
ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਧਾਨ ਸਭਾ 'ਚ ਪੰਜਾਬ ਦੇ ਸਿਆਸਤਦਾਨਾਂ ਦੀ ਏਕਤਾ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
ਚੰਡੀਗੜ੍ਹ: ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਵਿਧਾਨ ਸਭਾ 'ਚ ਪੰਜਾਬ ਦੇ ਸਿਆਸਤਦਾਨਾਂ ਦੀ ਏਕਤਾ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਸਕਾਰਾਤਮਕ ਨਜ਼ਰ ਆਏ। ਰਵਨੀਤ ਬਿੱਟੂ ਨੇ ਕਿਹਾ ਕਿ ਇਹੀ ਮੌਕਾ ਹੈ, ਪੰਜਾਬ ਵਿਧਾਨ ਸਭਾ ਵਿਚ ਡਰੱਗ ਜਾਂਚ ਦੀ ਸਮੱਗਰੀ ਸਾਂਝੀ ਕੀਤੀ ਜਾਵੇ।
Ravneet bittu
ਹੋਰ ਪੜ੍ਹੋ: ਚਿੱਟਾ ਵੇਚਣ ਵਾਲੇ ਤਸਕਰਾਂ ਦੇ 'ਪ੍ਰਧਾਨ' ਨੂੰ ਕਟਹਿਰੇ 'ਚ ਖੜ੍ਹਾ ਕਰਕੇ ਸਜ਼ਾ ਦਿਓ : ਬੈਂਸ
ਉਹਨਾਂ ਲਿਖਿਆ, "ਅੱਜ ਪੰਜਾਬ ਦੀ ਸਿਆਸੀ ਜਮਾਤ ਨੂੰ ਇਕਜੁੱਟ ਦੇਖ ਕੇ ਖੁਸ਼ੀ ਹੋਈ। ਇਹ ਢੁਕਵਾਂ ਪਲ ਹੈ, ਕਿਉਂਕਿ ਵਿਧਾਨ ਸਭਾ ਸੈਸ਼ਨ ਵਿਚ ਸਿੱਧੂ ਸਾਬ੍ਹ ਕੋਲ ਸਰਕਾਰ ਹੈ। ਡਰੱਗ ਜਾਂਚ ਦੀ ਸਮੱਗਰੀ ਸਾਂਝੀ ਕਰੋ ਕਿਉਂਕਿ ਅਦਾਲਤ ਨੇ ਸਰਕਾਰ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਹੈ। ਸੰਯੁਕਤ ਮੋਰਚਾ, ਸੰਯੁਕਤ ਕਾਰਵਾਈਆਂ"।
Tweet
ਹੋਰ ਪੜ੍ਹੋ:ਵਿਧਾਨ ਸਭਾ ਇਜਲਾਸ : ਡੀ.ਏ.ਪੀ. ਖਾਦ ਦੇ ਮੁੱਦੇ ’ਤੇ ‘ਆਪ’ ਵਿਧਾਇਕਾਂ ਨੇ ਕੀਤਾ ਰੋਸ ਮਾਰਚ
ਦੱਸ ਦਈਏ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰ ਬਿੱਟੂ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਲਗਾਤਾਰ ਸਵਾਲ ਚੁੱਕ ਰਹੇ ਸਨ। ਬੀਤੇ ਦਿਨ ਵੀ ਰਵਨੀਤ ਬਿੱਟੂ ਨੇ ਸਵਾਲ ਕਰਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਵਿਚਾਲੇ ਸਭ ਠੀਕ ਹੈ ਪਰ ਸਵਾਲ ਬਾਕੀ ਹਨ, ਕੀ ਹੁਣ ਡਰੱਗ ਰਿਪੋਰਟ ਜਨਤਕ ਕੀਤੀ ਜਾਵੇਗੀ? ਕੀ ਏਜੀ ਨੂੰ ਬਦਲਣ ਨਾਲ ਬਰਗਾੜੀ ਲਈ ਇਨਸਾਫ ਯਕੀਨੀ ਹੋਵੇਗਾ?