ਮਾਨਸਿਕ ਤੌਰ 'ਤੇ ਦਿਵਿਆਂਗ ਲੋਕ CTU ਬੱਸਾਂ 'ਚ ਕਰ ਸਕਣਗੇ ਮੁਫ਼ਤ ਸਫ਼ਰ 
Published : Nov 11, 2022, 6:49 pm IST
Updated : Nov 11, 2022, 6:49 pm IST
SHARE ARTICLE
CTU
CTU

ਇਹ ਸਹੂਲਤ ਦਾ ਲਾਭ ਸੀ. ਟੀ. ਯੂ. ਦੇ ਸਿਰਫ਼ ਟ੍ਰਾਈਸਿਟੀ ਦੇ ਰੂਟਾਂ ’ਤੇ ਹੀ ਮਿਲੇਗਾ

 

ਚੰਡੀਗੜ੍ਹ  : ਯੂ. ਟੀ. ਪ੍ਰਸ਼ਾਸਨ ਨੇ ਵੱਡੀ ਪਹਿਲਕਦਮੀ ਕੀਤੀ ਹੈ। ਦਰਅਸਲ ਪ੍ਰਸ਼ਾਸਨ ਨੇ ਗੂੰਗੇ, ਬੋਲੇ ਅਤੇ ਮਾਨਸਿਕ ਤੌਰ ’ਤੇ ਦਿਵਿਆਂਗ, ਨੇਤਰਹੀਣ ਸਮੇਤ ਕੁੱਝ ਹੋਰ ਬੀਮਾਰੀਆਂ ਤੋਂ ਪੀੜਤ ਬੱਚਿਆਂ ਅਤੇ ਵੱਡਿਆਂ ਨੂੰ ਸੀ. ਟੀ. ਯੂ. ਬੱਸਾਂ 'ਚ ਮੁਫ਼ਤ ਸਫ਼ਰ ਕਰਨ ਦਾ ਤੋਹਫ਼ਾ ਦਿੱਤਾ ਹੈ। ਟਰਾਂਸਪੋਰਟ ਵਿਭਾਗ ਦੇ ਸਕੱਤਰ ਨਿਤਿਨ ਕੁਮਾਰ ਯਾਦਵ ਨੇ ਵੀਰਵਾਰ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਗੂੰਗੇ, ਬੋਲੇ ਅਤੇ ਐੱਚ. ਆਈ. ਵੀ. ਏਡਜ਼, ਦਿਵਿਆਂਗਾਂ ਤੋਂ ਸੀ. ਟੀ. ਯੂ. ਦੀਆਂ ਏ. ਸੀ. ਅਤੇ ਨਾਨ-ਏ. ਸੀ. ਬੱਸਾਂ 'ਚ ਟ੍ਰਾਈਸਿਟੀ ਰੂਟ ’ਤੇ ਕੋਈ ਟਿਕਟ ਨਹੀਂ ਲਈ ਜਾਵੇਗੀ।

ਉਨ੍ਹਾਂ ਨੇ ਸਿਰਫ਼ ਕੰਡਕਟਰ ਨੂੰ ਪ੍ਰਸ਼ਾਸਨ ਵੱਲੋਂ ਬਣਾਇਆ ਦਿਵਿਆਂਗ ਵਾਲਾ ਕਾਰਡ ਦਿਖਾਉਣਾ ਹੈ। ਇਸੇ ਤਰ੍ਹਾਂ ਮਾਨਸਿਕ ਦਿਵਿਆਂਗ, ਨੇਤਰਹੀਣ ਅਤੇ ਥੈਲੇਸੀਮਿਕ ਬੱਚਿਆਂ ਦੇ ਨਾਲ ਇਕ ਹੋਰ ਮੈਂਬਰ ਨੂੰ ਵੀ ਛੋਟ ਮਿਲੇਗੀ। ਇਹ ਸਹੂਲਤ ਦਾ ਲਾਭ ਸੀ. ਟੀ. ਯੂ. ਦੇ ਸਿਰਫ਼ ਟ੍ਰਾਈਸਿਟੀ ਦੇ ਰੂਟਾਂ ’ਤੇ ਹੀ ਮਿਲੇਗਾ। ਉਨ੍ਹਾਂ ਨੂੰ ਲੰਬੇ ਰੂਟ ਦੀਆਂ ਬੱਸਾਂ ਲਈ ਟਿਕਟ ਖ਼ਰੀਦਣੀ ਪਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement