ਮੇਘਾਲਿਆ ਦੇ ਗਵਰਨਰ ਦੀ ਕਿਸਾਨਾਂ ਦੇ ਹੱਕ 'ਚ ਸਪੱਸ਼ਟ ਬਿਆਨੀ ਪਰ ਸਿੱਖ ਕਿਰਦਾਰ ਬਾਰੇ ...
Published : Nov 10, 2021, 7:44 am IST
Updated : Nov 10, 2021, 8:57 am IST
SHARE ARTICLE
Satyapal Malik
Satyapal Malik

ਸਿੱਖਾਂ ਨੇ ਜਨਰਲ ਡਾਇਰ ਨੂੰ ਮਾਰਨ ਵੇਲੇ ਨਿਰਦੋਸ਼ਿਆਂ ਦਾ ਕਤਲੇਆਮ ਕਰਨ ਵਾਲੇ ਵਿਰੁਧ ਹਥਿਆਰ ਚੁਕਿਆ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸੀਸ ਦੇਣ ਵੇਲੇ ਹਿੰਦੂਆਂ ਦੀ ਮਦਦ ਲਈ..

ਸੋ ਗਵਰਨਰ ਸਾਹਿਬ ਸਿੱਖਾਂ ਦੇ ਹੱਕ ਵਿਚ ਗੱਲ ਤਾਂ ਠੀਕ ਇਰਾਦੇ ਨਾਲ ਕਰ ਰਹੇ ਸਨ ਪਰ ਅਫ਼ਸੋਸ, ਉਹ ਸਿੱਖ ਕਿਰਦਾਰ ਦੀ ਅਸਲ ਡੂੰਘਾਈ ਤਕ ਜਾਏ ਬਿਨਾਂ ਹੀ ਸਿੱਖਾਂ ਦੇ ਹੱਕ ਵਿਚ ਤਾਂ ਬੋਲ ਰਹੇ ਸਨ ਜੋ ਅਸਲ ਵਿਚ ਸਿੱਖਾਂ ਬਾਰੇ ਹੋਰ ਗ਼ਲਤਫ਼ਹਿਮੀਆਂ ਪੈਦਾ ਕਰਨ ਦਾ ਕਾਰਨ ਵੀ ਬਣ ਰਹੇ ਸਨ। ਸਿੱਖਾਂ ਨੇ ਜਨਰਲ ਡਾਇਰ ਨੂੰ ਮਾਰਨ ਵੇਲੇ ਨਿਰਦੋਸ਼ਿਆਂ ਦਾ ਕਤਲੇਆਮ ਕਰਨ ਵਾਲੇ ਵਿਰੁਧ ਹਥਿਆਰ ਚੁਕਿਆ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸੀਸ ਦੇਣ ਵੇਲੇ ਹਿੰਦੂਆਂ ਦੀ ਮਦਦ ਲਈ ਸੀਸ ਦਿਤਾ। ਇਹ ਬਦਲਾਖ਼ੋਰੀ ਦੀਆਂ ਕਾਰਵਾਈਆਂ ਨਹੀਂ ਸਨ, ਦੂਜਿਆਂ ਲਈ ਕੁਰਬਾਨ ਹੋਣ ਦੀਆਂ ਗਾਥਾਵਾਂ ਸਨ। 

ਭਾਜਪਾ ਦੇ ਮੇਘਾਲਿਆ ਦੇ ਗਵਰਨਰ ਸਤਪਾਲ ਮਲਿਕ ਅਪਣੀ ਆਜ਼ਾਦ ਸੋਚਣੀ ਤੇ ਸਪੱਸ਼ਟ ਬਿਆਨੀ ਵਾਸਤੇ ਹਰ ਥਾਂ ਜਾਣੇ ਜਾਂਦੇ ਹਨ। ਉਤਰ ਪ੍ਰਦੇਸ਼ ਦੇ ਇਹ ਸਿਆਸਤਦਾਨ ਜਨਤਾ ਦਲ ਤੇ ਕਾਂਗਰਸ ਵਿਚੋਂ ਹੋ ਕੇ ਭਾਜਪਾ ਵਿਚ ਆਏ ਹਨ ਅਤੇ ਤਿੰਨ ਸੂਬਿਆਂ ਦੇ ਗਵਰਨਰ ਰਹਿ ਚੁੱਕੇ ਹਨ। ਸਹੀ ਗੱਲ ਆਖਣ ਲਗਿਆਂ ਉਨ੍ਹਾਂ ਸਦਾ ਸੱਚ ਦਾ ਸਾਥ ਦਿਤਾ ਭਾਵੇਂ ਅਜਿਹਾ ਕਰਦਿਆਂ ਉਨ੍ਹਾਂ ਨੂੰ ਕਈ ਵਾਰ ਭਾਜਪਾ ਦੇ ਭਾਈਵਾਲਾਂ ਦੀਆਂ ਕੌੜੀਆਂ ਕੁਸੈਲੀਆਂ ਵੀ ਸੁਣਨੀਆਂ ਪਈਆਂ। ਪਰ ਇਸ ਵਾਰ ਉਨ੍ਹਾਂ ਅਪਣਾ ਅਹੁਦਾ ਵੀ ਦਾਅ ਤੇ ਲਗਾਉਂਦਿਆਂ ਪ੍ਰਧਾਨ ਮੰਤਰੀ ਤੇ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਅਪਣੀ ਆਵਾਜ਼ ਬੁਲੰਦ ਕੀਤੀ ਹੈ।

ਉਨ੍ਹਾਂ ਇਥੋਂ ਤਕ ਵੀ ਕਹਿ ਦਿਤਾ ਕਿ ਦਿੱਲੀ ਵਿਚ ਤਾਂ ਆਗੂ ਕਿਸੇ ਦੇ ਕੁੱਤੇ ਦੇ ਮਰਨ ਤੇ ਵੀ ਸੋਗ ਸੰਦੇਸ਼ ਭੇਜ ਦਿੰਦੇ ਹਨ ਪਰ ਉਨ੍ਹਾਂ ਨੇ 600 ਕਿਸਾਨਾਂ ਦੀ ਮੌਤ ਤੇ ਵੀ ਦੁਖ ਕਿਉਂ ਨਹੀਂ ਪ੍ਰਗਟ ਕੀਤਾ? ਉਨ੍ਹਾਂ ਇਹ ਵੀ ਕਹਿ ਦਿਤਾ ਕਿ ਜਿਨ੍ਹਾਂ ਹਾਲਾਤ ਵਿਚ ਕਿਸਾਨ ਅੱਜ ਅਪਣਾ ਗੁਜ਼ਾਰਾ ਕਰ ਰਿਹਾ ਹੈ, ਉਨ੍ਹਾਂ ਵਿਚ ਸਰਕਾਰ ਵਲੋਂ ਐਮ.ਐਸ.ਪੀ.ਦੇਣੀ ਲਾਜ਼ਮੀ ਬਣ ਗਈ ਹੈ। ਨਾਲ-ਨਾਲ ਉਨ੍ਹਾਂ ਅਪਣੇ ਵਲੋਂ ਚਾਹੇ ਬੜੀ ਸੱਚੀ ਸੋਚ ਨਾਲ ਇਹ ਗੱਲ ਆਖੀ ਪਰ ਉਹ ਕਿਤੇ ਨਾ ਕਿਤੇ ਭੁਲੇਖਾ ਵੀ ਖਾ ਗਏ ਹਨ।

Farmers ProtestFarmers Protest

ਉਨ੍ਹਾਂ ਕਿਸਾਨ ਸੰਘਰਸ਼ ਨੂੰ ਸਿਰਫ਼ ਸਿੱਖ ਕੌਮ ਨਾਲ ਜੋੜ ਦਿਤਾ ਤੇ ਸਰਕਾਰ ਨੂੰ ਨਸੀਹਤ ਦਿਤੀ ਕਿ ਸਿੱਖਾਂ ਨੂੰ ਖ਼ਾਲੀ ਹੱਥ ਵਾਪਸ ਨਾ ਜਾਣ ਦੇਵੋ ਨਹੀਂ ਤਾਂ ਇਹ ਬਖ਼ਸ਼ਣਗੇ ਨਹੀਂ। ਉਦਾਹਰਣ ਵਜੋਂ ਉਨ੍ਹਾਂ ਨੇ ਇੰਦਰਾ ਗਾਂਧੀ ਦੇ ਕਤਲ ਤੇ ਜਨਰਲ ਡਾਇਰ ਦੇ ਕਤਲ ਦੀਆਂ ਮਿਸਾਲਾਂ ਦਿਤੀਆਂ। ਉਨ੍ਹਾਂ ਸਿੱਖਾਂ ਦਾ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਚੜ੍ਹਾਉਣ ਦਾ ਹੱਕ ਜਤਾਇਆ ਕਿਉਂਕਿ ਵਾਰ ਵਾਰ ਲਾਲ ਕਿਲ੍ਹੇ ਤੇ ਸਿੱਖਾਂ ਨੇ ਹੀ ਫ਼ਤਿਹ ਦਿਵਾਈ ਤੇ ਗੁਰੂ ਤੇਗ਼ ਬਹਾਦਰ ਦੀ ਕੁਰਬਾਨੀ ਸਿੱਖਾਂ ਦੇ ਕਿਲ੍ਹੇ ਉਤੇ ਬਣਦੇ ਹੱਕ ਦਾ ਸਬੂਤ ਹੈੇ।

ਗਵਰਨਰ ਸਾਹਿਬ ਇਨ੍ਹਾਂ ਸਾਰੀਆਂ ਦਲੀਲਾਂ ਰਾਹੀਂ ਕਿਸਾਨੀ ਸੰਘਰਸ਼ ਦੀ ਮਦਦ ਤੇ ਆ ਰਹੇ ਸਨ ਪਰ ਇਸ ਸੰਘਰਸ਼ ਨੂੰ ਸਿਰਫ਼ ਸਿੱਖਾਂ ਨਾਲ ਜੋੜਨਾ ਗ਼ਲਤ ਹੋਵੇਗਾ ਤੇ ਸਿੱਖਾਂ ਦੇ ਕਿਰਦਾਰ ਨੂੰ ਬਦਲਾਖ਼ੋਰੀ ਵਾਲਾ ਸੁਭਾਅ ਆਖਣਾ ਵੀ ਠੀਕ ਨਹੀਂ। ਇੰਦਰਾ ਗਾਂਧੀ, ਜਨਰਲ ਵੈਦਿਆ ਨੇ ਅਕਾਲ ਤਖ਼ਤ ’ਤੇ ਹਮਲਾ ਕੀਤਾ ਸੀ ਜਿਸ ਕਾਰਨ ਉਨ੍ਹਾਂ ਨੂੰ ਖ਼ਤਮ ਕੀਤਾ ਗਿਆ ਸੀ ਪਰ ਅੱਜ ਤਕ ਸਿੱਖ ਕੌਮ ਅਪਣੇ ਨਾਲ ਹੋਈਆਂ ਜ਼ਿਆਦਤੀਆਂ ਦੀ ਲੜਾਈ ਬੰਦੂਕ ਦੀ ਨੋਕ ਤੇ ਨਹੀਂ ਸਗੋਂ ਸਰਕਾਰਾਂ ਤੇ ਅਦਾਲਤਾਂ ਵਿਚ ਪੇਸ਼ ਹੋ ਕੇ ਲੜਦੀ ਆ ਰਹੀ ਹੈ। ਪੰਜਾਬ ਦੇ ਪਾਣੀ, ਰਾਜਧਾਨੀ ਦੀ ਲੜਾਈ, ਕੁੱਝ ਸਮੇਂ ਲਈ, ਕੇਂਦਰ ਦੀ ਗ਼ਲਤੀ ਕਾਰਨ, ਖਾੜਕੂਆਂ ਦੇ ਹੱਥ ਵਿਚ ਵੀ ਚਲੀ ਗਈ ਪਰ ਉਸ ਮਗਰੋਂ ਅੱਜ ਤਕ ਕੇਂਦਰ ਨੇ ਇਨਸਾਫ਼ ਦਾ ਕੋਈ ਵਰਕਾ ਹੀ ਨਹੀਂ ਖੋਲ੍ਹਿਆ।

Indra GandhiIndra Gandhi

ਸਿੱਖ ਕੌਮ ਅਪਣੇ ਵਾਸਤੇ ਘੱਟ ਅਤੇ ਦੁਨੀਆਂ ਵਾਸਤੇ ਜ਼ਿਆਦਾ ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਕੌਮ ਹੈ। ਜਨਰਲ ਡਾਇਰ ਸਿੱਖਾਂ ਦਾ ਨਹੀਂ, ਦੇਸ਼ ਦਾ ਦੋਸ਼ੀ ਸੀ। ਗੁਰੂ ਤੇਗ਼ ਬਹਾਦਰ, ਅਪਣੇ ਨਾਲ ਹੋਈ ਨਾ ਇਨਸਾਫ਼ੀ ਵਾਸਤੇ ਨਹੀਂ ਬਲਕਿ ਕਸ਼ਮੀਰੀ ਪੰਡਤਾਂ ਨਾਲ ਹੋਈ ਨਾ-ਇਨਸਾਫ਼ੀ ਵਾਸਤੇ ਲੜੇ ਸਨ। ਜਦ ਸਿੱਖਾਂ ਦਾ ਅਪਣਾ ਨੁਕਸਾਨ ਹੋਇਆ, ਦਿੱਲੀ ਸਿੱਖ ਕਤਲੇਆਮ ਵਿਚ ਸਿੱਖਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਅੱਜ ਵੀ ਅਦਾਲਤ ਉਤੇ ਹੀ ਨਜ਼ਰ ਟਿਕਾਈ ਬੈਠੇ ਹਨ। 

ਸੋ ਗਵਰਨਰ ਸਾਹਿਬ ਸਿੱਖਾਂ ਦੇ ਹੱਕ ਵਿਚ ਗੱਲ ਤਾਂ ਠੀਕ ਇਰਾਦੇ ਨਾਲ ਕਰ ਰਹੇ ਸਨ ਪਰ ਅਫ਼ਸੋਸ, ਉਹ ਸਿੱਖ ਕਿਰਦਾਰ ਦੀ ਅਸਲ ਡੂੰਘਾਈ ਤਕ ਜਾਏ ਬਿਨਾਂ ਹੀ ਸਿੱਖਾਂ ਦੇ ਹੱਕ ਵਿਚ ਤਾਂ ਬੋਲ ਰਹੇ ਸਨ ਜੋ ਅਸਲ ਵਿਚ ਸਿੱਖਾਂ ਬਾਰੇ ਹੋਰ ਗ਼ਲਤਫ਼ਹਿਮੀਆਂ ਪੈਦਾ ਕਰਨ ਦਾ ਕਾਰਨ ਵੀ ਬਣ ਰਹੇ ਸਨ। ਸਿੱਖਾਂ ਨੇ ਜਨਰਲ ਡਾਇਰ ਨੂੰ ਮਾਰਨ ਵੇਲੇ ਨਿਰਦੋਸ਼ਿਆਂ ਦਾ ਕਤਲੇਆਮ ਕਰਨ ਵਾਲੇ ਵਿਰੁਧ ਹਥਿਆਰ ਚੁਕਿਆ ਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਸੀਸ ਦੇਣ ਵੇਲੇ ਹਿੰਦੂਆਂ ਦੀ ਮਦਦ ਲਈ ਸੀਸ ਦਿਤਾ।

General Dyer General Dyer

ਇਹ ਬਦਲਾਖ਼ੋਰੀ ਦੀਆਂ ਕਾਰਵਾਈਆਂ ਨਹੀਂ ਸਨ, ਦੂਜਿਆਂ ਲਈ ਕੁਰਬਾਨ ਹੋਣ ਦੀਆਂ ਗਾਥਾਵਾਂ ਸਨ। ਕਿਸਾਨੀ ਸੰਘਰਸ਼ ਨੂੰ ਸਿੱਖਾਂ ਨਾਲ ਜੋੜਨ ਦੀ ਗ਼ਲਤੀ ਕਰ ਕੇ ਦੇਸ਼ ਭਰ ਦੇ ਦੁਖੀ ਕਿਸਾਨਾਂ ਨਾਲ ਗ਼ਲਤ ਕਰ ਰਹੇ ਹਨ। ਗਵਰਨਰ ਮਲਿਕ ਨੇ ਇਕ ਹੋਰ ਬੜੀ ਢੁਕਵੀਂ ਗੱਲ ਆਖੀ ਕਿ ਦੋ ਜਰਨੈਲਾਂ ਨੇ ਰੀਪੋਰਟ ਦਿਤੀ ਕਿ ਸੰਘਰਸ਼ ਦੇ ਚਲਣ ਨਾਲ ਸਰਹੱਦਾਂ ਤੇ ਬੈਠੇ ਕਿਸਾਨ ਅਤੇ ਫ਼ੌਜੀ ਪੁੱਤਾਂ ਦਾ ਮਨੋਬਲ ਡਿੱਗ ਰਿਹਾ ਹੈ ਤੇ ਇਸ ਸੱਚ ਬਾਰੇ ਦਸਦੇ ਹੋਏ ਸਰਕਾਰ ਨੂੰ ਜਲਦ ਅਪਣੀ ਜ਼ਿੱਦ ਛੱਡਣ ਵਾਸਤੇ ਆਖਿਆ।

ਗਵਰਨਰ ਮਲਿਕ ਦੇ ਕਿਰਦਾਰ ਨੂੰ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਦੇਸ਼ ਵਿਚ ਇਕ ਤਾਂ ਸਾਹਸੀ ਸਿਆਸਤਦਾਨ ਖੜਾ ਹੈ। ਇਨ੍ਹਾਂ ਨੂੰ ਵੇਖ ਕੇ ਅਪਣੇ ਪੰਜਾਬ ਨੂੰ ਵੇਖ ਕੇ ਤਕਲੀਫ਼ ਵੀ ਹੁੰਦੀ ਹੈ ਕਿਉਂਕਿ ਇਥੇ ਤਾਂ ਸਾਰੇ ਕਿਸਾਨੀ ਸੰਘਰਸ਼ ਨੂੰ ਅਪਣੀਆਂ ਨਿਜੀ ਗਰਜ਼ਾਂ ਪੂਰੀਆਂ ਕਰਨ ਵਾਸਤੇ ਮਿਲ ਗਿਆ ਇਕ ਮੌਕਾ ਹੀ ਸਮਝ ਰਹੇ ਹਨ।              

-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement