
ਤਰੱਕੀ ਪ੍ਰਾਪਤ ਸਾਰੇ ਆਈਪੀਐਸ ਅਧਿਕਾਰੀ 2008-09 ਅਤੇ 2010 ਬੈਚ ਦੇ ਹਨ।
ਚੰਡੀਗੜ੍ਹ : ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੰਜਾਬ ਦੇ 12 ਆਈਪੀਐਸ ਅਫ਼ਸਰਾਂ ਨੂੰ ਸਰਕਾਰ ਨੇ ਤਰੱਕੀਆਂ ਦਾ ਤੋਹਫ਼ਾ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ਨੂੰ ਹੁਣ ਪੇ-ਮੈਟ੍ਰਿਕਸ ਲੈਵਲ-13 'ਤੇ ਤਰੱਕੀ ਦਿੱਤੀ ਗਈ ਹੈ। ਤਰੱਕੀ ਪ੍ਰਾਪਤ ਸਾਰੇ ਆਈਪੀਐਸ ਅਧਿਕਾਰੀ 2008-09 ਅਤੇ 2010 ਬੈਚ ਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ 'ਚ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਰਪਿਤ ਸ਼ੁਕਲਾ ਨੂੰ ਤਰੱਕੀ ਮਿਲੀ ਸੀ। ਰਾਜ ਸਰਕਾਰ ਨੇ ਅਰਪਿਤ ਸ਼ੁਕਲਾ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ ਯਾਨੀ ਡੀਜੀਪੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਸੀ। ਇਸ ਤੋਂ ਪਹਿਲਾਂ ਅਰਪਿਤ ਸ਼ੁਕਲਾ ਏਡੀਜੀਪੀ ਦੇ ਅਹੁਦੇ 'ਤੇ ਰਹਿੰਦਿਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ।