ ਮੰਗ ਪੱਤਰ ਸੌਂਪਿਆ।