
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਚਿੱਟਾ ਵੇਚਣ ਵਾਲੇ ਤਸਕਰਾਂ ਦੇ ‘ਸਰਦਾਰ’ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।
ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਲਈ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਚਿੱਟਾ ਵੇਚਣ ਵਾਲੇ ਤਸਕਰਾਂ ਦੇ ‘ਸਰਦਾਰ’ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕਈ ਰਿਆਇਤਾਂ ਦਿੱਤੀਆਂ ਗਈਆਂ, ਇਹ ਸ਼ਲਾਘਾਯੋਗ ਕਦਮ ਹੈ ਪਰ ਇਸ ਨਾਲ ਅਸਲ ਮੁੱਦਿਆਂ ਤੋਂ ਕਿਸੇ ਦਾ ਧਿਆਨ ਨਹੀਂ ਹਟ ਜਾਵੇਗਾ। ਜਨਤਾ ਨੂੰ ਮੁੱਖ ਮੁੱਦਿਆਂ ਦੇ ਹੱਲ ਦਾ ਇੰਤਜ਼ਾਰ ਹੈ।
Simarjit Singh Bains
ਹੋਰ ਪੜ੍ਹੋ: ਵਿਧਾਨ ਸਭਾ ਇਜਲਾਸ : ਡੀ.ਏ.ਪੀ. ਖਾਦ ਦੇ ਮੁੱਦੇ ’ਤੇ ‘ਆਪ’ ਵਿਧਾਇਕਾਂ ਨੇ ਕੀਤਾ ਰੋਸ ਮਾਰਚ
ਬੈਂਸ ਨੇ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਹਨ, ਉਹਨਾਂ ਨੂੰ ਕਟਹਿਰੇ ਵਿਚ ਖੜੇ ਕਰਕੇ ਸਜ਼ਾ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵਲੋਂ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ। ਉਹਨਾਂ ਵਲੋਂ ਟਰਾਂਸਪੋਰਟ ਵਿਭਾਗ ਦੀ ਕਮਾਈ ਵਿਚ ਵਾਧੇ ਦਾ ਦਾਅਵਾ ਕੀਤਾ ਜਾ ਰਹਾ ਹੈ, ਜੋ ਕਿ ਚੰਗੀ ਗੱਲ ਹੈ ਪਰ ਪਿਛਲੇ ਪੌਣੇ 15 ਸਾਲਾਂ ਦੌਰਾਨ ਕਿਸ ਦੀ ਜੇਬ ਵਿਚ ਸਰਕਾਰੀ ਪੈਸੇ ਗਏ, ਸਰਕਾਰ ਇਸ ਦਾ ਵਾਈਟ ਪੇਪਰ ਲੈ ਕੇ ਆਵੇ। ਉਹਨਾਂ ਕਿਹਾ ਕਿ ਸਰਕਾਰ ਦੱਸੇ ਕਿ ਕਿਸ ਦੀ ਸਰਪ੍ਰਸਤੀ ਹੇਠ ਇਹ ਮਾਫੀਆ ਚੱਲਿਆ ਹੈ। ਬੈਂਸ ਨੇ ਕਿਹਾ ਕਿ ਟਰਾਂਸਪੋਰਟ ਮਾਫੀਏ ਜ਼ਰੀਏ ਲੁੱਟਿਆ ਹੋਇਆ ਪੈਸਾ ਕਿਸ ਲੀਡਰ ਦੇ ਘਰ ਗਿਆ, ਇਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ।
Simarjit Singh Bains
ਹੋਰ ਪੜ੍ਹੋ: ਕੌਮੀ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ- ਕੈਪਟਨ
ਉਹਨਾਂ ਕਿਹਾ ਕਿ ਸਰਕਾਰ ਨੇ ਰੇਤ ਅਤੇ ਬਜਰੀ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ‘ਤੇ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ ਪਰ ਪਿਛਲੇ 15 ਸਾਲਾਂ ਦੇ ਪੈਸੇ ਕਿੱਥੇ ਗਏ? ਬੈਂਸ ਨੇ ਦੱਸਿਆ ਕਿ ਇਕ ਸਾਲ ਵਿਚ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 50 ਹਜ਼ਾਰ ਕਰੋੜ ਦਾ ਚੂਨਾ ਲੱਗਿਆ ਹੈ। ਉਹਨਾਂ ਕਿਹਾ ਪੌਣੇ 15 ਸਾਲਾਂ ਵਿਚ ਸਾਢੇ 7 ਲੱਖ ਕਰੋੜ ਦਾ ਰੇਤਾ ਅਤੇ ਬਜਰੀ ਚੋਰੀ ਕੀਤਾ ਗਿਆ। ਉਹਨਾਂ ਕਿਹਾ ਸਰਕਾਰ ਇਸ ਦਾ ਵੀ ਵਾਈਟ ਪੈਪਰ ਲੈ ਕੇ ਆਵੇ ਕਿ ਸਰਕਾਰੀ ਖਜ਼ਾਨਾ ਕਿਸ ਆਗੂ ਦੀ ਜੇਬ ਵਿਚ ਗਿਆ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਦਾ ਜਵਾਬ ਮੰਗਦੀ ਹੈ।
Simarjit Singh Bains
ਹੋਰ ਪੜ੍ਹੋ: ਖੇਤੀਬਾੜੀ ਮੰਤਰੀ ਰਣਦੀਪ ਨਾਭਾ ਵੱਲੋਂ ਵਿਧਾਨ ਸਭਾ 'ਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਮਤਾ ਪੇਸ਼
ਕਾਂਗਰਸ ਵਿਚ ਸ਼ਾਮਲ ਹੋਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਜੇਕਰ ਕੋਈ ਚੰਗਾ ਕੰਮ ਕਰਦਾ ਹੈ ਤਾਂ ਅਸੀਂ ਉਸ ਦੀ ਤਾਰੀਫ਼ ਜ਼ਰੂਰ ਕਰਦੇ ਹਾਂ। ਜਿੱਥੇ ਵੀ ਮਾੜਾ ਕੰਮ ਹੁੰਦਾ ਹੈ, ਉੱਥੇ ਅਸੀਂ ਆਵਾਜ਼ ਬੁਲੰਦ ਕਰਦੇ ਹਾਂ। ਬੈਂਸ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਪੰਜਾਬ ਦੀ ਹਮਾਇਤੀ ਹੈ ਤਾਂ ਉਹ ਪੰਜਾਬ ਨੂੰ ਪਾਣੀ ਦੀ ਬਣਦੀ ਕੀਮਤ ਤੁਰੰਤ ਲੈ ਕੇ ਆਉਣ। ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰੀ ਵਾਲਵੋ ਦਿੱਲੀ ਏਅਰਪੋਰਟ ਤੱਕ ਜਾਂਦੀ ਸੀ ਪਰ ਹੁਣ ਉਹ ਬੰਦ ਪਈ ਹੈ। ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਪੱਖੀ ਗੱਲਾਂ ਕੇਜਰੀਵਾਲ ਕੋਲੋਂ ਮੰਨਵਾ ਕੇ ਆਵੇ, ਫਿਰ ਲੋਕ ਉਹਨਾਂ ’ਤੇ ਯਕੀਨ ਕਰਨਗੇ।